ਕੰਮ ਕੰਮ ਚ ਫ਼ਰਕ

(ਸਮਾਜ ਵੀਕਲੀ)

ਰਾਮੂ ਮਿਹਨਤ ਮਜਦੂਰੀ ਕਰਕੇ ਆਪਣਾ ਵਧੀਆ ਟਾਈਮ ਪਾਸ ਕਰਦਾ ਸੀ। ਇੱਕ ਦਿਨ ਦੁਪਹਿਰੇ ਛੁੱਟੀ ਵੇਲੇ ਦਰੱਖਤ ਥੱਲੇ ਅਰਾਮ ਕਰ ਰਿਹਾ ਸੀ, ਉੱਥੇ ਤਿੰਨ ਮੰਗਤੇ ਆ ਗਏ, ਉਹ ਆਪਸ ਵਿੱਚ ਗੱਲਾਂ ਕਰਨ ਕਿ ਥੋੜ੍ਹੇ ਘਰਾਂ ਤੋਂ ਮੰਗਿਆ ਸੀ ਵਧੀਆ ਦਿਹਾੜੀ ਬਣਾ ਲਈ, ਕੀ ਲੋੜ ਹੈ ਸਾਰੀ ਦਿਹਾੜੀ ਖਪਣ ਦੀ, ਹੁਣ ਆਪਾਂ ਵਿਹਲੇ ਮੌਜ ਕਰਾਂਗੇ। ਰਾਮੂ ਨੇ ਸੋਚਿਆ ਮੈਂ ਸਾਰੀ ਦਿਹਾੜੀ ਮਿਹਨਤ ਕਰਦਾ ਮੇਰਾ ਮਸਾਂ ਟਾਇਮ ਪਾਸ ਹੁੰਦਾ ਇਹ ਮੌਜ ਕਰਦੇ ਹਨ।

ਉਹ ਮਨ ਵਿੱਚ ਸੋਚ ਕੇ ਮੰਗਤਿਆਂ ਨਾਲ ਮੰਗਣ ਤੁਰ ਪਿਆ। ਸਮਾਂ ਵਧੀਆ ਲੰਘਣ ਲੱਗਿਆ, ਇੱਕ ਦਿਨ ਫੇਰ ਰਾਮੂ ਮੰਗ ਕੇ ਇੱਕ ਥਾਂ ਤੇ ਬੈਠਾ ਅਰਾਮ ਕਰ ਰਿਹਾ ਸੀ। ਉੱਥੇ ਚੋਰ ਆ ਗਏ ਅਤੇ ਆਪਸ ਵਿੱਚ ਗੱਲਾਂ ਕਰਨ ਲੱਗੇ ਕਿ ਰਾਤ ਨੂੰ ਚੋਰੀ ਕਰੀਦੀ ਤੇ ਦਿਨੇ ਚਿੱਟੇ ਕੱਪੜੇ ਪਾ ਕੇ ਵਿਹਲੇ ਘੁੰਮੀਦਾ, ਕੀ ਲੋੜ ਆ ਮੰਗਣ ਦੀ, ਨਾਲੇ ਲੋਕ ਸੌ ਗੱਲਾਂ ਕਰਦੇ ਆ।

ਰਾਮੂ ਨੇ ਸੋਚਿਆ ਕਿ ਮੰਗਣ ਨਾਲੋਂ ਤਾਂ ਇਹ ਕੰਮ ਵਧੀਆ, ਚੋਰਾਂ ਨਾਲ ਜਾ ਰਲਿਆ, ਦਿਨੇ ਮੌਜ ਕਰਿਆ ਕਰੇ। ਉਸ ਨੇ ਸੋਚਿਆ
ਕਿ ਭੁੱਲੇ ਰਹੇ ਇੱਕ ਦਿਨ ਰਾਮੂ ਚੋਰੀ ਕਰਦਾ ਪਾੜ ਵਿੱਚ ਫੜਿਆ ਗਿਆ। ਲੋਕਾਂ ਨੇ ਬਹੁਤ ਕੁੱਟਿਆ ਨਾਲੇ ਪੁਲਿਸ ਨੂੰ ਫੜ੍ਹਾ ਦਿੱਤਾ ਉਹਨਾਂ ਨੇ ਚੰਗਾ ਛਿੱਲਿਆ, ਕੁਝ ਦਿਨਾਂ ਬਾਅਦ ਲੋਕਾਂ ਨੇ ਛੱਡਾ ਲਿਆਂਦਾ।

ਦੂਜੇ ਦਿਨ ਰਾਮੂ ਮੋਢੇ ਉੱਤੇ ਪਰਨਾ ਰੱਖ ਹੱਥ ਚ ਦਾਤੀ ਤੇ ਚਾਹ ਵਾਸਤੇ ਕੱਪ ਫੜ ਕੇ ਦਿਹਾੜੀ ਨੂੰ ਤੁਰ ਪਿਆ, ਤੇ ਨਾਲੇ ਕਰਦਾ ਜਾਵੇ ਆਪਣੀ ਮਿਹਨਤ ਹੀ ਚੰਗੀ ਹੈ, ਕਿਸੇ ਦੀਆਂ ਗੱਲਾਂ ਵਿੱਚ ਨਹੀਂ ਆਉਣਾ ਚਾਹੀਦਾ, ਹੁਣ ਰਾਮੂ ਨੂੰ ਕੰਮ ਕੰਮ ਵਿੱਚ ਫ਼ਰਕ ਨਜ਼ਰ ਆ ਰਿਹਾ ਸੀ।

ਹਰਪ੍ਰੀਤ ਪੱਤੋ

ਪਿੰਡ ਪੱਤੋ ਹੀਰਾ ਸਿੰਘ ਮੋਗਾ ਫੋਨ ਨੰਬਰ
94658-21417

 

 

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਕਵਿਤਾ
Next articleਏਹੁ ਹਮਾਰਾ ਜੀਵਣਾ ਹੈ -83