ਕੋਰੋਨਾ ਮਹਾਂਮਾਰੀ ਤੋਂ ਬਾਅਦ ਦੀਆਂ ਚਨੌਤੀਆਂ

ਕੋਰੋਨਾ, ਇਹ ਨਾ ਸਿਰਫ ਸਾਡੇ ਦੇਸ਼ ਬਲਕਿ ਪੂਰੀ ਦੁਨੀਆ ਭਰ ਦੇ ਲਈ ਬੁਰੀਆਂ ਖਬਰਾਂ ਦਾ ਦੌਰ ਹੈ।ਕੋਰੋਨਾ ਵਾਇਰਸ ਨਾਲ ਜੋ ਇਸ ਸਮ੍ਹੇਂ ਵਿਸ਼ਵ ਯੁਧ ਛਿੜਿਆ ਹੋਇਆ ਹੈ।ਵਿਸ਼ਵ ਸਿਹਤ ਵਿਭਾਗ ਤੱਕ ਨੂੰ ਇਸ ਦੇ ਜਲਦੀ ਖਤਮ ਹੋਣ ਦੇ ਆਸਾਰ ਨਜ਼ਰ ਨਹੀ ਆ ਰਹੇ।ਉਹਨਾਂ ਦਾ ਇਹ ਕਹਿਣਾ ਹੈ ਕਿ ਨਾ ਇਹ ਸਿਰਫ ਆਦਮੀ ਤੇ ਨਹੀ ਬਲਕਿ ਆਦਮੀਅਤ ਤੇ ਵੀ ਇਹ ਕਹਿਰ ਵਰਸ ਰਿਹਾ ਇਸ ਦਾ ਅਸਰ ਇਕ ਤੋਂ ਹੁੰਦਾ ਹੋਇਆ ਬਹੁਤ ਦੂਰ ਤੱਕ ਦੇਖਣ ਨੂੰ ਮਿਲਿਆਂ ਹੈ।ਇਹ ਵਾਇਰਸ ਇਨਾਂ ਸ਼ੈਤਾਨ ਹੈ ਕਿ ਅਸਾਨੀ ਨਾਲ ਇਹ ਕਾਬੂ ਆਉਣ ਵਾਲਾ ਨਹੀ ਅਤੇ ਇਸ ਨਾਲ ਲੰਬੀ ਲੜਾਈ ਲੜਣ ਦੇ ਲਈ ਸਾਡੇ ਦੇਸ਼ ਅਤੇ ਸਾਨੂੰ ਤਿਆਰ ਰਹਿਣਾ ਪਵੇਗਾ।ਦੂਸਰੇ ਪਾਸੇ ਦੁਨੀਆਂ ਕੁਝ ਮਹੀਨਿਆ ਵਿਚ ਹੀ ਕੋਰੋਨਾ ਮਹਾਂਮਾਰੀ ਜਿਹੀ ਭਿਆਨਕ ਬੀਮਾਰੀ ਨਾਲ ਲੜਾਈ ਲੜ ਕੇ ਥੱਕ ਗਈ ਨਜ਼ਰ ਆ ਰਹੀ ਹੈ ਅਤੇ ਲੌਕਡਾਊਨ ਤੇ ਸਮਾਜਿਕ ਦੂਰੀ ਦੇ ਜੋ ਪ੍ਰਬੰਧ ਕੀਤੇ ਜਾ ਰਹੇ ਹਨ ਉਸ ਦੇ ਲਈ ਇਹ ਅਫਸੋਸ ਜਤਾਇਆ ਜਾ ਰਿਹਾ ਹੈ ਕਿ ਇਹ ਕੁਝ ਦਿਨਾਂ ਵਿਚ ਹੀ ਭੁੱਖਮਰੀ ਦੀ ਮਹਾਂਮਾਰੀ ਨੂੰ ਸੱਦਾ ਦੇਣ ਲੱਗ ਜਾਣਗੇ।।ਯੂ ਐਨ ਓ ਦੀ ਮੰਨੀਏ ਤਾਂ ਕੋਰੋਨਾ ਮਹਾਂਮਾਰੀ ਦੀ ਇਸ ਹਾਹਾਕਾਰ ਵਿਚ ਜੇਕਰ ਭੁੱਖ ਦੀ ਮਹਾਂਮਾਰੀ ਦੀ ਅਣਸੁਣੀ ਕੀਤੀ ਗਈ ਤਾਂ ਇਹ ਗਲਤੀ ਬਹੁਤ ਨੁਕਸਾਨ ਪਹੁੰਚਾ ਸਕਦੀ ਹੈ।ਇਸ ਸਚੇਤ ਰਹਿਣ ਦੀ ਵੀ ਲੋੜ ਹੈ ਕਿ ਲੋਕਾਂ ਨੂੰ ਕੋਰੋਨਾ ਮਹਾਂਮਾਰੀ ਤੋਂ ਤਾਂ ਬਚਾ ਵੀ ਲਿਆ ਜਾਵੇਗਾ,ਪਰ ਭੁੱਖ ਦੀ ਮਹਾਂਮਾਰੀ ਤੋਂ ਬਚਣਾ ਸਾਡੇ ਲਈ ਬਹੁਤ ਮੁਸ਼ਕਲ ਹੋ ਜਾਵੇਗਾ।

ਕਿਹਾ ਤਾਂ ਇਹ ਜਾ ਰਿਹਾ ਹੈ ਕਿ ਕੋਰੋਨਾ ਮਹਾਂਮਾਰੀ ਤੋਂ ਤਾਂ ਅਸੀ ਦੇਰ ਸਵੇਰ ਜਿੱਤ ਹੀ ਜਾਵਾਂਗੇ ਪਰ ਅਸੀ ਇਸ ਤੋਂ ਬਾਅਦ ਪੈਦਾ ਹੋਣ ਵਾਲੀਆਂ ਚਨੌਤੀਆਂ ਦਾ ਸਾਹਮਣਾ ਕਿਵੇਂ ਕਰਾਂਗੇ।ਉਹਦੇ ਵਾਸਤੇ ਤਾਂ ਸਾਡੇ ਲਈ ਲੜਾਈ ਲੜਣੀ ਬਹੁਤ ਮੁਸ਼ਕਲ ਹੋ ਜਾਵੇਗੀ।ਸਾਨੂੰ ਯਾਦ ਰੱਖਣਾ ਚਾਹੀਦਾ ਹੈ ਕਿ ਕੋਰੋਨਾ ਮਹਾਂਮਾਰੀ ਦੀ ਭਿਆਨਕ ਬੀਮਾਰੀ ਨੂੰ ਹਰਾਉਣ ਦੇ ਲਈ ‘ਸਮਾਜਿਕ ਦੂਰੀ’ ਨਾਮ ਤੇ ਅਸੀ ਕੁਝ ਜਿਆਦਾ ਹੀ ਨਿਰਭਰ ਹੋ ਰਹੇ ਹਾਂ,ਉਹ ਅੱਗੇ ਜਾ ਕੇ ਕਿਤੇ ਛੂਆ-ਛਾਤ ਵਰਗੀ ਅਸਮਾਜਿਕਤਾ ਬੀਮਾਰੀ ਦਾ ਵੀ ਰੂਪ ਧਾਰ ਸਕਦੀ ਹੈ।ਜੇਕਰ ਇਸ ਤਰ੍ਹਾਂ ਹੋ ਜਾਦਾ ਹੈ ਤਾਂ ਘੱਟੋ-ਘੱਟ ਸਾਡੇ ਦੇਸ਼ ਵਿਚ,ਜੋ ਕਿ ਬਹੁਤ ਸਾਰੇ ਲੰਬੇ ਸੰਘਰਸ਼ਾਂ ਦੇ ਬਾਵਜੂਦ ਵੀ ਛੂਆ-ਛਾਤ ਤੋਂ ਛੁਟਕਾਰਾ ਨਹੀ ਪਾ ਸਕੇ ਹੈ,ਛੂਆ-ਛਾਤ ਦੇ ਨਾਮ ਤੇ ਬਹੁਤ ਸਾਰੇ ਜ਼ਹਿਰ ਭਰੇ ਬੀਜ ਤੁਹਾਡੇ ਸਾਹਮਣੇ ਆ ਸਕਦੇ ਹਨ।ਇਸ ਜਹਿਰ ਭਰੇ ਫਲਾਂ ਦੇ ਬੀਜ ਇਸ ਰੂਪ ਵਿਚ ਦੇਖੇ ਜਾ ਸਕਦੇ ਹਨ ਕਿ ਵਿਸ਼ਵ ਸਿਹਤ ਵਿਭਾਗ ਵਲੋਂ ਇਸ ਪ੍ਰਹੇਜ਼ ਨੂੰ ‘ਸਮਾਜਿਕ ਦੂਰੀ’ ‘ਸ਼ੋਸ਼ਲ ਡਿਸਟੈਂਸਿੰਗ’ ਕਹਿਣ ਤੇ ਇਤਰਾਜ ਜਿਤਾਉਣ ਅਤੇ ‘ਸਰੀਰਕ ਦੂਰੀ’ ‘ਫਿਜੀਕਲ ਡਿਸਟੈਂਸਿੰਗ’ ਕਹਿਣ ਦਾ ਦੱਸਣ ਵਾਲੇ ਦੇ ਬਾਵਜੂਦ ਪ੍ਰਧਾਨ ਮੰਤਰੀ ਤੱਕ ਨੂੰ ਕੋਈ ‘ਸਮਾਜਿਕ ਦੂਰੀ’ ਵਿਚ ਕੋਈ ਬੁਰਾਈ ਨਹੀ ਦਿਖਾਈ ਦੇ ਰਹੀ।ਉਹ ਧੜੱਲੇ ਨਾਲ ਇਸ ਦਾ ਇਸਤੇਮਾਲ ਕਰ ਰਹੇ ਹਨ।

ਵਿਸ਼ਵ ਦੇ ਮਹਾਨ ਮੰਨੇ ਜਾਣ ਵਾਲੇ ਅਮਰੀਕਾ ਦੇ ਰਾਸ਼ਟਰਪਤੀ ਟਰੰਪ ਨੇ ਕਿਹਾ ਹੈ ਕਿ ਬਾਹਰ ਖੁੱਲੇ ਵਿਚ ਤੁਰਨ-ਫਿਰਨ ਤੇ 60 ਦਿਨਾਂ ਦੀ ਪਬੰਧੀ ਲਗਾ ਕੇ ਇਸ ਵਿਧੀ ਨੂੰ ਦੂਸਰੇ ਦੇਸ਼ਾਂ ਵਿਚ ਲੋਕਾਂ ਨੇ ਅਮਰੀਕਾ ਵਿਚ ਰੁਜਗਾਰ ਜਾਂ ਨੌਕਰੀਆਂ ਤੇ ਜਾਣਾ ਰੋਕ ਦਿੱਤਾ ਹੈ।ਹਾਲਾਂਕਿ, ਟਰੰਪ ਨੇ ਇਸ ਦਾ ਇਸ਼ਾਰਾ ਕਰਨ ਦੇ ਲਈ ਕੁਝ ਦੇਰ ਪਹਿਲਾਂ ‘ਅਮਰੀਕਾ ਫਸਟ੍ਰ’ ਦੇ ਨਾਹਰੇ ਵਿਚ ਹੀ ਕਰ ਦਿੱਤਾ ਸੀ,ਅਤੇ ਹੁਣ ਨਵੇ ਗਰੀਨ ਕਾਰਡ ਜਾਰੀ ਕਰਨਾ ਜਾਂ ਪੱਕੀ ਰਿਹਾਇਸ਼ ਦੀ ਅਰਜ਼ੀਆਂ ਦੀ ਪ੍ਰਕਿਰਿਆ ਤੇ ਰੋਕ ਲਗਾਉਣੀ ਇਸ ਦਾ ਹੀ ਹਿੱਸਾ ਹੈ।ਉਹਨਾਂ ਨੇ ਇਹ ਵੀ ਕਿਹਾ ਹੈ ਕਿ 60 ਦਿਨਾ ਬਾਅਦ ਸਥਿਤੀ ਤੇ ਦੁਬਾਰਾ ਸੋਚਿਆ ਵਿਚਾਰਿਆ ਜਾਏਗਾ ਤਾਂ ਸਥਿਤੀ ਦੇ ਮੁਤਾਬਕ ਦੁਬਾਰਾ ਫੈਸਲਾ ਲਿਆ ਜਾਏਗਾ।ਪਰ ਕੋਰੋਨਾ ਨਾਲ ਲੜਾਈ ਲੰਬੀ ਚੱਲਣ ਦੇ ਨਾਲ ਨਵੇ ਨਵੇ ਫੈਸਲਿਆਂ ਦੇ ਬਾਰੇ ਵਿਚ ਵੀ ਜਿਆਦਾ ਨਹੀ ਸੋਚਣਾ ਚਾਹੀਦਾ ਹੈ।ਉਹਨਾਂ ਦੇ ਦੇਸ਼ ਵਿਚ ਕੋਰੋਨਾ ਮਰੀਜ਼ਾਂ ਦੀ ਅਤੇ ਬੇਰੁਜਗਾਰਾਂ ਦੀ ਵੱਧ ਰਹੀ ਗਿਣਤੀ ਦੇ ਚਲਦਿਆਂ ਇਕ ਦੋ ਗਤੀਵਿਧੀਆਂ ਨੂੰ ਪਟਰੀ ਤੇ ਲਿਆਉਣ ਦੇ ਲਈ ਅਜੇ ਬਹੁਤ ਸਮ੍ਹੇਂ ਲੱਗੇਗਾ।ਦੁਸਰਾ ਟਰੰਪ ਨੂੰ ਆਪਣੀ ਸਰਕਾਰੀ ਕੰਮ ਚਲਾੳੇਣ ਤੋਂ ਜਿਆਦਾ ਆਪਣੇ ਦੇਸ਼ ਦੇ ਨਿਜੀ ਕੰਮਾਂ ਵੱਲ ਜਿਆਦਾ ਧਿਆਨ ਦੇਣਾ ਪਾਵੇਗਾ।ਇਸ ਤਰ੍ਹਾਂ ਕਰਨ ਨਾਲ ਉਹ ਆਪਣੇ ਦੇਸ਼ ਵਿਚ ਹਰ ਸਾਲ 10 ਲੱਖ ਪ੍ਰਵਾਸੀਆਂ ਨੂੰ ਕੰਮ ਕਰਨ ਦੀ ਇਜਾਜਤ ਦੇ ਪਾਉਣਗੇ,ਇਸ ਵਿਚ ਕੋਈ ਸ਼ੱਕ ਨਹੀ ਹੈ।

ਦੂਸਰੇ ਦੇਸ਼ ਵੀ ਉਹਨਾਂ ਦੀ ਰਾਹ ਤੇ ਚੱਲ ਕੇ ਆਪਣੇ ਆਪੇ ਕਾਰੋਬਾਰ ਬਚਾਉਣ ਦੇ ਲਈ ਪਹਿਲ-ਕਦਮੀ ਤੇ ਉਤਰੇ ਤਾਂ ਇੰਟਰਨੈਸ਼ਨਲ ਬਜ਼ਾਰ ਵਿਚ ਹਿੱਸੇਦਾਰੀ ਨੂੰ ਲੈ ਕੇ ਪਹਿਲਾਂ ਤੋਂ ਹੀ ਜਿਆਦਾ ਗੰਭੀਰ ਹੋ ਕੇ ਘਰੇਲੂ ਉਤਪਾਤਨ ਅਤੇ ਹੋਰ ਸਾਰੇ ਕੰਮਾਂ ਨੂੰ ਵਿਦੇਸ਼ੀ ਅਰਥ-ਵਿਵਸਥਾਵਾਂ ਤੋਂ ਬਚਾਉਣ ਦੇ ਜੁਗਾੜ ਵਿਚ ਲਾ ਸਕਦੇ ਹਨ।ਨੌਕਰੀ ਨਾ ਹੋਣ ਦੇ ਕਾਰਨ ਆਈ ਬੇਰੁਜਗਾਰੀ,ਪੈਦਾ ਨਾ ਹੋਣ ਕਰਕੇ ਵਿਗੜਿਆ ਵਪਾਰ ਮੌਕੇ ਦੇ ਮਹੌਲ ਨਾਲ ਨਿਪਟਣਾ ਉਹਨਾਂ ਦੇ ਲਈ ਪਹਿਲਾ ਕਦਮ ਹੋ ਸਕਦਾ ਹੈ।ਇਸ ਨੂੰ ਇਹ ਵੀ ਕਹਿ ਸਕਦੇ ਹਾਂ ਕਿ ਦੁਨੀਆ ਵਿਸਥਾਰ ਕਰਨ ਦੀ ਬਜਾਇ ਭੁੱਖਮਰੀ ਦੇ ਰਾਹ ਤੇ ਚਲ ਸਕਦੀ ਹੈ।ਇਸ ਮਹੌਲ ਵਿਚ ਹਰ ਦੇਸ਼ ਵਾਂਗ ਭਾਰਤ ਦੇ ਸਾਹਮਣੇ ਵੀ ਆਪਣੇ ਅਤੇ ਦੂਸਰੇ ਦੇਸ਼ਾਂ ਦੇ ਬਰਾਬਰ ਸੰਤੁਲਨ ਬਣਾਉਣ ਦੀ ਚਨੌਤੀ ਹੋਵੇਗੀ,ਪਰ ਕੋਰੋਨਾ-ਕੋਰੋਨਾ ਦੇ ਰੌਲੇ ਵਿਚ ਦੇਸ਼ ਦੀ ਸਰਕਾਰ ਦਾ ਅਜੇ ਇਸ ਚਨੌਤੀ ਵਲ ਧਿਆਨ ਹੀ ਨਹੀ ਹੈ,ਜਦ ਕਿ ਹਲਾਤ ਚੀਕ-ਚੀਕ ਕੇ ਕਹਿ ਰਹੇ ਹੈ ਕਿ ਉਸ ਨਾਲ ਹੁਣ ਤੋਂ ਹੀ ਨਜਿੱਠਣ ਦੀ ਤਿਆਰੀ ਸ਼ੁਰੂ ਕਰ ਦੇਣੀ ਚਾਹੀਦੀ ਹੈ।ਉਹ ਤਾਂ ਬਸ ਏਨੇ ਵਿਚ ਹੀ ਖੁਸ਼ ਹੈ ਕਿ ਉਸ ਨੇ ਸਿੱਧੇ ਵਿਦੇਸ਼ ਨਿਵੇਸ਼ ਦੇ ਨਿਯਮਾ ਵਿਚ ਬਦਲਾਓ ਕਰਕੇ ਭਾਰਤ ਦੀਆਂ ਕੰਪਨੀਆਂ ਨੂੰ ਉਸ ਹਸ਼ਰ ਤੋਂ ਬਚਾ ਲਿਆ ਹੈ,ਜੋ ਚੀਨ ਨੇ ਐਚ ਡੀ ਐਫ ਸੀ ਦੇ 1,75 ਕਰੋੜ ਦੇ ਸ਼ੇਅਰ ਖਰੀਦ ਕੇ ਉਸ ਦਾ ਕਰ ਦਿੱਤਾ।

ਹੁਣ ਇਹ ਸਰਕਾਰ ਦੀ ਬੇਫਿਕਰੀ ਕਹਿ ਲਓ ਜਾਂ ਜਲਦਬਾਜ਼ੀ, ਇਸ ਅਰਥ ਨਾਲ ਦੇਸ਼ ਤੇ ਭਾਰੀ ਪੈ ਸਕਦਾ ਹੈ ਕਿ ਅਦੂਰਦਰਸ਼ੀ ਫੈਸਲਿਆਂ ਦੇ ਕਰਕੇ ਪਹਿਲਾਂ ਤੋਂ ਹੀ ਘਿਸਦੀ ਆ ਰਹੀ ਉਨਾਂ ਦੀ ਅਰਥ-ਵਿਵਸਥਾ ਵਿਚ ਵਾਧੇ ਨੂੰ ਲੈ ਕੇ ਅਲੱਗ-ਅਲੱਗ ਰੇਟਿੰਗ ਏਜੰਸੀਆਂ ਦੇ ਅਨੁਮਾਨ ਹੁਣ ਤੋਂ ਹੀ ਡੁਬਕੀਆਂ ਲਗਾਉਣ ਲੱਗ ਪਏ ਹਨ।ਫਿਚ ਰੇਟਿੰਗਸ ਨੇ ਤਾਂ ਪੁਰਾਣੇ ਸਾਰੇ ਅਨੁਮਾਨਾ ਨੂੰ ਇਕ ਪਾਸੇ ਰੱਖ ਕੇ ਸਾਲ 2020-21 ਵਿਚ ਇਸ ਵਾਧੇ ਦੀ ਦਰ ਨੂੰ 1 ਪ੍ਰਤੀਸ਼ਤ ਤੋਂ ਵੀ ਘਟਾ ਕੇ 0,8 ਪ੍ਰਤੀਸ਼ਤ ਤੱਕ ਲਿਆਉਣ ਦੀ ਗੱਲ ਕਹੀ ਹੈ।ਜੇਕਰ ਇਹ ਅਨੁਮਾਨ ਸਿੱਧ ਹੁੰਦਾ ਹੈ ਤਾਂ ਇਕ ਚਮਤਕਾਰ ਹੀ ਹੋਵੇਗਾ।

ਡਾਲਰ ਦੇ ਮੁਕਾਬਲੇ ਭਾਰਤੀ ਰੁਪਈਆ ਇਸੇ ਹਫਤੇ ਹੀ 77 ਰੁਪਏ ਦੇ ਕਰੀਬ ਜਾ ਪਹੁੰਚਾ ਹੈ।ਸਾਲ ਦੇ ਸ਼ੁਰੂਆਤ ਵਿਚ ਹੀ ਹੁਣ ਤੱਕ ਰੁਪਈਆ 7 ਪ੍ਰਤੀਸ਼ਤ ਤੋਂ ਜਿਆਦਾ ਗਿਰਾਵਟ ਦਾ ਸਾਹਮਣਾ ਕਰ ਚੁੱਕਾ ਹੈ।ਇਸ ਦੀ ਮੁੱਖ ਬਜਇ ਇਹ ਹੈ ਕਿ ਵਿਦੇਸ਼ੀ ਨਿਵੇਸ਼ਕਾਂ ਦੇ ਵਲੋਂ ਭਾਰਤੀ ਪੂੰਜ਼ੀ ਬਜ਼ਾਰ ਤੋਂ ਪਿੱਛਲੇ ਮਹੀਨੇ ਇਕ ਲੱਖ ਕਰੋੜ ਰੁਪਏ ਕੱਢ ਲਏ ਗਏ।ਇਸ ਤੋਂ ਸਮਝਿਆ ਜਾ ਸਕਦਾ ਹੈ ਕਿ ਹਵਾ ਦਾ ਰੁੱਖ ਕਿੰਨਾਂ ਭਾਰੀ ਹੈ।ਕੋਰੋਨਾ ਮਹਾਂਮਾਰੀ ਦੇ ਚੱਲਦੇ ਬਜਾਰ ਕੋਈ ਵੀ ਰਿਸਕ ਲੈਣ ਤੋਂ ਬਚ ਰਿਹਾ ਹੈ।ਜਿਸ ਨਾਲ ਨਿਵੇਸ਼ਕਾ ਦਾ ਰੁਝਾਨ ਡਾਲਰਾਂ ਵਿਚ ਧੰਨ ਜਮ੍ਹਾਂ ਕਰਨ ਵਲ ਹੀ ਹੋਇਆ ਪਿਆ ਹੈ।ਜਦ ਕਿ ਡਾਲਰ ਦੇ ਮੁਕਾਬਲੇ ਭਾਰਤੀ ਰੁਪਏ ਦੀ ਹਾਲ ਬਹੁਤ ਗੰਭੀਰ ਬਣੀ ਹੋਈ ਹੈ।

ਬਲੂਮਵਰਗ ਦੀ ਇਕ ਰਿਪੋਰਟ ਦੇ ਮੁਤਾਬਿਕ ਇਸ ਸਾਲ ਦੇ ਅੱਧ ਤੱਕ ਭਾਰਤੀ ਰੁਪਇਆ 6 ਪ੍ਰਤੀਸ਼ਤ ਤੱਕ ਹੋਰ ਥੱਲੇ ਆ ਸਕਦਾ ਹੈ।ਕੱਚੇ ਤੇਲ ਵਿਚ ਗਿਰਾਵਟ ਆਉਣ ਦੇ ਨਾਲ ਇਹਨਾਂ ਨੂੰ ਕੁਝ ਰਾਹਤ ਮਿਲ ਸਕਦੀ ਹੈ,ਪਰ ਹਾਲਾਤ ਹੋਰ ਵਿਗੜਣ ਨਾਲ ਪੂੰਜੀ ਬਜਾਰ ਵਿਚੋ ਨਿਕਲਣ ਦਾ ਪ੍ਰਭਾਵ ਹੋਰ ਵੀ ਗੁਹਰਾ ਹੋ ਸਕਦਾ ਹੈ।ਉਦੋਂ ਉਸ ਨਾਲ ਨਜਿੱਠਣ ਦੇ ਲਈ ਸਾਰੀ ਆਸ ਭਾਰਤੀ ਰਿਜਰਵ ਬੈਂਕ ਵਲ ਹੋਵੇਗੀ,ਪਰ ਸਥਿਤੀ ਨੂੰ ਸੰਭਾਲਣ ਦੇ ਲਈ ਇਹ ਪਹਿਲਾਂ ਵੀ ਕਈ ਵੱਡੇ ਫੈਸਲੇ ਲੈ ਚੁੱਕਾ ਹੈ,ਅਤੇ ਅੱਗੇ ਆਪਣੇ ਬੈਂਕ ਨੂੰ ਖਤਮ ਕਰਨ ਦਾ ਫੈਸਲਾ ਸ਼ਾਇਦ ਨਾ ਲੈ ਸਕੇ।ਇਸ ਸਥਿਤੀ ਵਿਚ ਰਸਤਾ ਸਿਰਫ ਇਕ ਹੀ ਹੈ ਕਿ ਸਰਕਾਰ ਲੌਕਡਾਊਨ ਖਤਮ ਹੋਣ ਤੋਂ ਬਾਅਦ ਦੀਆਂ ਚਨੌਤੀਆਂ ਲੈ ਕੇ ਗੰਭੀਰ ਹੋਵੇ,ਅਤੇ ਅਰਥ-ਵਿਵਸਥਾਂ ਦੀਆਂ ਸਮੱਸਿਆਵਾਂ ਨੂੰ ਦੂਰ ਕਰਨ ਦੇ ਲਈ ਆਪਣੀ ਪੂਰੀ ਤਿਆਰੀ ਰੱਖੇ।

ਪੇਸ਼ਕਸ਼:- ਅਮਰਜੀਤ ਚੰਦਰ, ਲੁਧਿਆਣਾ 9417600014

Previous articleਏਕ੍ਸ ਨੇ ਬੁੱਧ ਪੂਰਨਿਮਾ ਸਾਈਬਰ-ਔਨਲਾਈਨ ਦੁਆਰਾ ਮਨਾਈ ਪੂਰੇ ਵਿਸ਼ਵ ‘ਚ
Next articleएक्स ने बुद्ध-पूर्णिमा साइबर-ऑनलाइन द्वारा मनाई पूरे विश्व में