ਕੋਰੜਾ ਛੰਦ ( ਰੇਡੀਓ )

(ਸਮਾਜ ਵੀਕਲੀ)

ਸੁਭਾ ਸ਼ਾਮ ਰੋਜ਼ ਗੁਰਬਾਣੀ ਚੱਲਦੀ
ਸੁਣਦੇ ਖ਼ਬਰ ਸਾਰੇ ਪਲ ਪਲ ਦੀ
ਭਾਵੇਂ ਮਜ਼ਦੂਰ ਜਾ ਕਿਸਾਨ ਹੁੰਦਾ ਸੀ
ਰੇਡੀਓ ਘਰਾਂ ਦੀ ਕਦੀ ਸ਼ਾਨ ਹੁੰਦਾ ਸੀ

ਆਲ ਇੰਡੀਆ ਤੋ ਸੁਣਦੇ ਸੀ ਗੀਤ ਜੀ
ਖੁਸ਼ੀ ਖੁਸ਼ੀ ਵਿੱਚ ਜਾਂਦਾ ਦਿਨ ਬੀਤ ਜੀ
ਮੌਸਮ ਦਾ ਹਾਲ ਵੀ ਬਿਆਨ ਹੁੰਦਾ ਸੀ
ਰੇਡੀਓ ਘਰਾਂ ਦੀ ਕਦੀ ਸ਼ਾਨ ਹੁੰਦਾ ਸੀ

ਬੈਠੇ ਬਾਪੂ ਮੰਜੇ ਤੇ ਪਲਾਥੀ ਮਾਰਕੇ
ਸੁਣੇ ਖੇਤੀਬਾੜੀ ਬਾਪੂ ਜੀ ਸੁਆਰ ਕੇ
ਨਵੀ ਤਕਨੀਕ ਦਾ ਗਿਆਨ ਹੁੰਦਾ ਸੀ
ਰੇਡੀਓ ਘਰਾਂ ਦੀ ਕਦੀ ਸ਼ਾਨ ਹੁੰਦਾ ਸੀ

ਢਾਈ ਵਜੇ ਔਦੇ ਜੋ ਪੰਜਾਬੀ ਗਾਣੇ ਸੀ
ਕਲਾਕਾਰ ਭਾਵੇਂ ਸਾਰੇ ਹੀ ਪੁਰਾਣੇ ਸੀ
ਵਿਰਸੇ ਦਾ ਸਾਰਾ ਗੁਣਗਾਨ ਹੁੰਦਾ ਸੀ
ਰੇਡੀਓ ਘਰਾਂ ਦੀ ਕਦੀ ਸ਼ਾਨ ਹੁੰਦਾ ਸੀ

ਚਿੱਠੀਆਂ ਦਾ ਜਦੋ ਵੀ ਜਵਾਬ ਆਂਦਾ ਸੀ
ਸੁਣ ਫੁੱਲਾਂ ਵਾਂਗੂੰ ਦਿਲ ਖਿਲ ਜਾਂਦਾ ਸੀ
ਜਿਵੇਂ ਅਸੀਂ ਜਿੱਤ ਆ ਜਹਾਨ ਹੁੰਦਾ ਸੀ
ਰੇਡੀਓ ਘਰਾਂ ਦੀ ਕਦੀ ਸ਼ਾਨ ਹੁੰਦਾ ਸੀ

ਹੁਣ ਭਾਵੇਂ ਫੜ੍ਹੇ ਹੱਥਾਂ ਚ ਮੁਬੈਲ ਜੀ
ਮੂੰਹੋਂ ਮਿੱਠੇ ਮਿੱਠੇ ਦਿਲਾਂ ਵਿੱਚ ਮੈਲ ਜੀ
ਏਦਾਂ ਦਾ ਪਿਆਰ ਨਾ ਈਮਾਨ ਹੁੰਦਾ ਸੀ
ਰੇਡੀਓ ਘਰਾਂ ਦੀ ਕਦੀ ਸ਼ਾਨ ਹੁੰਦਾ ਸੀ

ਕਾਸ਼ ਕਿਤੇ ਫਿਰ ਦਿਨ ਆਉਣ ਮੁੜਕੇ
ਇੱਕੋ ਜਗ੍ਹਾ ਫਿਰ ਸਾਰੇ ਬਹਿਣ ਜੁੜਕੇ
ਵੱਡਾ ਨਾ ਹੀ ਛੋਟਾ ਇਨਸਾਨ ਹੁੰਦਾ ਸੀ
ਰੇਡੀਓ ਘਰਾਂ ਦੀ ਕਦੀ ਸ਼ਾਨ ਹੁੰਦਾ ਸੀ

ਸੁਖਚੈਨ ਸਿੰਘ ਚੰਦ ਨਵਾਂ
9914973876

 

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਕੈਂਠੇ ਵਾਲਿਆ
Next articleਏਹੁ ਹਮਾਰਾ ਜੀਵਣਾ ਹੈ -84