ਜਨੇਵਾ (ਸਮਾਜਵੀਕਲੀ) : ਵਿਸ਼ਵ ਸਿਹਤ ਸੰਗਠਨ (ਡਬਲਿਯੂਐੱਚਓ) ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਇਹ ਦੱਸਣਾ ਬਹੁਤ ਮੁਸ਼ਕਲ ਹੈ ਕਿ ਕੋਵਿਡ-19 ਮਹਾਮਾਰੀ ਕਦੋਂ ਖ਼ਤਮ ਹੋਵੇਗੀ, ਪਰ ਸਾਰੇ ਮੁਲਕਾਂ ਨੂੰ ਸਕਾਰਾਤਮਕ ਰਹਿ ਕੇ ਅਤੇ ਇਕਜੁੱਟ ਹੋ ਕੇ ਕੰਮ ਕਰਨਾ ਚਾਹੀਦਾ ਹੈ ਤਾਂ ਜੋ ਵਾਇਰਸ ਦਾ ਹੋਰ ਫੈਲਾਅ ਰੋਕਿਆ ਜਾ ਸਕੇ।
ਡਬਲਿਯੂਐੱਚਓ ਹੈਲਥ ਐਮਰਜੈਂਸੀਜ਼ ਪ੍ਰੋਗਰਾਮ ਦੇ ਐਗਜ਼ੈਕਟਿਵ ਡਾਇਰੈਕਟਰ ਮਾਈਕਲ ਰਿਆਨ ਨੇ ਕਿਹਾ, ‘‘ਮਨੁੱਖੀ ਵਸੋਂ ਵਿੱਚ ਇੱਕ ਨਵਾਂ ਵਾਇਰਸ ਪਹਿਲੀ ਵਾਰ ਦਾਖ਼ਲ ਹੋਇਆ ਹੈ ਅਤੇ ਇਸ ਕਰਕੇ ਇਹ ਦੱਸਣਾ ਬਹੁਤ ਕਠਿਨ ਹੈ ਕਿ ਅਸੀਂ ਕਦੋਂ ਇਸ ਨੂੰ ਹਰਾਵਾਂਗੇ।’’ ਉਨ੍ਹਾਂ ਕਿਹਾ, ‘‘ਮੈਨੂੰ ਲੱਗਦਾ ਹੈ ਕਿ ਇਹ ਦੱਸਣਾ ਬਹੁਤ ਜ਼ਰੂਰੀ ਹੈ ਕਿ ਵਾਇਰਸ ਪੱਕੇ ਤੌਰ ’ਤੇ ਵੀ ਸਾਡੇ ਭਾਈਚਾਰਿਆਂ ਵਿੱਚ ਰਹਿ ਸਕਦਾ ਹੈ ਅਤੇ ਇਹ ਵੀ ਸੰਭਵ ਹੈ ਕਿ ਇਹ ਕਦੇ ਵੀ ਖ਼ਤਮ ਨਾ ਹੋਵੇ।’’
ਉਨ੍ਹਾਂ ਕਿਹਾ, ‘‘ਇਹ ਜ਼ਰੂਰੀ ਹੈ ਕਿ ਅਸੀਂ ਹਕੀਕੀ ਹੋਈਏ ਅਤੇ ਮੈਨੂੰ ਨਹੀਂ ਲੱਗਦਾ ਕਿ ਕੋਈ ਵੀ ਇਸ ਬਿਮਾਰੀ ਦੇ ਖ਼ਤਮ ਹੋਣ ਬਾਰੇ ਭਵਿੱਖਬਾਣੀ ਕਰ ਸਕਦਾ ਹੈ।