ਵੈਸਟ ਇੰਡੀਜ਼ ਕ੍ਰਿਕਟ ਟੀਮ ਦੇ ਸਹਾਇਕ ਕੋਚ ਰੋਡੀ ਐਸਟਵਿਕ ਨੇ ਵਿਰਾਟ ਕੋਹਲੀ ਨੂੰ ‘ਪੈਮਾਨਾ’ ਦੱਸਦੇ ਹੋਏ ਕਿਹਾ ਕਿ ਟੀਚਾ ਹਾਸਲ ਕਰਨ ਲਈ ਉਨ੍ਹਾਂ ਦੀ ਟੀਮ ਦੇ ਸਾਰੇ ਖਿਡਾਰੀਆਂ ਨੂੰ ਵਿਰਾਟ ਵਾਂਗ ਸਖ਼ਤ ਮਿਹਨਤ ਕਰਨੀ ਚਾਹੀਦੀ ਹੈ।
ਐਤਵਾਰ ਤੋਂ ਸ਼ੁਰੂ ਹੋ ਰਹੀ ਤਿੰਨ ਮੈਚਾਂ ਦੀ ਇਕ ਰੋਜ਼ਾ ਲੜੀ ਤੋਂ ਪਹਿਲਾਂ ਐਸਟਵਿਕ ਨੇ ਕਿਹਾ ਕਿ ਸ਼ਿਮਰੋਨ ਹੈੱਟਮਾਇਰ ਤੇ ਨਿਕੋਲਸ ਪੂਰਨ ਵਰਗੇ ਟੀਮ ਦੇ ਨੌਜਵਾਨ ਖਿਡਾਰੀਆਂ ਦਾ ਵਿਰੋਧ ਕਪਤਾਨ ਵਿਰਾਟ ਕੋਹਲੀ ਤੋਂ ਪ੍ਰੇਰਣਾ ਲੈਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਟੀਮ ਵਿੱਚ ਹੈੱਟਮਾਇਰ, ਪੂਰਨ ਤੇ ਹੋਪ ਵਰਗੇ ਖਿਡਾਰੀਆਂ ਦੇ ਹੋਣ ਨਾਲ ਇਹ ਸਾਡੇ ਲਈ ਰੋਮਾਂਚਕ ਸਮਾਂ ਹੈ। ਸਾਨੂੰ ਅਜਿਹੇ ਨੌਜਵਾਨ ਬੱਲੇਬਾਜ਼ ਮਿਲੇ ਹਨ ਜੋ ਬਿਹਤਰ ਪ੍ਰਗਤੀ ਕਰ ਰਹੇ ਹਨ। ਅਹਿਮ ਗੱਲ ਹਾਲਾਂਕਿ ਇਹ ਹੈ ਕਿ ਤੁਸੀਂ ਸਖ਼ਤ ਮਿਹਨਤ ਕਰਨ ਲਈ ਕਿਵੇਂ ਤਿਆਰ ਹੁੰਦੇ ਹੋ। ਤੁਹਾਨੂੰ ਵਿਰਾਟ ਕੋਹਲੀ ’ਚ ਇਕ ਪੈਮਾਨਾ ਮਿਲਿਆ ਹੈ। ਉਹ ਅਜਿਹਾ ਖਿਡਾਰੀ ਹੈ ਜੋ ਜਿੰਮ ’ਚ ਕਾਫੀ ਮਿਹਨ ਕਰਦਾ ਹੈ।’’
ਉਨ੍ਹਾਂ ਕਿਹਾ, ‘‘ਵਿਰਾਟ ਤੋਂ ਕਾਫੀ ਖਿਡਾਰੀ ਸਿੱਖ ਸਕਦੇ ਹਨ, ਤਾਂ ਹੀ ਸਾਡੇ ਲਈ ਮੌਕਾ ਹੋਵੇਗਾ। ਸਖ਼ਤ ਮਿਹਨਤ ਤੋਂ ਬਿਨਾ ਸਫ਼ਲਤਾ ਨਹੀਂ ਮਿਲੇਗੀ। ਸਖ਼ਤ ਮਿਹਨਤ ਕਈ ਵਾਰ ਉਬਾਊ ਹੁੰਦ ਹੈ ਪਰ ਇਸ ਨਾਲ ਤੁਹਾਨੂੰ ਸਫ਼ਲਤਾ ਮਿਲੇਗੀ। ਇਕ ਵਾਰ ਜਦੋਂ ਉਹ ਕੰਮ ਕਰਨਾ ਸ਼ੁਰੂ ਕਰਨਗੇ ਅਤੇ ਇਸ ਪ੍ਰਕਿਰਿਆ ਨਾਲ ਜੂਝਣਗੇ ਤਾਂ ਉਸ ਕੋਲ ਮੌਕਾ ਹੋਵੇਗਾ।’’ ਉਨ੍ਹਾਂ ਕਿਹਾ ਕਿ ਇਸ ਦੌਰੇ ’ਤੇ ਖਿਡਾਰੀਆਂ ਨੇ ਸ਼ਾਨਦਾਰ ਖੇਡ ਦਿਖਾਇਆ ਹੈ ਪਰ ਕ੍ਰਿਕਟ ’ਚ ਤੁਸੀਂ ਕਦੇ ਆਰਾਮ ਨਹੀਂ ਕਰ ਸਕਦੇ ਹੋ। ਉਨ੍ਹਾਂ ਕਿਹਾ, ‘‘ਉਹ ਇਸ ਦੌਰੇ ’ਤੇ ਸ਼ਾਨਦਾਰ ਰਹੇ ਹਨ, ਅਸੀਂ ਉਨ੍ਹਾਂ ਦੀ ਗਲਤੀ ਨਹੀਂ ਮੰਨ ਸਕਦੇ। ਉਨ੍ਹਾਂ ਨੇ ਅਸਲ ’ਚ ਮਿਹਨਤ ਕੀਤੀ ਹੈ। ਉਹ ਹੁਣ ਨਤੀਜੇ ’ਚ ਦਿਖੇਗਾ। ਜੇਕਰ ਤੁਸੀਂ ਟੀ20 ਵਿੱਚ ਹੈੱਟਮਾਇਰ ਦੇ ਖੇਡ ਨੂੰ ਦੇਖੋਗੇ ਤਾਂ ਇਹ ਰੋਮਾਂਚਕ ਸੀ। ਹੁਣ ਅਸੀਂ ਇਕ ਲੰਬੇ ਰੂਪ ਵਿੱਚ ਜਾ ਰਹੇ ਹਾਂ। ਲੋਕ ਇਸ ਤੱਥ ਨੂੰ ਭੁੱਲ ਜਾਂਦੇ ਹਨ ਕਿ ਬਹੁਤ ਘੱਟ ਉਮਰ ’ਚ ਉਸ ਕੋਲ ਪਹਿਲਾਂ ਤੋਂ ਹੀ ਚਾਰ ਇਕ ਰੋਜ਼ਾ ਸੈਂਕੜੇ ਹਨ। ਜ਼ਾਹਿਰ ਹੈ ਉਹ ਕਾਫੀ ਪ੍ਰਤਿਭਾਵਾਨ ਹੈ। ਕ੍ਰਿਕਟ ’ਚ ਤੁਸੀਂ ਆਰਾਮ ਨਹੀਂ ਕਰ ਸਕਦੇ।’’
ਐਸਟਵਿਕ ਨੇ ਕਿਹਾ ਕਿ ਵੈਸਟਇੰਡੀਜ਼ ਨੇ ਟੀ20 ਲੜੀ ’ਚ ਭਾਰਤ ਤੋਂ ਅੰਤਰ ਘੱਟ ਕਰਨ ਦੇ ਮਾਮਲੇ ’ਚ ਚੰਗਾ ਪ੍ਰਦਰਸ਼ਨ ਕੀਤਾ। ਉਨ੍ਹਾਂ ਕਿਹਾ ਕਿ ਉਹ ਟੀ20 ’ਚ ਆਪਣੇ ਚੰਗੇ ਪ੍ਰਦਰਸ਼ਨ ਤੋਂ ਖੁਸ਼ ਹਨ। ਇਨ੍ਹਾਂ ਦੋਵੇਂ ਟੀਮਾਂ ਨੇ ਜਦੋਂ ਵੈਸਟਇੰਡੀਜ਼ ’ਚ ਤਿੰਨ ਮੈਚਾਂ ਦੀ ਟੀ20 ਕੌਮਾਂਤਰੀ ਲੜੀ ਖੇਡੀ ਸੀ ਤਾਂ ਕਾਫੀ ਅੰਤਰ ਸੀ। ਉਹ ਖੁਸ਼ ਹਨ ਕਿ ਉਸ ਅੰਤਰ ਨੂੰ ਘੱਟ ਕਰ ਸਕੇ ਅਤੇ ਆਸ ਹੈ ਕਿ 50 ਓਵਰ ਦੇ ਰੂਪ ’ਚ ਵੀ ਅਜਿਹਾ ਹੀ ਹੋਵੇਗਾ।
Sports ਕੋਹਲੀ ਵਾਂਗ ਸਖ਼ਤ ਮਿਹਨਤ ਕਰੋ: ਐਸਟਵਿਕ