ਖ਼ਮੇਨੀ ਤੇ ਹੋਰਾਂ ਵੱਲੋਂ ਸੁਲੇਮਾਨੀ ਨੂੰ ਸਿਜਦਾ

ਤਹਿਰਾਨ: ਅਮਰੀਕੀ ਡਰੋਨ ਹਮਲੇ ਵਿਚ ਮਾਰੇ ਗਏ ਇਰਾਨੀ ਜਨਰਲ ਸੁਲੇਮਾਨੀ ਦੇ ਦੇਹ ਕੋਲ ਖੜ੍ਹ ਅੱਜ ਮੁਲਕ ਦੇ ਚੋਟੀ ਦੇ ਆਗੂ ਆਇਤੁੱਲ੍ਹਾ ਅਲੀ ਖ਼ਮੇਨੀ ਨੇ ਮ੍ਰਿਤਕ ਜਨਰਲ ਨੂੰ ਰੋਂਦਿਆਂ ਸਿਜਦਾ ਕੀਤਾ। ਇਸ ਮੌਕੇ ਹਜ਼ਾਰਾਂ ਦੀ ਗਿਣਤੀ ਵਿਚ ਸੋਗ ਵਿਚ ਡੁੱਬੇ ਲੋਕ ਇਕੱਠੇ ਹੋਏ। ਇਰਾਨ ਦੇ ਕਈ ਹੋਰ ਆਗੂ ਤੇ ਫ਼ੌਜੀ ਜਰਨਲ ਇਸ ਮੌਕੇ ਹਾਜ਼ਰ ਸਨ। ਸੁਲੇਮਾਨੀ ਦੀ ਧੀ ਜ਼ੀਨਬ ਨੇ ਇਸ ਮੌਕੇ ਲੋਕਾਂ ਦੇ ਇਕੱਠ ’ਚ ਮੱਧ ਪੂਰਬ ’ਚ ਅਮਰੀਕੀ ਫ਼ੌਜ ’ਤੇ ਹਮਲਿਆਂ ਦੀ ਚਿਤਾਵਨੀ ਦਿੱਤੀ।

Previous articleਇਰਾਨ ਨੇ ਅਮਰੀਕਾ ਤੋਂ ‘ਬਦਲਾ ਲੈਣ’ ਦਾ ਅਹਿਦ ਦੁਹਰਾਇਆ
Next articleਰਾਜੋਆਣਾ ਨੇ ਭੁੱਖ ਹੜਤਾਲ ਦਾ ਫ਼ੈਸਲਾ ਵਾਪਸ ਲਿਆ