ਖਾਰੇ ਪਾਣੀ ਨੇ ਵਿਗਾੜੀ ਲੋਕਾਂ ਦੀ ਸਿਹਤ

ਲੁਧਿਆਣਾ ਸ਼ਹਿਰ ਦੇ ਵੱਖ-ਵੱਖ ਇਲਾਕਿਆਂ ਵਿੱਚ ਰਹਿੰਦੇ ਲੋਕਾਂ ਨੂੰ ਪੀਣ ਵਾਲਾ ਤੇਜ਼ਾਬੀ ਪਾਣੀ ਮਿਲ ਰਿਹਾ ਹੈ ਜਿਸ ਦਾ ਸਿੱਧਾ ਅਸਰ ਲੋਕਾਂ ਦੀ ਸਿਹਤ ਉੱਪਰ ਪੈ ਰਿਹਾ ਹੈ।
ਹਲਕਾ ਦੱਖਣੀ ਦੇ ਇਲਾਕੇ ਵਾਰਡ ਨੰਬਰ 31 ਦੇ ਮੱਹਲਾ ਅਮਰਪੁਰੀ (ਗਿਆਸਪੁਰਾ) ਦੇ ਵਸਨੀਕਾਂ ਨੂੰ ਪੀਣ ਲਈ ਨਿਗਮ ਵੱਲੋਂ ਤੇਜ਼ਾਬੀ ਪਾਣੀ ਮਿਲ ਰਿਹਾ ਹੈ ਜਿਸ ਕਾਰਨ ਲੋਕ ਬਿਮਾਰ ਹੋ ਰਹੇ ਹਨ ਜਦਕਿ ਨਗਰ ਨਿਗਮ ਦੇ ਅਧਿਕਾਰੀਆਂ ਨੂੰ ਸ਼ਿਕਾਇਤ ਦੇਣ ਦੇ ਬਾਅਦ ਵੀ ਕੋਈ ਠੋਸ ਕਦਮ ਨਹੀਂ ਚੁੱਕਿਆ ਗਿਆ।
ਇਸ ਸਬੰਧੀ ਪ੍ਰਧਾਨ ਪ੍ਰਦੀਪ ਸਿੰਘ ਉੱਭੀ, ਗੁਰਸੇਵਕ ਸ਼ਿੰਘ ਅਤੇ ਅਰਵਿੰਦਰ ਸਿੰਘ ਲਾਡੀ ਨੇ ਦੱਸਿਆ ਕਿ ਉਹ ਪਿਛਲ਼ੇ ਤਿੰਨ ਮਹੀਨੇ ਤੋਂ ਬੁਹਤ ਵਾਰ ਐੱਸਡੀਓ, ਜੇਈ ਅਤੇ ਕੌਂਸਲਰ ਨੂੰ ਇਸ ਸੱਮਸਿਆ ਬਾਰੇ ਜਾਣੂ ਕਰਵਾ ਰਹੇ ਹਨ, ਪਰ ਅਧਿਕਾਰੀਆਂ ਵੱਲੋਂ ਸਿਰਫ ਗੇੜਾ ਮਾਰਨ ਅਤੇ ਮੌਕਾ ਦੇਖਣ ਤੋਂ ਬਿਨਾਂ ਕੋਈ ਹੱਲ ਨਹੀ ਕੀਤਾ ਗਿਆ। ਉਨ੍ਹਾਂ ਨਗਰ ਨਿਗਮ ਕਮਿਸ਼ਨਰ, ਮੇਅਰ, ਇਲਾਕਾ ਕੌਂਸਲਰ ਅਤੇ ਪਾਣੀ ਨਾਲ ਸੰਬਧਤ ਅਧਿਕਾਰੀਆਂ ਨੂੰ ਅਪੀਲ ਕੀਤੀ ਹੈ ਕਿ ਇਹ ਸੱਮਸਿਆ ਕਈ ਭਿਆਨਕ ਬਿਮਾਰੀਆਂ ਦਾ ਰੂਪ ਬਣ ਰਹੀ ਹੈ ਅਤੇ ਇਸਨੂੰ ਗੰਭੀਰ ਰੂਪ ਧਾਰਨ ਕਰਨ ਤੋਂ ਪਹਿਲਾਂ ਇਸਨੂੰ ਠੀਕ ਕੀਤਾ ਜਾਵੇ।

ਸਮੱਸਿਆ ਹੱਲ ਕਰ ਦੇਵਾਂਗੇ: ਅਧਿਕਾਰੀ
ਨਗਰ ਨਿਗਮ ਦੇ ਇੱਕ ਅਧਿਕਾਰੀ ਨੇ ਦੱਸਿਆ ਕਿ ਉਨ੍ਹਾਂ ਨੂੰ ਹਾਲੇ ਤੱਕ ਕੋਈ ਲਿਖਤੀ ਸ਼ਿਕਾਇਤ ਨਹੀਂ ਮਿਲੀ ਪਰ ਉਨ੍ਹਾਂ ਨੇ ਸਮੱਸਿਆ ਦੇ ਹੱਲ ਲਈ ਸਬੰਧਤ ਅਧਿਕਾਰੀਆਂ ਦੀ ਡਿਊਟੀ ਲਗਾ ਦਿੱਤੀ ਹੈ ਤੇ ਸਾਰੀ ਜਾਂਚ ਪੜਤਾਲ ਕਰਨ ਤੋਂ ਬਾਅਦ ਮੁਸ਼ਕਲ ਦਾ ਹੱਲ ਕਰ ਦਿੱਤਾ ਜਾਵੇਗਾ।

Previous articleਕਾਰ ਹਾਦਸੇ ’ਚ ਇਕ ਹਲਾਕ; ਤਿੰਨ ਜ਼ਖ਼ਮੀ
Next articleਸ਼ਰਾਰਤੀ ਅਨਸਰਾਂ ਨਾਲ ਸ਼ਾਂਤ ਰਹਿ ਕੇ ਨਜਿੱਠੇ ਦਿੱਲੀ ਪੁਲੀਸ: ਸ਼ਾਹ