(ਸਮਾਜਵੀਕਲੀ) : ਕਰੋਨਾ ਮਹਾਮਾਰੀ ਕਾਰਨ ਦੇਸ਼ ਵਿੱਚ ਬੁੱਧਵਾਰ ਤਕ 3303 ਲੋਕਾਂ ਦੀ ਮੌਤ ਹੋ ਗਈ ਅਤੇ ਕਰੋਨਾ ਮਰੀਜ਼ਾਂ ਦੀ ਗਿਣਤੀ ਵਧ ਕੇ 1,06,750 ’ਤੇ ਪੁੱਜ ਗਈ। ਕੇਂਦਰੀ ਸਿਹਤ ਮੰਤਰਾਲੇ ਅਨੁਸਾਰ ਬੀਤੇ 24 ਘੰਟੇ ਵਿੱਚ ਲਾਗ ਦੀ ਇਸ ਬਿਮਾਰੀ ਨਾਲ 140 ਵਿਅਕਤੀਆਂ ਦੀ ਮੌਤ ਹੋਈ ਅਤੇ ਕਰੋਨਾ ਦੇ ਰਿਕਾਰਡ 5611 ਨਵੇਂ ਮਾਮਲੇ ਸਾਹਮਣੇ ਆਏ ਹਨ। ਸਿਹਤ ਮੰਤਰਾਲੇ ਦੇ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਹੁਣ ਤਕ 39.62 ਫੀਸਦੀ ਮਰੀਜ਼ ਠੀਕ ਹੋ ਚੁੱਕੇ ਹਨ। ਪੰਜਾਬ ਵਿਚ ਅੱਜ ਕਰੋਨਾ ਦੇ ਦੋ ਨਵੇਂ ਕੇਸ ਆਏ। ਇਸ ਦੇ ਨਾਲ ਪੰਜਾਬ ਵਿੱਚ ਕਰੋਨਾ ਪੀੜਤਾਂ ਦੀ ਗਿਣਤੀ ਵਧ ਕੇ 2002 ਹੋ ਗਈ।
HOME ਕੋਵਿਡ-19: ਚੌਵੀ ਘੰਟੇ ਵਿੱਚ ਆਏ ਰਿਕਾਰਡ 5611 ਮਾਮਲੇ, 3303 ਲੋਕਾਂ ਦੀ ਹੋ...