ਨਗਰ ਕੀਰਤਨ ਸਬੰਧੀ ਜਾਣਕਾਰੀ ਸਾਂਝੀ ਕਰਦੇ ਹੋਏ ਪ੍ਰਬੰਧਕ
ਮਿਲਾਨ, ਇਟਲੀ ( ਹਰਜਿੰਦਰ ਛਾਬੜਾ ) ਸੈਂਟਰ ਇਟਲੀ ਦੇ ਸਭ ਤੋ ਵੱਡੇ ਅਤੇ ਪੁਰਾਣੇ ਗੁਰਦੁਆਰਾ ਗੋਬਿੰਦਸਰ ਸਾਹਿਬ ਲਵੀਨੀਉ ਦੀਆਂ ਸੰਗਤਾਂ ਵਲੋ ਹਰ ਸਾਲ ਦੀ ਤਰਾਂ ਇਸ ਸਾਲ ਵੀ ਇਕ ਮਹਾਨ ਨਗਰ ਕੀਰਤਨ 12 ਮਈ ਦਿਨ ਐਤਵਾਰ ਨੂੰ ਪੂਰੀਆ ਖਾਲਸਾਈ ਰਿਵਾਇਤਾਂ ਤੇ ਸ਼ਾਨੋ ਸ਼ੌਕਤ ਨਾਲ ਸਜਾਇਆ ਜਾਵੇਗਾ। ਥੋੜੇ ਦਿਨ ਪਹਿਲਾਂ ਗੁਰਦੁਆਰਾ ਸਾਹਿਬ ਦੀ ਨਵੀ ਚੁਣੀ ਗਈ ਪ੍ਰਬੰਧਕ ਕਮੇਟੀ ਵਲੋ ਸਾਰੀਆ ਤਿਆਰੀਆ ਜੰਗੀ ਪੱਧਰ ਤੇ ਆਰੰਭ ਕੀਤੀਆ ਜਾ ਚੁੱਕੀਆ ਹਨ। ਇੱਥੇ ਇਹ ਵੀ ਦੱਸਣਯੋਗ ਹੈ ਕਿ ਸੈਂਟਰ ਇਟਲੀ ਦੇ ਇਸ ਨਗਰ ਕੀਰਤਨ ਚੋ ਸੰਗਤਾਂ ਹਰ ਸਾਲ ਦੂਰੋ ਨੇੜਿਉ ਪੁੱਜ ਕਰਕੇ ਰੌਣਕਾਂ ਨੂੰ ਵਧਾਉਦੇ ਹੋਏ ਆਪਣਾ ਜੀਵਨ ਸਫਲਾ ਬਣਾਉਦੀਆ ਹਨ ।
ਇਸ ਮੌਕੇ ਗਤਕੇ ਵਾਲੇ ਸਿੰਘਾਂ ਦੁਆਰਾ ਗਤਕਾ ਕਲ੍ਹਾ ਦੇ ਜੌਹਰ ਵਿਖਾਏ ਜਾਣਗੇ ਜਦ ਕਿ ਪੁੱਜ ਰਹੇ ਜੱਥੇ ਆਈਆ ਸੰਗਤਾਂ ਨੂੰ ਗੁਰੂ ਇਤਿਹਾਸ ਸ਼ਰਵਣ ਕਰਵਾਉਣਗੇ ਸੇਵਾਦਾਰਾਂ ਵਲੋ ਇਟਾਲੀਅਨ ਭਾਸ਼ਾ ਚੋ ਪ੍ਰਕਾਸ਼ਿਤ ਸਿੱਖ ਇਤਿਹਾਸ ਨਾਲ ਸਬੰਧਤ ਕਿਤਾਬਾਂ ਬਿਲਕੁਲ ਫ਼ਰੀ ਵੰਡੀਆ ਜਾਣਗੀਆ ।