ਕੌਂਸਲ ਚੋਣਾਂ: ਮੁਹਾਲੀ ਵਿੱਚ ਵੀ ਕਾਂਗਰਸ ਨੂੰ ਬਹੁਮੱਤ

ਮੁਹਾਲੀ (ਸਮਾਜ ਵੀਕਲੀ) : ਮੁਹਾਲੀ ਨਗਰ ਨਿਗਮ ਦੇ 50 ਵਾਰਡਾਂ ਲਈ ਹੋਈਆਂ ਚੋਣਾਂ ਵਿੱਚ ਕਾਂਗਰਸ ਨੇ 37 ਸੀਟਾਂ ’ਤੇ ਸ਼ਾਨਦਾਰ ਜਿੱਤ ਹਾਸਲ ਕੀਤੀ ਹੈ। ਸਾਬਕਾ ਮੇਅਰ ਕੁਲਵੰਤ ਸਿੰਘ ਚੋਣ ਹਾਰ ਗਏ ਹਨ ਜਦੋਂਕਿ ਉਨ੍ਹਾਂ ਦਾ ਪੁੱਤਰ ਸਰਬਜੀਤ ਸਿੰਘ ਸਮਾਣਾ ਅਤੇ 13 ਆਜ਼ਾਦ ਉਮੀਦਵਾਰ ਚੋਣ ਜਿੱਤ ਗਏ ਹਨ। ਮੁਹਾਲੀ ਵਿੱਚ ਕਾਂਗਰਸ ਲਈ ਮੇਅਰ ਬਣਾਉਣ ਦਾ ਰਾਹ ਪੱਧਰਾ ਹੋ ਗਿਆ ਹੈ। ਮੇਅਰ ਦੇ ਅਹੁਦੇ ਲਈ ਕਾਂਗਰਸ ਦੇ ਉਮੀਦਵਾਰ ਤੇ ਸਿਹਤ ਮੰਤਰੀ ਦੇ ਛੋਟੇ ਭਰਾ ਅਮਰਜੀਤ ਸਿੰਘ ਜੀਤੀ ਸਿੱਧੂ ਚੋਣ ਜਿੱਤ ਗਏ ਹਨ।

ਅਕਾਲੀ ਦਲ ਅਤੇ ਭਾਜਪਾ ਦਾ ਇਨ੍ਹਾਂ ਚੋਣਾਂ ਵਿੱਚ ਲਗਪਗ ਸਫਾਇਆ ਹੋ ਗਿਆ ਹੈ ਤੇ ਬਸਪਾ ਵੀ ਖਾਤਾ ਨਹੀਂ ਖੋਲ੍ਹ ਸਕੀ। ਆਮ ਆਦਮੀ ਪਾਰਟੀ ਨੇ ਬਿਨਾਂ ਸ਼ਰਤ ਆਜ਼ਾਦ ਗਰੁੱਪ ਨੂੰ ਸਮਰਥਨ ਦਿੱਤਾ ਸੀ। ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਸ਼ੁਰੂ ਤੋਂ ਦਾਅਵਾ ਕਰਦੇ ਆ ਰਹੇ ਹਨ ਕਿ ਮੁਹਾਲੀ ਵਿੱਚ ਕਾਂਗਰਸ ਦਾ ਹੀ ਮੇਅਰ ਬਣੇਗਾ। ਸਾਬਕਾ ਸੀਨੀਅਰ ਡਿਪਟੀ ਮੇਅਰ ਰਿਸ਼ਭ ਜੈਨ ਅਤੇ ਉਨ੍ਹਾਂ ਦੀ ਪਤਨੀ ਰਾਜ ਰਾਣੀ ਜੈਨ ਅਤੇ ਸਾਬਕਾ ਡਿਪਟੀ ਮੇਅਰ ਮਨਜੀਤ ਸਿੰਘ ਸੇਠੀ ਵੀ ਚੋਣ ਜਿੱਤ ਗਏ ਹਨ।

ਵੇਰਵਿਆਂ ਅਨੁਸਾਰ ਵੋਟਾਂ ਦੀ ਗਿਣਤੀ ਦਾ ਕੰਮ ਅੱਜ ਸਵੇਰੇ 9 ਵਜੇ ਸ਼ੁਰੂ ਹੋ ਗਿਆ ਸੀ ਤੇ ਸਵਾ 9 ਵਜੇ ਨਤੀਜੇ ਆਉਣੇ ਸ਼ੁਰੂ ਹੋ ਗਏ ਸਨ। ਵਾਰਡ ਨੰਬਰ-1 ਤੋਂ ਕਾਂਗਰਸੀ ਉਮੀਦਵਾਰ ਬੀਬਾ ਜਸਪ੍ਰੀਤ ਕੌਰ ਨੇ ਜਿੱਤ ਹਾਸਲ ਕਰਕੇ ਕਾਂਗਰਸ ਲਈ ਜਿੱਤ ਦੇ ਦਰਵਾਜ਼ੇ ਖੋਲ੍ਹ ਦਿੱਤੇ। ਇਸ ਤੋਂ ਬਾਅਦ ਲਗਾਤਾਰ ਕਾਂਗਰਸ ਦੇ ਹੱਕ ਵਿੱਚ ਨਤੀਜੇ ਆਉਣੇ ਸ਼ੁਰੂ ਹੋ ਗਏ। ਇਸੇ ਦੌਰਾਨ ਅਕਾਲੀ ਦਲ ਅਤੇ ਭਾਜਪਾ ਦੇ ਉਮੀਦਵਾਰ ਅਤੇ ਸਮਰਥਕ ਚੁੱਪ ਚੁਪੀਤੇ ਖਿਸਕਣੇ ਸ਼ੁਰੂ ਹੋ ਗਏ।

ਚੋਣ ਨਤੀਜਿਆਂ ਅਨੁਸਾਰ ਵਾਰਡ ਨੰਬਰ-1 ਤੋਂ ਕਾਂਗਰਸ ਦੀ ਜਸਪ੍ਰੀਤ ਕੌਰ, ਵਾਰਡ ਨੰਬਰ-2 ਤੋਂ ਸਾਬਕਾ ਡਿਪਟੀ ਮੇਅਰ ਤੇ ਆਜ਼ਾਦ ਉਮੀਦਵਾਰ ਮਨਜੀਤ ਸਿੰਘ ਸੇਠੀ, ਵਾਰਡ ਨੰਬਰ-3 ਤੋਂ ਕਾਂਗਰਸ ਦੀ ਦਵਿੰਦਰ ਕੌਰ ਵਾਲੀਆ, ਵਾਰਡ ਨੰਬਰ-4 ਤੋਂ ਸਾਬਕਾ ਪ੍ਰਧਾਨ ਕਾਂਗਰਸ ਦੇ ਰਜਿੰਦਰ ਸਿੰਘ ਰਾਣਾ, ਵਾਰਡ ਨੰਬਰ-5 ਤੋਂ ਕਾਂਗਰਸ ਦੀ ਰੁਪਿੰਦਰ ਕੌਰ ਰੀਨਾ, ਵਾਰਡ ਨੰਬਰ-6 ਤੋਂ ਬਲਾਕ ਕਾਂਗਰਸ ਦੇ ਪ੍ਰਧਾਨ ਜਸਪ੍ਰੀਤ ਸਿੰਘ ਗਿੱਲ, ਵਾਰਡ ਨੰਬਰ-7 ਤੋਂ ਕਾਂਗਰਸ ਦੀ ਬਲਜੀਤ ਕੌਰ ਮਨਫੂਲ, ਵਾਰਡ ਨੰਬਰ-8 ਤੋਂ ਕਾਂਗਰਸ ਦੇ ਆਰਟੀਆਈ ਕਾਰਕੁਨ ਕੁਲਜੀਤ ਸਿੰਘ ਬੇਦੀ, ਵਾਰਡ ਨੰਬਰ-9 ਤੋਂ ਕਾਂਗਰਸ ਦੀ ਬਲਰਾਜ ਕੌਰ ਧਾਲੀਵਾਲ, ਵਾਰਡ ਨੰਬਰ-10 ਤੋਂ ਕਾਂਗਰਸ ਦੇ ਅਮਰਜੀਤ ਸਿੰਘ ਜੀਤੀ ਸਿੱਧੂ, ਵਾਰਡ ਨੰਬਰ-11 ਤੋਂ ਕਾਂਗਰਸ ਦੀ ਅਨੁਰਾਧਾ ਆਨੰਦ, ਵਾਰਡ ਨੰਬਰ-12 ਤੋਂ ਕਾਂਗਰਸ ਦੇ ਪਰਮਜੀਤ ਸਿੰਘ ਹੈਪੀ, ਵਾਰਡ ਨੰਬਰ-13 ਤੋਂ ਕਾਂਗਰਸ ਦੀ ਨਮਰਤਾ ਸਿੰਘ, ਵਾਰਡ ਨੰਬਰ-14 ਤੋਂ ਕਾਂਗਰਸ ਦੀ ਕਮਲਪ੍ਰੀਤ ਕੌਰ, ਵਾਰਡ ਨੰਬਰ-15 ਤੋਂ ਆਜ਼ਾਦ ਨਿਰਮਲ ਕੌਰ, ਵਾਰਡ ਨੰਬਰ-16 ਤੋਂ ਕਾਂਗਰਸ ਦੇ ਨਰਪਿੰਦਰ ਸਿੰਘ ਰੰਗੀ, ਵਾਰਡ ਨੰਬਰ-17 ਤੋਂ ਆਜ਼ਾਦ ਉਮੀਦਵਾਰ ਰਾਜਵੀਰ ਕੌਰ ਗਿੱਲ, ਵਾਰਡ ਨੰਬਰ-18 ਤੋਂ ਕਾਂਗਰਸ ਦੇ ਕੁਲਵੰਤ ਸਿੰਘ ਕਲੇਰ, ਵਾਰਡ ਨੰਬਰ-19 ਤੋਂ ਕਾਂਗਰਸ ਦੀ ਰਾਜ ਰਾਣੀ ਜੈਨ, ਵਾਰਡ ਨੰਬਰ-20 ਤੋਂ ਕਾਂਗਰਸ ਦੇ ਰਿਸ਼ਭ ਜੈਨ, ਵਾਰਡ ਨੰਬਰ-21 ਤੋਂ ਕਾਂਗਰਸ ਦੀ ਹਰਪ੍ਰੀਤ ਕੌਰ ਭੰਵਰਾ, ਵਾਰਡ ਨੰਬਰ-22 ਤੋਂ ਕਾਂਗਰਸ ਦੇ ਜਸਬੀਰ ਸਿੰਘ ਮਾਣਕੂ, ਵਾਰਡ ਨੰਬਰ-23 ਤੋਂ ਜਤਿੰਦਰ ਕੌਰ, ਵਾਰਡ ਨੰਬਰ-24 ਤੋਂ ਕਾਂਗਰਸ ਦੇ ਮਾਸਟਰ ਚਰਨ ਸਿੰਘ, ਵਾਰਡ ਨੰਬਰ-25 ਤੋਂ ਕਾਂਗਰਸ ਦੀ ਮਨਜੀਤ ਕੌਰ, ਵਾਰਡ ਨੰਬਰ-26 ਤੋਂ ਆਜ਼ਾਦ ਉਮੀਦਵਾਰ ਰਵਿੰਦਰ ਸਿੰਘ ਬਿੰਦਰਾ, ਵਾਰਡ ਨੰਬਰ-27 ਤੋਂ ਕਾਂਗਰਸ ਦੀ ਪਰਵਿੰਦਰ ਕੌਰ, ਵਾਰਡ ਨੰਬਰ-28 ਤੋਂ ਆਜ਼ਾਦ ਉਮੀਦਵਾਰ ਰਮਨਪ੍ਰੀਤ ਕੌਰ ਕੁੰਭੜਾ, ਵਾਰਡ ਨੰਬਰ-29 ਤੋਂ ਆਜ਼ਾਦ ਕੁਲਦੀਪ ਕੌਰ ਧਨੋਆ, ਵਾਰਡ ਨੰਬਰ-30 ਤੋਂ ਕਾਂਗਰਸ ਦੇ ਵਿਨੀਤ ਮਲਿਕ, ਵਾਰਡ ਨੰਬਰ-31 ਤੋਂ ਕਾਂਗਰਸ ਦੀ ਕੁਲਜਿੰਦਰ ਕੌਰ, ਵਾਰਡ ਨੰਬਰ-32 ਤੋਂ ਕਾਂਗਰਸ ਦੇ ਹਰਜੀਤ ਸਿੰਘ ਘੋਲੂ, ਵਾਰਡ ਨੰਬਰ-33 ਤੋਂ ਆਜ਼ਾਦ ਹਰਜਿੰਦਰ ਕੌਰ ਸੋਹਾਣਾ, ਵਾਰਡ ਨੰਬਰ-34 ਤੋਂ ਆਜ਼ਾਦ ਸੁਖਦੇਵ ਸਿੰਘ ਪਟਵਾਰੀ, ਵਾਰਡ ਨੰਬਰ-35 ਤੋਂ ਆਜ਼ਾਦ ਅਰੁਨਾ ਸ਼ਰਮਾ, ਵਾਰਡ ਨੰਬਰ-36 ਤੋਂ ਕਾਂਗਰਸ ਦੇ ਪ੍ਰਮੋਦ ਕੁਮਾਰ, ਵਾਰਡ ਨੰਬਰ-37 ਤੋਂ ਆਜ਼ਾਦ ਗੁਰਪ੍ਰੀਤ ਕੌਰ, ਵਾਰਡ ਨੰਬਰ-38 ਤੋਂ ਸਾਬਕਾ ਮੇਅਰ ਦਾ ਬੇਟਾ ਸਰਬਜੀਤ ਸਿੰਘ ਸਮਾਣਾ, ਵਾਰਡ ਨੰਬਰ-39 ਤੋਂ ਆਜ਼ਾਦ ਕਰਮਜੀਤ ਕੌਰ ਮਟੌਰ, ਵਾਰਡ ਨੰਬਰ-40 ਤੋਂ ਕਾਂਗਰਸ ਦੇ ਸੁੱਚਾ ਸਿੰਘ ਕਲੌੜ, ਵਾਰਡ ਨੰਬਰ-41 ਤੋਂ ਕਾਂਗਰਸ ਦੀ ਕੁਲਵੰਤ ਕੌਰ, ਵਾਰਡ ਨੰਬਰ-42 ਤੋਂ ਕਾਂਗਰਸ ਦੇ ਅਮਰੀਕ ਸਿੰਘ ਸੋਮਲ, ਵਾਰਡ ਨੰਬਰ-43 ਤੋਂ ਕਾਂਗਰਸ ਦੀ ਹਰਵਿੰਦਰ ਕੌਰ, ਵਾਰਡ ਨੰਬਰ-44 ਤੋਂ ਕਾਂਗਰਸ ਦੇ ਜਗਦੀਸ਼ ਸਿੰਘ, ਵਾਰਡ ਨੰਬਰ-45 ਤੋਂ ਕਾਂਗਰਸ ਦੀ ਮੀਨਾ ਕੌਂਡਲ, ਵਾਰਡ ਨੰਬਰ-46 ਤੋਂ ਕਾਂਗਰਸ ਦੇ ਰਵਿੰਦਰ ਸਿੰਘ, ਵਾਰਡ ਨੰਬਰ-47 ਤੋਂ ਕਾਂਗਰਸ ਦੀ ਸੁਮਨ ਦੇਵੀ, ਵਾਰਡ ਨੰਬਰ-48 ਤੋਂ ਕਾਂਗਰਸ ਦੇ ਐੱਨਐੱਸ ਸਿੱਧੂ, ਵਾਰਡ ਨੰਬਰ-49 ਤੋਂ ਕਾਂਗਰਸ ਦੀ ਗੁਰਪ੍ਰੀਤ ਕੌਰ ਅਤੇ ਵਾਰਡ ਨੰਬਰ-50 ਤੋਂ ਆਜ਼ਾਦ ਗੁਰਮੀਤ ਕੌਰ ਚੋਣ ਜਿੱਤ ਗਏ ਹਨ।

Previous articleਰੇਲ ਰੋਕੋ ਨੂੰ ਪੰਜਾਬ, ਹਰਿਆਣਾ ਤੇ ਹੋਰ ਥਾਈਂ ਭਰਵਾਂ ਹੁੰਗਾਰਾ
Next articleਜਥਾ ਪਾਕਿਸਤਾਨ ਨਾ ਭੇਜਣ ਦਾ ਫ਼ੈਸਲਾ ਵਿਚਾਰਨ ਦੀ ਅਪੀਲ