ਕੌਮੀ ਜਾਂਚ ਏਜੰਸੀ ਵੱਲੋਂ ਆਸੀਆ ਅੰਦਰਾਬੀ ਦੇ ਘਰ ਦੀ ਕੁਰਕੀ

ਕੌਮੀ ਜਾਂਚ ਏਜੰਸੀ ਨੇ ਅੱਜ ਸਖ਼ਤ ਯੂਏਪੀਏ ਅਤਿਵਾਦ ਵਿਰੋਧੀ ਕਾਨੂੰਨ ਤਹਿਤ ਇਕ ਕਸ਼ਮੀਰੀ ਵੱਖਵਾਦੀ ਆਗੂ ਆਸੀਆ ਅੰਦਰਾਬੀ ਦੇ ਸ੍ਰੀਨਗਰ ਸ਼ਹਿਰ ਦੇ ਬਾਹਰਵਾਰ ਸਥਿਤ ਘਰ ਦੀ ਕੁਰਕੀ ਕਰ ਦਿੱਤੀ। ਅਧਿਕਾਰੀਆਂ ਨੇ ਦੱਸਿਆ ਕਿ ਐੱਨਆਈਏ ਵੱਲੋਂ ਪਹਿਲੀ ਵਾਰ ਕਸ਼ਮੀਰ ਵਾਦੀ ਨਾਲ ਸਬੰਧਤ ਕਿਸੇ ਵੱਖਵਾਦੀ ਦੀ ਜਾਇਦਾਦ ਦੀ ਕੁਰਕੀ ਕੀਤੀ ਗਈ ਹੈ। ਪਾਬੰਦੀਸ਼ੁਦਾ ਜਥੇਬੰਦੀ ਦੁਖਤਾਰਨ-ਏ-ਮਿੱਲਤ ਦੀ ਮੁਖੀ ਅੰਦਰਾਬੀ ਦੇ ਸੂਰਾ ਖੇਤਰ ਵਿੱਚ ਸਥਿਤ ਘਰ ਦੇ ਬਾਹਰ ਕੁਰਕੀ ਦੇ ਹੁਕਮਾਂ ਦੀ ਕਾਪੀ ਚਿਪਕਾ ਦਿੱਤੀ ਗਈ ਹੈ।

Previous articleਭਾਰਤ ਦਾ ਸੁਫ਼ਨਾ ਟੁੱਟਿਆ; ਨਿਊਜ਼ੀਲੈਂਡ ਵਿਸ਼ਵ ਕੱਪ ਦੇ ਫਾਈਨਲ ’ਚ
Next articleਮਾਨਸਾ ਇਲਾਕੇ ਵਿੱਚ ਮੀਂਹ ਨੇ ਲਾਈਆਂ ਛਹਿਬਰਾਂ