ਕੋਵਿਡ-19 ਦੇ ਨਿਯਮਾਂ ਦੀ ਉਲੰਘਣਾ ਕਰਨ ‘ਤੇ ਇੰਗਲੈਂਡ ਦੇ ਤੇਜ਼ ਗੇਂਦਬਾਜ ਨੂੰ ਲਾਇਆ ਜੁਰਮਾਨਾ

ਨਵੀਂ ਦਿੱਲੀ, 19 ਜੁਲਾਈ 2020  (ਸਮਾਜਵੀਕਲੀ):– ਇੰਗਲੈਂਡ ਦੇ ਤੇਜ਼ ਗੇਂਦਬਾਜ਼ ਜੋਫਰਾ ਆਰਚਰ ਨੂੰ ਅੰਤਰਰਾਸ਼ਟਰੀ ਕ੍ਰਿਕਟ ਦੀ ਬਹਾਲੀ ਲਈ ਲਗਾਏ ਗਏ ਬਾਇਓ ਸੁਰੱਖਿਆ ਪ੍ਰੋਟੋਕੋਲ ਦੀ ਉਲੰਘਣਾ ਕਰਨ ਲਈ ਜੁਰਮਾਨਾ ਲਾਇਆ ਗਿਆ ਹੈ ਅਤੇ ਉਸ ਨੂੰ ਅਧਿਕਾਰਤ ਲਿਖਤੀ ਚਿਤਾਵਨੀ ਵੀ ਦਿੱਤੀ ਗਈ ਹੈ। ਇੰਗਲੈਂਡ ਅਤੇ ਵੇਲਜ਼ ਕ੍ਰਿਕਟ ਬੋਰਡ (ਈਸੀਬੀ) ਨੇ ਸ਼ਨੀਵਾਰ ਨੂੰ ਇਕ ਬਿਆਨ ਵਿਚ ਕਿਹਾ ਕਿ ਇਹ ਸ਼ੁੱਕਰਵਾਰ ਸ਼ਾਮ ਨੂੰ ਅਨੁਸ਼ਾਸਨੀ ਸੁਣਵਾਈ ਤੋਂ ਬਾਅਦ ਇੰਗਲੈਂਡ ਦੇ ਤੇਜ਼ ਗੇਂਦਬਾਜ਼ ਜੋਫਰਾ ਆਰਚਰ ਨੂੰ ਇਹ ਸਜ਼ਾ ਦਿੱਤੀ ਗਈ ਹੈ।

ਆਰਚਰ ਨੇ ਵੈਸਟਇੰਡੀਜ਼ ਖ਼ਿਲਾਫ਼ ਪਹਿਲੇ ਟੈਸਟ ਤੋਂ ਬਾਅਦ ਘਰ ਜਾ ਕੇ ਬਾਇਓ ਸੇਫ ਪ੍ਰੋਟੋਕੋਲ ਦੀ ਉਲੰਘਣਾ ਕੀਤੀ ਸੀ ਪਰ ਬਾਅਦ ‘ਚ ਉਸ ਨੇ ਅਜਿਹਾ ਕਰਨ ਲਈ ਮੁਆਫੀ ਮੰਗ ਲਈ ਸੀ।

ਵੀਰਵਾਰ ਤੋਂ ਵੈਸਟਇੰਡੀਜ਼ ਖ਼ਿਲਾਫ਼ ਸ਼ੁਰੂ ਹੋਣ ਵਾਲੇ ਦੂਸਰੇ ਟੈਸਟ ਮੈਚ ਲਈ ਉਸਨੂੰ ਟੀਮ ਤੋਂ ਬਾਹਰ ਕਰ ਦਿੱਤਾ ਗਿਆ ਸੀ ਅਤੇ ਉਹ ਪੰਜ ਦਿਨਾਂ ਦੀ ਏਕਾਂਤਵਾਸ ਵਿੱਚ ਹੈ। ਉਸ ਨੂੰ ਹੁਣ ਦੋ ਵਾਰ ਕੋਵਿਡ-19 ਦੀ ਜਾਂਚ ਕਰਵਾਉਣੀ ਪਏਗੀ ਅਤੇ ਨੈਗੇਟਿਵ ਆਉਣ ਤੋਂ ਬਾਅਦ ਹੀ ਉਹ ਮੰਗਲਵਾਰ ਨੂੰ ਟੀਮ ਦੇ ਬਾਕੀ ਮੈਂਬਰਾਂ ਵਿੱਚ ਸ਼ਾਮਲ ਹੋਣ ਦੇ ਯੋਗ ਹੋ ਸਕੇਗਾ।

Previous articleਸਾਰੇ ਸਰਕਾਰੀ -ਤੰਤਰ ਦੇ ਮੈਗਾ ਪੁਨਰ-ਗਠਨ ( ਰੀਸਟ੍ਰਿਕਚਰਿੰਗ ) ਦੀ ਤਿਆਰੀ ‘ਚ ਕੈਪਟਨ ਸਰਕਾਰ – ਹਰ ਮਹਿਕਮੇ ਹਰ ਡੈਡ ਲਾਈਨ ਤਹਿ
Next articleਲੋਕਾਂ ਨੇ ਕੋਰੋਨਾ ਦਿਸ਼ਾ ਨਿਰਦੇਸ਼ਾਂ ਦੀ ਪਾਲਣਾ ਨਾ ਕੀਤੀ ਤਾਂ ਮੁੜ ਲੱਗੇਗਾ ਕਰਫਿਊ : ਬਦਨੌਰ