ਖਾਲਸਾ ਪੰਥ

ਤਰਵਿੰਦਰ ਕੌਰ ਝੰਡੋਕ

(ਸਮਾਜ ਵੀਕਲੀ)

ਵਿਸਾਖੀ ਦਾ ਦਿਹਾੜਾ ਬੜੇ ਚਾਵਾਂ ਨਾਲ ਅਸੀਂ ਮਨਾਉਂਦੇ ਹਾਂ,
ਦਸਮ – ਪਿਤਾ ਪਾਤਸ਼ਾਹ ਦੇ ਨਾਮ ਦੇ ਜੈ ਕਾਰੇ ਲਗਾਉਂਦੇ ਹਾਂ,
ਅੰਮ੍ਰਿਤ ਦੀ ਪਾਹੁਲ ਦੀ ਸਾਨੂੰ ਦਾਤ ਜਿਹਨਾਂ ਬਖਸ਼ੀਂ ਐਸੀ ,
ਖਾਲਸੇ ਦਾ ਦਿਹਾੜਾ ਅਸੀਂ ਗੱਜ – ਵੱਜ ਕੇ ਮਨਾਉਂਦੇ ਹਾਂ,
ਪਰਵਾਹ ਨਹੀਂ ਕਰਦੇ ਆਪਣੀਆਂ ਕੀਮਤੀ ਜਾਨਾਂ ਦੀ ,
ਸਿਰ ਤਲੀ ਧਰ ਕੇ ਖਾਲਸਾ ਪੰਥ ਦੇ ਵਾਰਿਸ ਕਹਾਉੰਦੇ ਹਾਂ,
ਸਿੱਖ ਪੰਥ ਦੀ ਰਾਖੀ ਲਈ ਕਿੰਨੀਆਂ ਕੁਰਬਾਨੀਆਂ ਕੀਤੀਆਂ,
ਸਰਬੰਸ ਵਾਰਿਆਂ ਸਿੱਖੀ ਕੌਮ ਦੀ ਖ਼ਾਤਰ,
ਘਰ ਬਾਰ ਤਿਆਗ, ਜੰਗਲਾਂ ਵਿੱਚ ਡੇਰੇ ਲਗਾਏ,
ਨਿੱਕੀਆਂ ਨਿੱਕੀਆਂ ਜਿੰਦਾ ਹੱਥੋਂ ਤੋਰ ਦਿੱਤੀਆਂ,
ਡੱਟ ਕੇ ਫੈਸਲੇ ਕੀਤੇ,
ਤਾਂਵੀ ਸਬਰ ਨਾ ਡੋਲਾਇਆਂ ਸੀ,
ਕਿਵੇਂ ਭੁੱਲ ਜਾਈਏ ਇਨਾਂ ਕੁਰਬਾਨੀਆਂ ਨੂੰ,
ਜਿਨ੍ਹਾਂ ਆਪਣਾ ਸਭ ਕੌਮ ਦੇ ਲੇਖੇ ਲਾੲਿਅਾਂ ਸੀ
ਚੇਲੇ ਤੇ ਗੁਰੂ ਦਾ ਮਤ ਭੇਦ ਮੁੱਕਾ ,
ਖਾਲਸਾ ਪੰਥ ਸਜਾਇਆ ਸੀ,
ਹੁਣ ਤੁਸੀਂ ਵੀ ਬਣ ਜੋ ਗੁਰੂ ਦੇ ਵਾਰਿਸ,
ਡੱਟ ਕੇ ਅੱਤਿਆਚਾਰ ਨੂੰ ਜੜ੍ਹੋਂ ਪੱਟ ਦੇਵੋਂ,
ਹੱਕ ਦਾ ਪੱਲਾ ਫੜ, ਕਿਰਤਧਾਰੀ ਬਣ ਜੋ,
ਝੂਠਿਆਂ ਰਾਹਾਂ ਵਿੱਚ, ਸੱਚ ਰੋਸ਼ਨ ਕਰ ਦੇਵੋਂ,
ਨਾਮ ਜਾਪ, ਵੰਡ ਛੱਕ , ਕਿਰਤ ਕਰ,
ਨਿੰਦਿਆਂ ਦਾ ਚੋਲਾ ਛੱਡ ਦੇਵੋਂ,
 ਦਲਦਲੀ ਦੁਨੀਆਂ ਵਿੱਚੋਂ ਉੱਠ ,
“ਤਰਵਿੰਦਰ”ਭਾਈਚਾਰੇ ਦਾ ਰਾਹ ਮੱਲ ਲਵੋ !!
ਤਰਵਿੰਦਰ ਕੌਰ ਲੁਧਿਆਣਵੀ 
98144-50239
Previous articleਗਲੇ ਦੀ ਹੱਡੀ
Next articleਯੋਗਾ ਕਰੀਏ!