-
ਕੌਂਸਲ ਆਫ ਜੂਨੀਅਰ ਇੰਜੀਨੀਅਰ ਅਤੇ ਪਾਵਰਕੌਮ ਵਿੱਚ ਮੀਟਿੰਗ ਦੌਰਾਨ ਕਈ ਮੰਗਾਂ ਤੇ ਬਣੀ ਸਹਿਮਤੀ-ਇੰਜੀ ਬਾਜਵਾ
ਕਪੂਰਥਲਾ, 30 ਜੁਲਾਈ(ਕੌੜਾ)(ਸਮਾਜਵੀਕਲੀ)– ਕੌਂਂਸਲ ਆਫ਼ ਜੂਨੀਅਰ ਇੰਜੀਨੀਅਰ ਪੰਜਾਬ ਰਾਜ ਬਿਜਲੀ ਬੋਰਡ ਵੱਲੋਂ ਚੌਦਾਂ ਜੁਲਾਈ ਤੋਂ ਚੱਲ ਰਿਹਾ ਸੰਘਰਸ਼ ਪ੍ਰੋਗਰਾਮ ਮੁਲਤਵੀ ਕਰ ਦਿੱਤਾ ਗਿਆ ਹੈ।
ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਕੌਂਂਸਲ ਆਫ਼ ਜੂਨੀਅਰ ਇੰਜੀਨੀਅਰ ਪੰਜਾਬ ਰਾਜ ਬਿਜਲੀ ਬੋਰਡ ਦੇ ਕਪੂਰਥਲਾ ਇਕਾਈ ਦੇ ਪ੍ਰਧਾਨ ਇੰਜੀਨੀਅਰ ਗੁਰਨਾਮ ਸਿੰਘ ਬਾਜਵਾ ਤੇ ਜਨਰਲ ਸਕੱਤਰ ਬਲਵੀਰ ਸਿੰਘ ਧਾਰੋਵਾਲ ਨੇ ਦੱਸਿਆ ਕਿ ਪਾਵਰਕੌਮ ਮੈਨੇਜਮੈਂਟ ਤੇ ਕੌਂਂਸਲ ਆਫ਼ ਜੂਨੀਅਰ ਇੰਜੀਨੀਅਰ ਦੇ ਨੁਮਾਇੰਦਿਆਂ ਵਿਚਕਾਰ ਪਾਵਰਕਾਮ ਦੇ ਹੈੱਡ ਕੁਆਰਟਰ ਪਟਿਆਲਾ ਵਿਖੇ ਸ੍ਰੀ ਆਰ ਪੀ ਪਾਂਡਵ ਡਾਇਰੈਕਟਰ ਪ੍ਰਬੰਧਕੀ ਪ੍ਰਧਾਨਗੀ ਹੇਠ ਮੀਟਿੰਗ ਕੀਤੀ ਗਈ।
ਇਸ ਮੀਟਿੰਗ ਵਿੱਚ ਮੁੱਖ ਮੰਗਾਂ ਸਬੰਧੀ ਬਣੀਆਂ ਸਹਿਮਤੀਆਂ ਅਨੁਸਾਰ ਕਰਮਵਾਰ ਜੇ ਈ ਦੀ ਮੁੱਢਲੀ ਤਨਖਾਹ ਵਿੱਚ ਵਾਧਾ ਕਰਨ ਦੀ ਮੰਗ ਸਬੰਧੀ ਉਨ੍ਹਾਂ ਦੀਆਂ ਡਿਊਟੀਆਂ ਨੂੰ ਮੁੱਖ ਰੱਖਦਿਆਂ ਪਾਵਰਕਾਮ ਵੱਲੋਂ ਨੋਟ ਤਿਆਰ ਕਰਕੇ ਪੰਜਾਬ ਸਰਕਾਰ ਨੂੰ ਭੇਜਿਆ ਜਾਵੇਗਾ। ਬਾਕੀ ਮੰਗਾਂ ਤੇ ਹੋਈ ਸਹਿਮਤੀ ਵਿੱਚ ਜੇ ਈ ਤੋਂ ਵਧੀਕ ਸਹਾਇਕ ਇੰਜੀਨੀਅਰ ਦੀ ਤਰੱਕੀ ਉੱਪਰ ਚੱਲ ਰਹੇ ਕੋਰਟ ਕੇਸ ਲਈ ਪਾਵਰਕਾਮ ਦਾ ਸਬੰਧਿਤ ਐਡਵੋਕੇਟ ਦੀ ਕੋਰਟ ਵਿੱਚ ਹਾਰ ਨੂੰ ਯਕੀਨੀ ਬਣਾਉਣਾ।
ਜੇ ਡਿਗਰੀ ਹੋਲਡਰ ਤੋਂ ਏ ਏ ਈ ਤੋਂ ਸਹਾਇਕ ਇੰਜੀਨੀਅਰ ਅਤੇ ਹੋਰ ਉੱਚ ਅਧਿਕਾਰੀਆਂ ਲਈ ਵਿਭਾਗੀ ਤਰੱਕੀਆਂ ਦੀਆਂ ਮੀਟਿੰਗਾਂ ਦਾ ਜਲਦ ਕਰਾਉਣਾ , ਐੱਚਆਰ ਮੰਗਾਂ ਸਬੰਧੀ ਵੱਖਰੀਆਂ ਮੀਟਿੰਗਾਂ ਡਾਇਰੈਕਟਰ ਐਚਆਰ ਪੱਧਰ ਤੇ ਜਲਦ ਕਰਕੇ ਨਿਪਟਾਰਾ ਕਰਨਾ ਜੂਨੀਅਰ ਇੰਜੀਨੀਅਰ ਦੀਆਂ ਫ਼ੀਲਡ ਮੁਸ਼ਕਲਾਂ ਸਬੰਧੀ ਕਮੇਟੀਆਂ ਵੱਲੋਂ ਦਿੱਤੀਆਂ ਸਿਫਾਰਸ਼ਾਂ ਲਾਗੂ ਕਰਵਾਉਣ ਹਿੱਤ ਕੇ ਸਮਰੱਥ ਅਧਿਕਾਰੀ ਸਨਮੁੱਖ ਇੱਕ ਹਫ਼ਤੇ ਅੰਦਰ ਪੇਸ਼ ਕਰਨਾ ਆਦਿ ਤੋਂ ਇਲਾਵਾ ਜਥੇਬੰਦੀ ਦੀਆਂ ਰਹਿੰਦੀਆਂ ਮੰਗਾਂ ਲਈ ਇੱਕ ਮਹੀਨੇ ਅੰਦਰ ਰੈਗੂਲਰ ਮੀਟਿੰਗ ਪ੍ਰਦਾਨ ਕਰਨਾ ਆਦਿ ਤੇ ਭਰੋਸੇ ਉਪਰੰਤ ਅਤੇ ਉਪਰੋਕਤ ਹੋਈਆਂ ਸਹਿਮਤੀਆਂ ਦੇ ਮੱਦੇਨਜ਼ਰ ਕੌਸਲ ਆਫ਼ ਜੂਨੀਅਰ ਇੰਜੀਨੀਅਰ ਵੱਲੋਂ ਆਪਣਾ ਸੰਘਰਸ਼ ਪ੍ਰੋਗਰਾਮ ਮੁਲਤਵੀ ਕਰ ਦਿੱਤਾ ਗਿਆ ਹੈ।