ਕੌਮੀ ਜੂਨੀਅਰ ਰੱਸਾਕਸ਼ੀ ਚੈਂਪੀਅਨਸ਼ਿਪ: ਪੰਜਾਬ ਨੇ ਤਿੰਨ ਚਾਂਦੀ ਦੇ ਤਗ਼ਮੇ ਜਿੱਤੇ

ਪੰਜਾਬ ਨੇ ਮਹਾਰਾਸ਼ਟਰ ਦੇ ਸਾਂਗਲੀ ਵਿੱਚ ਤਿੰਨ ਤੋਂ ਸੱਤ ਸਤੰਬਰ ਤੱਕ ਹੋਈ 32ਵੀਂ ਜੂਨੀਅਰ ਰੱਸਾਕਸ਼ੀ ਚੈਪੀਂਅਨਸ਼ਿਪ ਵਿੱਚ ਤਿੰਨ ਚਾਂਦੀ ਦੇ ਤਗ਼ਮੇ ਜਿੱਤੇ। ਟਗ ਆਫ ਵਾਰ ਫੈਡਰੇਸ਼ਨ ਆਫ ਇੰਡੀਆ ਦੀ ਅਗਵਾਈ ’ਚ ਹੋਈ ਚੈਂਪੀਅਨਸ਼ਿਪ ਵਿੱਚ ਸਬ-ਜੂਨੀਅਰ ਟੀਮ ਚੌਥੇ ਸਥਾਨ ’ਤੇ ਰਹੀ। ਐਸੋਸੀਏਸ਼ਨ ਦੇ ਜਨਰਲ ਸਕੱਤਰ ਗੁਰਜੀਤ ਸਿੰਘ ਮਾਨ ਨੇ ਦੱਸਿਆ ਕਿ 32ਵੀਂ ਕੌਮੀ ਜੂਨੀਅਰ ’ਚ ਮੁੰਡੇ-ਕੁੜੀਆਂ ਦੀ ਸਾਂਝੀ ਟੀਮ ਨੇ 520 ਕਿਲੋ ਅਤੇ ਮੁੰਡਿਆਂ ਦੀ ਟੀਮ ਨੇ 540 ਕਿੱਲੋ ਤੇ 560 ਕਿੱਲੋ ਭਾਰ ਵਰਗ ਵਿੱਚ ਤਿੰਨ ਚਾਂਦੀ ਦੇ ਤਗ਼ਮੇ ਜਿੱਤੇ। ਇਨ੍ਹਾਂ ਭਾਰ ਵਰਗਾਂ ’ਚੋਂ ਪੰਜਾਬ ਨੂੰ ਕੇਰਲਾ ਹੱਥੋਂ ਹਾਰ ਝੱਲਣੀ ਪਈ। ਸਬ-ਜੂਨੀਅਰ ਦੇ ਅੰਡਰ-17 ਦੇ 480 ਕਿਲੋ ਭਾਰ ਵਰਗ ਵਿੱਚ ਪੰਜਾਬ ਦੀ ਟੀਮ ਨੂੰ ਚੌਥੇ ਸਥਾਨ ਨਾਲ ਸਬਰ ਕਰਨਾ ਪਿਆ। ਪੰਜਾਬ ਐਸੋਸੀਏਸ਼ਨ ਦੇ ਪ੍ਰਧਾਨ ਡਾ. ਰਾਜ ਕੁਮਾਰ ਸ਼ਰਮਾ ਨੇ ਖਿਡਾਰੀਆਂ, ਕੋਚਾਂ, ਮੈਨੇਜਰ ਨੂੰ ਪੰਜਾਬ ਪਹੁੰਚਣ ’ਤੇ ਵਧਾਈ ਦਿੱਤੀ। ਇਸ ਮੌਕੇ ਟੀਮਾ ਨਾਲ ਮੁੱਖ ਕੋਚ ਦਿਲਸ਼ਾਦ ਪਟਿਆਲਾ, ਕੋਚ ਗੁਰਵਿੰਦਰ ਸਿੰਘ ਤਰਨਤਾਰਨ, ਕੋਚ ਰੋਬਿਲਜੀਤ ਕੌਰ ਬਠਿੰਡਾ, ਕੋਚ ਹਰਦੀਪ ਸਿੰਘ ਜਿਉਂਦ (ਰਾਮਪੁਰਾ) ਮੈਨੇਜਰ ਵਜੋਂ ਗੁਰਦੀਪ ਸਿੰਘ ਮਾਨਸਾ, ਜਗਜੀਤ ਸਿੰਘ ਚਾਉਲਾ ਸਾਹਿਬ, ਭਲਵਿੰਦਰ ਸਿੰਘ ਮਾਨਸਾ ਅਤੇ ਸਤਨਾਮ ਸਿੰਘ ਰਾਮਪੁਰਾ ਫੂਲ ਮੌਜੂਦ ਸਨ।

Previous articleਵਿਦੇਸ਼ੀ ਕੋਚ ਦੇ ਸੁਝਾਅ ਕਾਰਨ ਖੇਡ ਵਿੱਚ ਸੁਧਾਰ ਹੋਇਆ: ਸਿੰਧੂ
Next articleਬੱਦਲ ਫਟਣ ਕਾਰਨ ਬਜ਼ੁਰਗ ਦੀ ਮੌਤ, ਦੋ ਔਰਤਾਂ ਜ਼ਖ਼ਮੀ