ਕੁਸ਼ਤੀ ਜੱਸਾ ਪੱਟੀ ਨੇ ਸੰਜੇ ਦਿੱਲੀ ਤੋਂ ਜਿਤਿਆ ਪਟਕਾ ।
ਦੂਜੀ ਕੁਸ਼ਤੀ ਰਵੀ ਵੇਹਰਾ ਤੇ ਡੂਮਛੇੜੀ ਵਿਚਕਾਰ ਬਰਾਬਰ ।
ਨਕੋਦਰ ਮਹਿਤਪੁਰ (ਹਰਜਿੰਦਰ ਪਾਲ ਛਾਬੜਾ) (ਸਮਾਜ ਵੀਕਲੀ): ਚੈਅਰਮੈਨ ਬਲਵੰਤ ਸਿੰਘ ਸਮਰਾ, ਹਰਦੀਪ ਸਿੰਘ ਸਮਰਾ ਖ਼ਾਲਸਾ ਦੰਗਲ ਕਮੇਟੀ (ਰਜਿ:) ਮਹਿਤਪੁਰ ਵੱਲੋਂ ਐਨ ਆਰ ਆਈ ਤੇ ਇਲਾਕੇ ਦੇ ਸਹਿਯੋਗ ਨਾਲ ਲੱਖ ਦਾਤਾ ਦੇ ਨਾਮ ਤੇ ਸਲਾਨਾ ਛਿੰਝ ਮੇਲਾ ਬੜੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਗਿਆ। ਅਲੱਗ ਅਲੱਗ ਥਾਵਾਂ ਤੋਂ ਆਏ ਮੱਲਾਂ ਵੱਲੋਂ ਇਸ ਛਿੰਝ ਮੇਲੇ ਦੌਰਾਨ ਕੁਸ਼ਤੀਆਂ ਦੇ ਜੋਹਰ ਵਿਖਾਏ ਗਏ। ਇਸ ਮਹਾਂਕੁੰਭ ਵਿੱਚ ਪਟਕੇ ਦੀ ਕੁਸ਼ਤੀ ਪਰ ਕੁਸ਼ਤੀ ਪਟਕਾ ਇਨਾਮ ਇੱਕ ਲੱਖ ਦੀ ਹਜਾਰ ਦੇ ਹਿਸਾਬ ਨਾਲ ਕਰਵਾਈਆਂ ਗਈਆਂ ਇਹ ਇਨਾਮ ਬਲਵੰਤ ਸਿੰਘ ਸਮਰਾ ਅਤੇ ਦੂਜਾ ਇਨਾਮ ਬਲਕਾਰ ਸਿੰਘ ਖਿੰਡਾ ਭੁੱਲੇਵਾਲੀਆ ਦੇ ਪਰਿਵਾਰ ਵੱਲੋਂ ਦਿੱਤੇ ਗਏ ਪਟਕੇ ਦੀ ਪਹਿਲੀ ਕੁਸ਼ਤੀ ਜੱਸਾ ਪੱਟੀ ਅਤੇ ਸੰਜੇ ਦਿੱਲੀ ਵਿਚਕਾਰ ਹੋਈ ਜੋ ਜੱਸਾ ਪੱਟੀ ਨੇ ਸੰਜੇ ਦਿੱਲੀ ਨੂੰ ਚਿੱਤ ਕਰਕੇ ਜਿੱਤੀ ਅਤੇ ਪਟਕੇ ਦੀ ਦੂਜੀ ਕੁਸ਼ਤੀ ਰਵੀ ਵੇਹਰਾ ਅਤੇ ਜਤਿੰਦਰ ਡੂਮਛੇੜੀ ਵਿਚਕਾਰ ਬਰਾਬਰ ਹੋਈ ਦੋਨੋਂ ਕੁਸ਼ਤੀਆਂ ਇੱਕ ਲੱਖ ਦੀ ਹਜਾਰ ਪਰ ਪਟਕਾ ਕੁਸ਼ਤੀ ਇਨਾਮ ਦੇ ਹਿਸਾਬ ਨਾਲ ਕਰਵਾਈਆਂ ਗਈਆਂ ਯੂਨੀਅਨ ਕੁਸ਼ਤੀ ਇੱਕੀ ਹਜ਼ਾਰ ਦੀ ਕੁਸ਼ਤੀ ਲਖਵੀਰ ਸਿੰਘ ਸਮਰਾ ਦੇ ਪਰਿਵਾਰ ਵੱਲੋਂ ਸਗਲ ਸਿੱਧਵਾਂ ਬੇਟ ਅਤੇ ਮੋਨੂੰ ਘੱਗਰ ਸਰਾਏ ਵਿਚਕਾਰ ਕਰਵਾਈ ਗਈ ਜੋੋਂ ਸਿੱਧਵਾਂ ਬੇਟ ਨੇ ਜਿੱਤੀ ਪਹਿਲਵਾਨਾਂ ਨੂੰ ਗੁਰਜ ਦੇਣ ਦੀ ਸੇਵਾ ਪੰਡਿਤ ਭੂਪ ਸਿੰਘ ਮਹਿਤਾ ਦੇ ਪਰਿਵਾਰ ਵੱਲੋਂ ਨਿਭਾਈ ਗਈ।
ਇਸ ਛਿੰਝ ਮੇਲੇ ਵਿੱਚ ਬਤੋਰ ਮੁੱਖ ਮਹਿਮਾਨ ਕਾਂਗਰਸ ਦੇ ਹਲਕਾ ਵਿਧਾਇਕ ਹਰਦੇਵ ਸਿੰਘ ਲਾਡੀ ਸ਼ੇਰੋਵਾਲੀਆ ਤੇ ਆਮ ਆਦਮੀ ਪਾਰਟੀ ਦੇ ਬਲਾਕ ਪ੍ਰਧਾਨ ਸਤਨਾਮ ਸਿੰਘ ਲੋਹਗੜ੍ਹ ਨੇ ਸ਼ਿਰਕਤ ਕੀਤੀ ਲਾਡੀ ਸ਼ੇਰੋਵਾਲੀਆ ਨੇ ਇਸ ਛਿੰਝ ਕਮੇਟੀ ਤੇ ਪਹਿਲਵਾਨਾਂ ਨੂੰ ਵਧਾਈ ਦਿੱਤੀ ਤੇ ਇਲਾਕੇ ਦਾ ਮੁਬਾਰਕਬਾਦ ਦਿੰਦਿਆਂ ਧੰਨਵਾਦ ਕੀਤਾ ਇਸ ਮੌਕੇ ਐਸ ਐਚ ਓ ਮਹਿੰਦਰਪਾਲ ਸਿੰਘ ਥਾਣਾ ਮੁਖੀ ਮਹਿਤਪੁਰ , ਕਾਂਗਰਸ ਪਾਰਟੀ ਦੇ ਬਲਾਕ ਪ੍ਰਧਾਨ ਮਹਿੰਦਰਪਾਲ ਸਿੰਘ ਟੁਰਨਾ, ਨਗਰ ਪੰਚਾਇਤ ਮਹਿਤਪੁਰ ਦੇ ਪ੍ਰਧਾਨ ਰਮੇਸ਼ ਲਾਲ ਮਹੇ ਮਾਰਕੀਟ ਕਮੇਟੀ ਪ੍ਰਧਾਨ ਕੁਲਬੀਰ ਸਿੰਘ , ਮੁੱਖ ਸਖਸੀਅਤਾ ਵਜੋਂ ਹਾਜ਼ਰ ਹੋਏ। ਇਸ ਮੇਲੇ ਵਿੱਚ ਪੁਲੀਸ ਪ੍ਰਸ਼ਾਸਨ ਵੱਲੋਂ ਸੁਚੱਜੇ ਢੰਗ ਨਾਲ ਡਿਊਟੀ ਨਿਭਾਈ ਗਈ।