ਕਪੂਰਥਲਾ (ਸਮਾਜ ਵੀਕਲੀ) (ਕੌੜਾ)- ਕੰਪਿਊਟਰ ਅਧਿਆਪਕ ਯੂਨੀਅਨ ਕਪੂਰਥਲਾ ਨੇ ਜਿਲਾ੍ਹ ਪ੍ਰਸ਼ਾਸਨ ਵਲੋਂ ਕੰਪਿਊਟਰ ਅਧਿਆਪਕਾਂ ਦੀਆਂ ਕਰੋਨਾ ਦੇ ਸਬੰਧ ਵਿਚ ਲਗਾਈਆਂ ਗਈਆਂ ਡਿਊਟੀਆਂ ਦੇ ਰੋਸ਼ ਵਜੋਂ ਜਿਲਾ੍ਹ ਸਿੱਖਿਆ ਦਫਤਰ (ਸ) ਕਪੂਰਥਲਾ ਦਾ ਘਿਰਾਵ ਅਤੇ ਰੋਸ਼ ਪ੍ਰਦਰਸ਼ਨ ਕੀਤਾ ਗਿਆ।
ਇਸ ਰੋਸ਼ ਪ੍ਰਦਰਸ਼ਨ ਵਿਚ ਜਿਲ੍ਹੇ ਚੋਂ ਭਾਰੀ ਗਿਣਤੀ ਵਿਚ ਇੱਕਤਰਿਤ ਹੋਏ ਕੰਪਿਊਟਰ ਅਧਿਅਪਕਾਂ ਨੂੰ ਸੰਬੋਧਿਤ ਕਰਦੇ ਹੋਏ ਸਟੇਟ ਕਮੇਟੀ ਮੈਂਬਰ ਅਰੂਨਦੀਪ ਸਿੰਘ ਸੈਦਪੂਰ, ਜਿਲਾ੍ਹ ਪ੍ਰਧਾਨ ਰਮਨ ਸ਼ਰਮਾ ਅਤੇ ਜਨਰਲ ਸਕੱਤਰ ਜਗਜੀਤ ਸਿੰਘ ਥਿੰਦ ਨੇ ਕਿਹਾ ਕਿ ਕਿਉਂਕਿ ਕੰਪਿਊਟਰ ਅਧਿਆਪਕਾਂ ਦੀ ਮੋਤ ਉਪਰੰਤ ਕੋਈ ਵਿਤੀ ਅਤੇ ਮੈਡੀਕਲ ਲਾਭ ਨਹੀਂ ਦਿੱਤਾ ਜਾ ਰਿਹਾ ਅਤੇ ਇਸ ਤੋਂ ਪਹਿਲਾਂ ਕਪੂਰਥਲਾ ਜਿਲ੍ਹਾ ਨਾਲ ਸਬੰਧਿਤ 4 ਕੰਪਿਊਟਰ ਅਧਿਅਪਕਾਂ ਦੀ ਬੇਵਕਤੀ ਮੋਤ ਹੋ ਚੁੱਕੀ ਹੈ।
ਪਰ ਪੰਜਾਬ ਸਰਕਾਰ ਅਤੇ ਸਿੱਖਿਆ ਵਿਭਾਗ ਵਲੋਂ ਨਿਯੁਕਤੀ ਪਤਰਾਂ ਵਿਚ ਦਰਜ ਸ਼ਰਤਾਂ ਜਿਨਾ੍ਹਂ ਵਿਚ ਪੰਜਾਬ ਸਿਵਿਲ ਸਰਵਿਸਸ ਰੁਲਜ਼ ਦੀ ਸ਼ਰਤ ਸਾਫ ਸਾਫ ਸਬਦਾਂ ਵਿਚ ਲਿਖੀ ਹੋਈ ਹੈ ਨੂੰ ਅਖੋਂ ਪਰੋਖੇ ਕਰਦੇ ਹੋਏ ਇਨਾ੍ਹਂ ਕੰਪਿਊਟਰ ਅਧਿਆਪਕਾਂ ਦੇ ਆਸ਼ਿਰਿਤਾਂ ਨੂੰ ਤਰਸ ਦੇ ਅਧਾਰ ਤੇ ਨੋਕਰੀ ਸਾਰੇ ਵਿਤੀ ਲਾਭਾਂ ਤੋਂ ਵਾਂਝਾ ਰੱਖਿਆ ਗਿਆ ਹੈ।ਧਰਨੇ ਦੋਰਾਨ ਆਗੁਆਂ ਨੇ ਕਿਹਾ ਕੇ ਕੰਪਿਊਟਰ ਅਧਿਆਪਕ ਸਮੇ ਸਮੇ ਤੇ ਸਿੱਖਿਆ ਵਿਭਾਗ ਅਤੇ ਜਿਲਾ੍ਹ ਪ੍ਰਸ਼ਾਸਨ ਵਲੋਂ ਸੋਪੀਆਂ ਗਈਆਂ ਵੱਖ-ਵੱਖ ਡਿਊਟੀਆਂ ਨੂੰ ਬਹੂਤ ਹੀ ਤਨਦੇਹੀ ਅਤੇ ਇਮਾਨਦਾਰੀ ਨਾਲ ਨਿਭਾਉਂਦੇ ਆਏ ਹਨ
ਪਰ ਹੁਣ ਕਿਉਕਿ ਕੋਵਿਡ ਮਹਾਂਮਾਰੀ ਦੋਰਾਨ ਕੰਪਿਊਟਰ ਅਧਿਆਪਕਾਂ ਸਰਕਾਰ ਵਲੋਂ ਬਾਕੀ ਸਰਕਾਰੀ ਮੁਲਾਜਮਾਂ ਵਾਂਗ ਕਿਸੇ ਵੀ ਤਰਾਂ ਦੇ ਕੋਵਿਡ ਬੀਮਾ ਕਵਰ ਜਾਂ ਕੋਈ ਹੋਰ ਮੈਡੀਕਲ ਸਹੂਲਤ ਨਹੀਂ ਦਿੱਤੀ ਜਾ ਰਹੀ ਇਸ ਲਈ ਇਨਾ੍ਹਂ ਕੋਵਿਡ ਡਿਊਟੀਆਂ ਮੁੰਕਮਲ ਤੋਰ ਤੇ ਬਾਈਕਾਟ ਕੀਤਾ ਜਾ ਰਿਹਾ ਹੈ।
ਇਸ ਮੋਕੇ ਵੱਖ-ਵੱਖ ਬਲਾਕਾਂ ਤੋਂ ਕੰਪਿਊਟਰ ਅਧਿਆਪਕ ਜਿਨਾ੍ਹ ਵਿਚ ਬਲਾਕ ਪ੍ਰਧਾਨ ਬੀਰਮੋਹਨ ਕਪੂਰਥਲਾ,ਹਰਮਿੰਦਰ ਸਿੰਘ ਸੁਲਤਾਨਪੁਰ ਲੋਧੀ, ਰਣਜੀਤ ਸਿੰਘ ਫਗਵਾੜਾ, ਹਰੀਸ਼ ਸ਼ਰਮਾ ਭੁੱਲਥ ਤੋਂ ਇਲਾਵਾ ਮੈਡਮ ਸਾਰੀਕਾ,ਪੂਨਮ ਖੋਸਲਾ,ਹੇਮਲਤਾ,ਜਸਜੀਤ ਕੋਰ,ਦਲਜੀਤ ਕੌਰ,ਸ਼ਰਨਜੀਤ ਕੋਰ, ਜਸਪਾਲ ਸਿੰਘ,ਪਰਮਜੀਤ ਸਿੰਘ,ਸ਼ਰਵਨ ਕੁਮਾਰ,ਸੁਖਵਿੰਦਰ ਸਿੰਘ, ਅਮਰਜੀਤ ਸਿੰਘ, ਪ੍ਰੇਮ ਸਿੰਘ, ਸ਼ਮਸੇਰ ਸਿੰਘ, ਅਨਮੋਲ ਸਹੋਤਾ, ਸੁਨੀਲ ਨਾਹਰ, ਤਲਵਿੰਦਰ ਸਿੰਘ ਗੁਰਭੇਜ ਸਿੰਘ, ਪੰਕਜ ਰਾਵਤ, ਸਚਿਨ,ਵਿਪਨ ਕੁਮਾਰ, ਸੁਖਵੰਤ ਸਿੰਘ,ਦਵਿੰਦਰ ਘੂਮੰਣ, ਸੁਰਿੰਦਰ ਸਿੰਘ,ਪਰਮਜੀਤ ਸਿੰਘ, ਦੀਪਕ, ਭੁਪਿੰਦਰ ਸਿੰਘ, ਜਗਦੀਪ ਸਿੰਘ, ਰਾਜਕੁਮਾਰ, ਗੋਬਿੰਦ ਰਾਮ,ਮੁਨਿਸ ਕੁਮਾਰ,ਗੁਰਪ੍ਰੀਤ ਸਿੰਘ, ਪਰਦੀਪ ਸਿੰਘ, ਜਗਦੀਪ ਸਿੰਘ, ਆਦਿ ਸ਼ਾਮਿਲ ਸਨ।