(ਸਮਾਜ ਵੀਕਲੀ)
ਰੋਪੜ, 25 ਅਕਤੂਬਰ (ਗੁਰਬਿੰਦਰ ਸਿੰਘ ਰੋਮੀ): ਸ.ਸ.ਸ.ਸ. ਕੰਨਿਆ ਰੂਪਨਗਰ ਵਿਖੇ ਪ੍ਰਿੰ. ਸੰਦੀਪ ਕੌਰ ਦੀ ਅਗਵਾਈ ਵਿੱਚ ‘ਵੋਟ ਦਾ ਅਧਿਕਾਰ’ ਜਾਗਰੂਕਤਾ ਸਬੰਧੀ ਚੱਲ ਰਹੀਆਂ ‘ਸਵੀਪ’ ਗਤੀਵਿਧੀਆਂ ਤਹਿਤ ਰੰਗੋਲੀ ਬਣਾਉਣ ਦੇ ਮੁਕਾਬਲੇ ਕਰਵਾਏ ਗਏ। ਅਮਨਦੀਪ ਕੌਰ ਇੰਨਚਾਰਜ ਸਵੀਪ ਗਤੀਵਿਧੀਆਂ ਨੇ ਦੱਸਿਆ ਗਿਆ ਕਿ ਸਕੂਲ ਪੱਧਰ ਕਰਵਾਏ ਗਏ ਇਹਨਾਂ ਮੁਕਾਬਲਿਆਂ ਵਿੱਚ ਵੱਖ-ਵੱਖ ਜਮਾਤਾਂ ਦੇ ਵਿਦਿਆਰਥੀਆਂ ਨੇ ਭਾਗ ਲਿਆ। ਜਿਸ ਦੌਰਾਨ ਮੁਸਕਾਨ ਜਮਾਤ ਨੌਵੀਂ ਨੇ ਪਹਿਲਾ, ਜੈਸੀਕਾ ਜਮਾਤ ਦਸਵੀਂ ਨੇ ਦੂਜਾ ਅਤੇ ਹਰਦੀਪ ਕੌਰ ਜਮਾਤ ਦਸਵੀਂ ਨੇ ਤੀਸਰਾ ਸਥਾਨ ਪ੍ਰਾਪਤ ਕੀਤਾ। ਪ੍ਰਿੰਸੀਪਲ ਵੱਲੋਂ ਜੇਤੂਆਂ ਅਤੇ ਭਾਗ ਲੈਣ ਵਾਲਿਆਂ ਨੂੰ ਮੈਡਲਾਂ ਨਾਲ਼ ਸਨਮਾਨਿਤ ਕੀਤਾ ਗਿਆ। ਇਸ ਮੌਕੇ ਪ੍ਰਭਜੋਤ ਕੌਰ ਸ.ਸ. ਮਿਸਟੈ੍ਸ, ਸੁਖਵੀਰ ਸਿੰਘ ਸ.ਸ. ਮਾਸਟਰ ਅਤੇ ਹੋਰ ਸਟਾਫ਼ ਹਾਜ਼ਰ ਸਨ।