ਕੰਗਾਲੀ ਕੰਢੇ ਖੜ੍ਹੇ ਪਾਕਿਸਤਾਨ ਨੂੰ ਮਹਿੰਗਾਈ ਦੀ ਮਾਰ, ਮਹਿੰਗਾਈ ਦਰ ਨੌਂ ਸਾਲ ਦੇ ਉੱਚ ਪੱਧਰ ‘ਤੇ ਪੁੱਜੀ

ਇਸਲਾਮਾਬਾਦ : ਕੰਗਾਲੀ ਦੇ ਕੰਢੇ ‘ਤੇ ਖੜ੍ਹੇ ਪਾਕਿਸਤਾਨ ਦੇ ਨਾਗਰਿਕਾਂ ‘ਤੇ ਆਸਮਾਨ ਛੂੰਹਦੀ ਮਹਿੰਗਾਈ ਦੀ ਮਾਰ ਪਈ ਹੈ। ਪਾਕਿਸਤਾਨ ਵਿਚ ਮਹਿੰਗਾਈ ਦਰ ਨੌਂ ਸਾਲ ਦੇ ਉੱਚ ਪੱਧਰ ‘ਤੇ ਪੁੱਜ ਗਈ ਹੈ। ਖਾਧ ਪਦਾਰਥਾਂ ਦੀਆਂ ਕੀਮਤਾਂ ਵਿਚ ਵਾਧੇ ਕਾਰਨ ਮਹਿੰਗਾਈ ਦਰ ਵੱਧ ਕੇ 12.7 ਫ਼ੀਸਦੀ ਹੋ ਗਈ ਹੈ।

ਪਾਕਿਸਤਾਨ ਦੇ ਵਿੱਤ ਮੰਤਰਾਲੇ ਨੇ ਹਾਲਾਂਕਿ ਦਾਅਵਾ ਕੀਤਾ ਕਿ ਅਗਲੇ ਮਹੀਨੇ ਤੋਂ ਮਹਿੰਗਾਈ ਵਿਚ ਕਮੀ ਆ ਜਾਏਗੀ ਪ੍ਰੰਤੂ ਆਰਥਿਕ ਮਾਹਿਰ ਅਸ਼ਫਾਕ ਹਸਨ ਖ਼ਾਨ ਦਾ ਅਨੁਮਾਨ ਹੈ ਕਿ ਦਸਬੰਰ ਵਿਚ ਮਹਿੰਗਾਈ ਦਰ 13 ਫ਼ੀਸਦੀ ਦੇ ਪਾਰ ਜਾ ਸਕਦੀ ਹੈ। ਇਕ ਦਿਨ ਪਹਿਲੇ ਹੀ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਦੀ ਆਰਥਿਕ ਮਾਮਲਿਆਂ ਦੀ ਸਲਾਹਕਾਰ ਕਮੇਟੀ ਨੇ ਭਾਰਤ ਨਾਲ ਕਾਰੋਬਾਰ ਬੰਦ ਹੋਣ ਨੂੰ ਪਾਕਿਸਤਾਨ ਵਿਚ ਵੱਧਦੀ ਮਹਿੰਗਾਈ ਦਾ ਕਾਰਨ ਦੱਸਿਆ ਸੀ।

400 ਰੁਪਏ ਕਿਲੋ ਵਿੱਕ ਰਿਹਾ
ਪਾਕਿਸਤਾਨ ਵਿਚ ਟਮਾਟਰ ਦਾ ਭਾਅ 400 ਰੁਪਏ ਪ੍ਰਤੀ ਕਿਲੋਗ੍ਰਾਮ ਤਕ ਪੁੱਜ ਗਏ ਹਨ। ਪਿਆਜ਼ ਅਤੇ ਹੋਰ ਸਬਜ਼ੀਆਂ ਵੀ ਕਾਫ਼ੀ ਮਹਿੰਗੀਆਂ ਹੋ ਗਈਆਂ ਹਨ। ਸ਼ਿਮਲਾ ਮਿਰਚ 200 ਰੁਪਏ ਪ੍ਰਤੀ ਕਿਲੋ ਵਿੱਕ ਰਹੀ ਹੈ।

Previous articleਟਰੰਪ ਖ਼ਿਲਾਫ਼ ਮਹਾਦੋਸ਼ ਚਲਾਉਣ ਨੂੰ ਮਨਜ਼ੂਰੀ, ਆਖ਼ਰੀ ਹਫ਼ਤੇ ਹੋ ਸਕਦੀ ਹੈ ਵੋਟਿੰਗ
Next articleਪਰਲ ਹਾਰਬਰ ਫ਼ੌਜੀ ਟਿਕਾਣੇ ‘ਤੇ ਗੋਲ਼ੀਬਾਰੀ ‘ਚ ਦੋ ਦੀ ਮੌਤ