ਕੋਰੋਨਾ ਫਤਹਿ ਮੁਹਿੰਮ ਤਹਿਤ ਜਾਗਰੂਕਤਾ ਵੈਨ ਪਹੁੰਚੀ ਕਾਲਾ ਸੰਘਿਆ

ਕੈਪਸ਼ਨ-ਕਾਲਾ ਸੰਘਿਆਂ ਵਿਖੇ ਕਰੋਨਾ ਟੈਸਟ ਲਈ ਨਮੂਨੇ ਲੈਣ ਦਾ ਦ੍ਰਿਸ਼ ।
ਕਪੂਰਥਲਾ (ਸਮਾਜ ਵੀਕਲੀ) (ਹਰਜੀਤ ਸਿੰਘ ਵਿਰਕ): ਪੰਜਾਬ ਸਰਕਾਰ ਵੱਲੋਂ ਕੋਰੋਨਾ ਫਤਹਿ ਮੁਹਿੰਮ ਤਹਿਤ ਭੇਜੀ ਗਈ ਵੈਨ ਫੀਲਡ ਵਿਚ ਲੋਕਾਂ ਨੂੰ ਕੋਵਿਡ ਤੋਂ ਬਚਾਅ ਦੇ ਨਾਲ ਨਾਲ ਹੋਰ ਸਿਹਤ ਸਹੂਲਤਾਂ ਪ੍ਰਤੀ ਜਾਗਰੂਕ ਕਰ ਰਹੀ ਹੈ। ਸਿਵਲ ਸਰਜਨ ਡਾ. ਸੁਰਿੰਦਰ ਕੁਮਾਰ ਨੇ ਦੱਸਿਆ ਕਿ ਉਕਤ ਵੈਨ ਸਿਹਤ ਜਾਗਰੂਕਤਾ ਸਮੱਗਰੀ ਤੇ ਐਲ.ਈ.ਡੀ. ਨਾਲ ਲੈਸ ਹੈ ਨਾਲ ਹੀ ਸਿਹਤ ਵਿਭਾਗ ਦੀਆਂ ਟੀਮਾਂ ਵੱਲੋਂ ਲੋਕਾਂ ਨੂੰ ਕੋਵਿਡ ਤੋਂ ਬਚਾਅ ਲਈ ਜਾਗਰੂਕ ਕੀਤਾ ਜਾ ਰਿਹਾ ਹੈ।
ਉਨ੍ਹਾਂ ਦੱਸਿਆ ਕਿ ਅਰਬਨ ਕਪੂਰਥਲਾ ਦੇ ਵੱਖ ਵਖ ਏਰੀਆ ਕਵਰ ਕਰਨ ਦੇ ਬਾਅਦ ਹੁਣ ਵੈਨ ਵੱਖ ਵੱਖ ਬਲਾਕਾਂ ਨੂੰ ਕਵਰ ਕਰੇਗੀ। ਜਿਕਰਯੋਗ ਹੈ ਕਿ 8 ਦਸੰਬਰ ਤੱਕ ਵੈਨ ਵੱਲੋਂ ਬਲਾਕ ਕਾਲਾ ਸੰਘਿਆ ਦੇ ਨਵਾਂ ਪਿੰਡ ਭੱਠੇ, ਭਾਣੋਲੰਗਾ, ਭੁਲਾਣਾ ਅਤੇ ਭੰਡਾਲ ਬੇਟ ਨੂੰ ਕਵਰ ਕੀਤਾ ਜਾਏਗਾ ਅਤੇ ਸਿਹਤ ਵਿਭਾਗ ਦੀ ਟੀਮ ਵੱਲੋਂ ਸੈੰਪਲਿੰਗ ਕੀਤੀ ਜਾਏਗੀ। ਸੀਨੀਅਰ ਮੈਡੀਕਲ ਅਫਸਰ ਸੀ.ਐਚ.ਸੀ. ਕਾਲਾ ਸੰਘਿਆ ਡਾ. ਰੀਟਾ ਬਾਲਾ ਨੇ ਦੱਸਿਆ ਕਿ ਪਹਿਲੇ ਦਿਨ ਵੈਨ ਵੱਲੋਂ ਆਰ.ਸੀ.ਐਫ. ਏਰੀਆ, ਸੰਤ ਹੀਰਾ ਦਾਸ ਕਾਲੇਜ ਨੂੰ ਕਵਰ ਕੀਤਾ ਗਿਆ ਅਤੇ ਸਿਹਤ ਵਿਭਾਗ ਦੀ ਟੀਮ ਵੱਲੋਂ 110 ਲੋਕਾਂ ਦੇ ਕੋਵਿਡ ਦੇ ਸੈਂਪਲ ਲਏ ਗਏ।
Previous articleਲੋਕਰਾਜ ਬਨਾਮ ਜੁਮਲਾ ਤੰਤਰ
Next articleਪੰਜਾਬੀ ਦੇ ਉਘੇ ਲੇਖਕ ਸੁਰਜੀਤ ਪਾਤਰ ਨੇ ਖੇਤੀ ਕਾਨੂੰਨਾਂ ਦੇ ਵਿਰੋਧ ਵਿੱਚ ਪ੍ਰਦਮ ਸ਼੍ਰੀ ਐਵਾਰਡ ਮੋੜਿਆ