ਕੰਗਨਾ ਖ਼ਿਲਾਫ਼ ਜਾਵੇਦ ਅਖ਼ਤਰ ਦੀ ਸ਼ਿਕਾਇਤ ’ਤੇ ਜਾਂਚ ਦੇ ਹੁਕਮ

ਮੁੰਬਈ (ਸਮਾਜ ਵੀਕਲੀ) : ਮੁੰਬਈ ਦੀ ਅਦਾਲਤ ਨੇ ਅੱਜ ਪੁਲੀਸ ਨੂੰ ਅਭਿਨੇਤਰੀ ਕੰਗਨਾ ਰਨੌਤ ਵਿਰੁੱਧ ਮਾਨਮਾਨੀ ਸ਼ਿਕਾਇਤ ਦੀ ਜਾਂਚ ਕਰਨ ਦਾ ਹੁਕਮ ਦਿੰਦਿਆਂ ਰਿਪੋਰਟ 16 ਜਨਵਰੀ ਤੱਕ ਪੇਸ਼ ਕਰਨ ਦੇ ਨਿਰਦੇਸ਼ ਦਿੱਤੇ ਹਨ। ਅਖਤਰ ਨੇ ਅਦਾਕਾਰਾ ਵੱਲੋਂ ਟੀਵੀ ਇੰਟਰਵਿਊ ਵਿੱਚ ਉਨ੍ਹਾਂ ਬਾਰੇ ਅਪਮਾਨਜਨਕ ਅਤੇ ਬੇਬੁਨਿਆਦ ਦੋਸ਼ ਲਗਾਉਣ ’ਤੇ ਪਿਛਲੇ ਮਹੀਨੇ ਅੰਧੇਰੀ ਮੈਟਰੋਪੋਲਿਟਨ ਮੈਜਿਸਟਰੇਟ ਦੀ ਅਦਾਲਤ ਵਿੱਚ ਸ਼ਿਕਾਇਤ ਦਰਜ ਕਰਵਾਈ ਸੀ।

Previous articleਭਾਰਤ ਦਾ ਸਭ ਤੋਂ ਘੱਟ ਦੌੜਾਂ ਦਾ ਰਿਕਾਰਡ: ਆਸਟਰੇਲੀਆ ਨੇ ਪਹਿਲਾ ਟੈਸਟ 8 ਵਿਕਟਾਂ ਨਾਲ ਜਿੱਤਿਆ
Next articleਪੰਜਾਬ ਵਿੱਚ ਅਗਲੀ ਸਰਕਾਰ ਭਾਜਪਾ ਦੀ ਬਣੇਗੀ: ਤਰੁਣ ਚੁੱਘ ਦਾ ਸੁਫ਼ਨਾ