ਟਾਟਾ ਮੋਟਰਜ਼ 64ਵੀਂ ਸੀਨੀਅਰ ਕੌਮੀ ਕੁਸ਼ਤੀ ਚੈਂਪੀਅਨਸ਼ਿਪ ’ਤੇ ਰੇਲਵੇ ਨੇ ਆਪਣਾ ਕਬਜ਼ਾ ਜਮਾ ਲਿਆ। ਗਰੀਕੋ ਰੋਮਨ ਦੇ ਮੁਕਾਬਲਿਆਂ ਵਿੱਚ ਰੇਲਵੇ ਨੇ ਪੰਜ, ਐੱਸਐੱਸਸੀਬੀ ਨੇ ਤਿੰਨ ਅਤੇ ਪੰਜਾਬ ਨੇ ਦੋ ਸੋਨੇ ਦੇ ਤਗ਼ਮੇ ਜਿੱਤੇ। 77 ਕਿਲੋ ਭਾਰ ਵਰਗ ਵਿੱਚ ਪੰਜਾਬ ਦੇ ਗੁਰਪ੍ਰੀਤ ਸਿੰਘ ਨੇ ਰੇਲਵੇ ਦੇ ਸਾਜਨ ਨੂੰ ਅਤੇ 82 ਕਿਲੋ ਭਾਰ ਵਰਗ ਵਿੱਚ ਪੰਜਾਬ ਦੇ ਹਰਪ੍ਰੀਤ ਸਿੰਘ ਨੇ ਰੇਲਵੇ ਦੇ ਰਾਜਬੀਰ ਸਿੰਘ ਨੂੰ ਹਰਾ ਕੇ ਸੋਨ ਤਗ਼ਮੇ ਹਾਸਲ ਕੀਤੇ। 55 ਕਿਲੋ ਵਿੱਚ ਐੱਸਐੱਸਸੀਬੀ ਦੇ ਅਰਜਨ ਨੇ ਪਹਿਲਾ ਤੇ ਅਜੇ ਨੇ ਦੂਜਾ ਸਥਾਨ ਹਾਸਲ ਕੀਤਾ। 60 ਕਿਲੋ ਭਾਰ ਵਰਗ ਵਿੱਚ ਰੇਲਵੇ ਦੇ ਮੁਨੀਸ਼ ਨੇ ਪਹਿਲਾ ਤੇ ਐੱਸਐੱਸਸੀਬੀ ਦੇ ਗਿਆਨਦੇਸ਼ ਨੇ ਦੂਜਾ ਸਥਾਨ ਹਾਸਲ ਕੀਤਾ। 63 ਕਿਲੋ ਭਾਰ ਵਰਗ ਵਿੱਚ ਰੇਲਵੇ ਦੇ ਬਿਕਰਮ ਕੁਰਾਡੇ ਨੇ ਪਹਿਲਾ ਤੇ ਦੀਪਕ ਨੇ ਦੂਜਾ, 67 ਕਿਲੋ ਵਿੱਚ ਐੱਸਐੱਸਸੀਬੀ ਦੇ ਰਵਿੰਦਰ ਨੇ ਪਹਿਲਾ ਤੇ ਸਚਿਨ ਨੇ ਦੂਜਾ ਸਥਾਨ ਹਾਸਲ ਕੀਤਾ। 72 ਕਿਲੋ ਭਾਰ ਵਰਗ ਵਿੱਚ ਰੇਲਵੇ ਦਾ ਅਮਿਤ ਪਹਿਲੇ ਅਤੇ ਹਰਿਆਣਾ ਦਾ ਸੁਨੀਲ ਦੂਜੇ ਸਥਾਨ ’ਤੇ ਰਿਹਾ। ਇਸੇ ਤਰ੍ਹਾਂ 87 ਕਿਲੋ ਭਾਰ ਵਰਗ ਵਿੱਚ ਰੇਲਵੇ ਦੇ ਸੁਨੀਲ ਨੇ ਪਹਿਲਾ ਤੇ ਪੰਜਾਬ ਦੇ ਪ੍ਰਭਪਾਲ ਸਿੰਘ ਨੇ ਦੂਜਾ ਸਥਾਨ ਹਾਸਲ ਕੀਤਾ। 97 ਕਿਲੋ ਵਿੱਚ ਰੇਲਵੇ ਦੇ ਹਰਦੀਪ ਤੇ ਰਵੀ ਪਹਿਲੇ ਤੇ ਦੂਜੇ ਸਥਾਨ ’ਤੇ ਰਹੇ, ਜਦ ਕਿ 130 ਕਿਲੋ ਭਾਰ ਵਰਗ ਦੇ ਦਿਲਚਸਪ ਮੁਕਾਬਲੇ ਦੇਖਣ ਨੂੰ ਮਿਲੇ। ਐੱਸਐੱਸਸੀਬੀ ਦੇ ਨਵੀਨ ਨੇ ਪਹਿਲਾ ਤੇ ਪੰਜਾਬ ਦੇ ਮਨਵੀਰ ਨੇ ਦੂਜਾ ਸਥਾਨ ਹਾਸਲ ਕੀਤਾ। ਭਾਰਤੀ ਕੁਸ਼ਤੀ ਸੰਘ ਦੇ ਪ੍ਰਧਾਨ ਬ੍ਰਿਜ਼ ਭੂਸ਼ਨ ਸ਼ਰਨ ਸਿੰਘ, ਡੀਆਈਜੀ ਐੱਸਕੇ ਕਾਲੀਆ ਅਤੇ ਪੰਜਾਬ ਕੁਸ਼ਤੀ ਸੰਘ ਦੇ ਪ੍ਰਧਾਨ ਕਰਤਾਰ ਸਿੰਘ ਨੇ ਜੇਤੂਆਂ ਨੂੰ ਇਨਾਮ ਵੰਡੇ।
Sports ਕੌਮੀ ਕੁਸ਼ਤੀ ਚੈਂਪੀਅਨਸ਼ਿਪ: ਰੇਲਵੇ ਨੇ ਗਰੀਕੋ ਰੋਮਨ ਮੁਕਾਬਲੇ ਜਿੱਤੇ