ਕੋਵਿੰਦ ਨੇ ਕ੍ਰੋਏਸ਼ਿਆਈ ਰਾਸ਼ਟਰਪਤੀ ਨਾਲ ਵੱਖ ਵੱਖ ਮੁੱਦੇ ਵਿਚਾਰੇ

ਰਾਸ਼ਟਰਪਤੀ ਰਾਮ ਨਾਥ ਕੋਵਿੰਦ ਅਤੇ ਉਨ੍ਹਾਂ ਦੇ ਕ੍ਰੋਏਸ਼ਿਆਈ ਹਮਰੁਤਬਾ ਕੋਲਿੰਡਾ ਗਰੈਬਰ ਕਿਤਾਰੋਵਿਚ ਨੇ ਅੱਜ ਦੋਵਾਂ ਮੁਲਕਾਂ ਵਿਚਾਲੇ ਵਿੱਤੀ ਸਹਿਯੋਗ ਵਧਾਉਣ ਸਮੇਤ ਵੱਖ ਵੱਖ ਮੁੱਦਿਆਂ ’ਤੇ ਚਰਚਾ ਕੀਤੀ। ਸ੍ਰੀ ਕੋਵਿੰਦ ਤਿੰਨ ਮੁਲਕਾਂ (ਕ੍ਰੋਏਸ਼ੀਆ, ਬੋਲੀਵੀਆ ਤੇ ਚਿਲੀ) ਦੇ ਦੌਰੇ ਦੌਰਾਨ ਇਸ ਯੋਰਪੀ ਮੁਲਕ ਪਹੁੰਚੇ ਹੋਏ ਹਨ।
ਭਾਰਤੀ ਵਿਦੇਸ਼ ਮੰਤਰਾਲੇ ਦੇ ਬੁਲਾਰੇ ਰਵੀਸ਼ ਕੁਮਾਰ ਨੇ ਟਵੀਟ ਕੀਤਾ, ‘ਭਾਰਤ ਦੇ ਰਾਸ਼ਟਰਪਤੀ ਅਤੇ ਉਨ੍ਹਾਂ ਦੇ ਕ੍ਰੋਏਸ਼ਿਆਈ ਹਮਰੁਤਬਾ ਨੇ ਵੱਖ ਵੱਖ ਮੁੱਦਿਆਂ ’ਤੇ ਲੰਮੀ ਚਰਚਾ ਕੀਤੀ ਅਤੇ ਦੋਵਾਂ ਮੁਲਕਾਂ ਵਿਚਾਲੇ ਵਿੱਤੀ ਸਬੰਧ ਮਜ਼ਬੂਤ ਕਰਨ ਲਈ ਪ੍ਰਤੀਬੱਧਤਾ ਵੀ ਜ਼ਾਹਿਰ ਕੀਤੀ।’
ਸ੍ਰੀ ਗੋਵਿੰਦ ਨੇ ਮਹਾਤਮਾ ਗਾਂਧੀ ਦੀ 150ਵੀਂ ਵਰ੍ਹੇਗੰਢ ਦੇ ਮੱਦੇਨਜ਼ਰ ਕ੍ਰੋਏਸ਼ਿਆਈ ਰਾਸ਼ਟਰਪਤੀ ਨੂੰ ਮਹਾਤਮਾ ਗਾਂਧੀ ਦੀ ਮੂਰਤੀ ਵੀ ਭੇਟ ਕੀਤੀ। ਇਸ ਤੋਂ ਪਹਿਲਾਂ ਭਾਰਤ ਦੇ ਰਾਸ਼ਟਰਪਤੀ ਰਾਮ ਨਾਥ ਕੋਵਿੰਦ ਨੂੰ ਕ੍ਰੋਏਸ਼ੀਆ ਦੇ ਸਭ ਤੋਂ ਵੱਡੇ ਨਾਗਰਿਕ ਐਵਾਰਡ ਨਾਲ ਸਨਮਾਨਿਤ ਵੀ ਕੀਤਾ ਗਿਆ ਸੀ। ਸ੍ਰੀ ਕੋਵਿੰਦ ਕ੍ਰੋਏਸ਼ੀਆ ਦੌਰਾ ਕਰਨ ਵਾਲੇ ਭਾਰਤ ਦੇ ਪਹਿਲੇ ਮੁਖੀ ਹਨ ਤੇ ਉਹ 28 ਮਾਰਚ ਤੱਕ ਕ੍ਰੋਏਸ਼ੀਆ ’ਚ ਰਹਿਣਗੇ।

Previous article‘ਪੰਜਾਬ ਬਚਾਓ ਮੋਰਚੇ’ ਨੇ ਵੱਡੇ ਬਾਦਲ ਨੂੰ ਚੋਣ ਲੜਨ ਦੀ ਚੁਣੌਤੀ ਦਿੱਤੀ
Next articleਕਿਰਨ ਖ਼ੇਰ ਵਿਕਾਸ ਕਰਨ ’ਚ ਨਾਕਾਮ ਰਹੀ: ਬਾਂਸਲ