ਕੋਵਿਡ 19: ਦੇਸ਼ ਵਿੱਚ ਮਰੀਜ਼ਾਂ ਦੀ ਗਿਣਤੀ 3 ਲੱਖ ਦੇ ਪਾਰ

ਨਵੀਂ ਦਿੱਲੀ (ਸਮਾਜਵੀਕਲੀ) : ਮੁਲਕ ਵਿੱਚ ਕਰੋਨਾ ਵਾਇਰਸ ਦੇ ਇਕ ਦਿਨ ਵਿੱਚ ਸਭ ਤੋਂ ਵਧ 11,458 ਮਾਮਲੇ ਸਾਹਮਣੇ ਆਉਣ ਬਾਅਦ, ਕਰੋਨਾ ਪੀੜਤਾਂ ਦੀ ਗਿਣਤੀ ਤਿੰਨ ਲੱਖ ਦੇ ਪਾਰ ਪੁੱਜ ਗਈ ਹੈ, ਉਥੇ ਕਰੋਨਾ ਕਾਰਨ 386 ਵਿਅਕਤੀਆਂ ਦੀ ਮੌਤ ਨਾਲ ਮ੍ਰਿਤਕਾਂ ਦੀ ਕੁਲ ਗਿਣਤੀ 8,884 ਹੋ ਗਈ ਹੈ।

ਕੇਂਦਰੀ ਸਿਹਤ ਮੰਤਰਾਲੇ ਅਨੁਸਾਰ ਮੁਲਕ ਵਿੱਚ ਕਰੋਨਾ ਮਰੀਜ਼ਾਂ ਦੀ ਗਿਣਤੀ ਵਧ ਕੇ 3,08,993 ਹੋਣ ਨਾਲ ਭਾਰਤ ਕਰੋਨਾ ਨਾਲ ਪੀੜਤ ਮੁਲਕਾਂ ਦੀ ਸੂਚੀ ਵਿੱਚ ਚੌਥੇ ਸਥਾਨ ’ਤੇ ਆ ਗਿਆ ਹੈ। ਮੰਤਰਾਲੇ ਦੇ ਅਧਿਕਾਰੀ ਨੇ ਦੱਸਿਆ ਕਿ ਮੁਲਕ ਵਿੱਚ ਐਕਟਿਵ ਕੇਸਾਂ ਦੀ ਗਿਣਤੀ 1,45,779 ਹੈ, ਜਦੋਂ ਕਿ 1,54,329 ਮਰੀਜ਼ ਹੁਣ ਤਕ ਠੀਕ ਹੋ ਚੁੱਕੇ ਹਨ।

ਬੀਤੇ 24 ਘੰਟਿਆਂ ਵਿੱਚ ਹੋਈਆਂ 386 ਮੌਤਾਂ ਵਿੱਚ ਸਭ ਤੋਂ ਵਧ ਦਿੱਲੀ ਵਿੱਚ 129, ਮਹਾਰਾਸ਼ਟਰ ਵਿੱਚ 127, ਗੁਜਰਾਤ ਵਿੱਚ 30, ਉੱਤਰ ਪ੍ਰਦੇਸ਼ ਵਿੱਚ 20, ਤਮਿਲਨਾਡੁੂ ਵਿੱਚ 18, ਪੱਛਮੀ ਬੰਗਾਲ, ਤੇਲੰਗਾਨਾ ਅਤੇ ਮੱਧਪ੍ਰਦੇਸ਼ ਵਿੱਚ 9-9, ਕਰਨਾਟਕ ਅਤੇ ਰਾਜਸਥਾਨ ਵਿੱਚ 7-7, ਹਰਿਆਣਾ ਅਤੇ ਉੱਤਰਾਖ਼ੰਡ ਵਿੱਚ 6-6, ਪੰਜਾਬ ਵਿੱਚ 4, ਅਸਾਮ ਵਿੱਚ 2, ਕੇਰਲ, ਜੰਮੂ ਕਸ਼ਮੀਰ ਅਤੇ ਉੜੀਸਾ ਵਿਚ 1-1 ਵਿਅਕਤੀ ਦੀ ਮੌਤ ਹੋਈ ਹੈ।

Previous article‘ਚੋਕਹੋਲਡ’ ਤਕਨੀਕ ’ਤੇ ਰੋਕ ਲਾਉਣਾ ਚਾਹੁੰਦਾ ਹਾਂ: ਟਰੰਪ
Next articleਚੀਨ ਨਾਲ ਲੱਗਦੀ ਸਰਹੱਦ ’ਤੇ ਸਥਿਤੀ ਕਾਬੂ ਹੇਠ: ਨਰਵਾਣੇ