14 ਦਿਨ ਹਸਪਤਾਲ ਰਹਿਕੇ ਹੋਏ ਤੰਦਰੁਸਤ- ਮੁੜ ਜੁਆਇੰਨ ਕੀਤੀ ਡਿਊਟੀ
ਕਪੂਰਥਲਾ (ਸਮਾਜ ਵੀਕਲੀ) (ਕੌੜਾ)-14 ਦਿਨ ਹਸਪਤਾਲ ਰਹਿਕੇ ਕੋਵਿਡ-19 ਨੂੰ ਮਾਤ ਦੇ ਕੇ ਦੁਬਾਰਾ ਡਿਊਟੀ ਜੁਆਇੰਨ ਕਰਨ ਵਾਲੇ ਡੀ ਐਸ ਪੀ ਸੁਰਿੰਦਰ ਸਿੰਘ ਨੇ ਕਿਹਾ ਹੈ ਕਿ ਸਾਨੂੰ ਆਪਣੇ ਪਰਿਵਾਰ, ਸਕੇ ਸਬੰਧੀਆਂ ਤੇ ਵਿਸ਼ੇਸ਼ ਕਰਕੇ ਬਜ਼ੁਰਗਾਂ ਦੀ ਤੰਦਰੁਸਤੀ ਲਈ ਕੋਰੋਨਾ ਦੇ ਲੱਛਣ ਜਿਵੇਂ ਕਿ ਬੁਖਾਰ, ਖੰਘ , ਜੁਕਾਮ ਆਦਿ ਹੋਣ ਤੇ ਤੁਰੰਤ ਆਪਣਾ ਕਰੋਨਾ ਟੈਸਟ ਕਰਵਾਉਣਾ ਚਾਹੀਦਾ ਹੈ ।
ਉਨ੍ਹਾਂ ਦੱਸਿਆ ਕਿ ਉਹਨਾਂ ਨੂੰ 3 ਅਗਸਤ ਨੂੰ ਬੁਖਾਰ ਦੀ ਸ਼ਿਕਾਇਤ ਸੀ, ਜਿਸ ਪਿੱਛੋਂ ਤੁਰੰਤ ਉਹਨਾਂ ਆਪਣਾ ਟੈਸਟ ਕਰਵਾਇਆ ਅਤੇ ਉਹ ਪਾਜੀਟਿਵ ਪਾਏ ਗਏ ਅਤੇ 14 ਦਿਨ ਹਸਪਤਾਲ ਰਹਿਕੇ ਤੰਦਰੁਸਤ ਹੋਏ ।
ਉਨਾਂ ਕਿਹਾ ਕਿ ਜੇ ਕਿਸੇ ਨੂੰ ਕਰੋਨਾ ਦੇ ਲੱਛਣ ਸਾਮ੍ਹਣੇ ਆਉਂਦੇ ਹਨ ਤਾਂ ਉਹ ਤੁਰੰਤ ਟੈਸਟ ਕਰਵਾ ਕੇ ਆਪਣੇ ਇਲਾਜ ਕਰਾਉਣਾ ਕਿਉਂਕਿ ਜਿਸ ਤੇਜ਼ੀ ਨਾਲ ਇਹ ਬੀਮਾਰੀ ਫੈਲ ਰਹੀ ਹੈ ਉਸ ਕਰਕੇ ਸਾਡੇ ਘਰਾਂ ਵਿਚ ਬਜ਼ੁਰਗਾਂ ਅਤੇ ਵਿਸ਼ੇਸ਼ ਕਰਕੇ ਕਿਸੇ ਬੀਮਾਰੀ ਤੋਂ ਪੀੜਤ ਬਾਕੀਆਂ ਨੂੰ ਵੱਡਾ ਖਤਰਾ ਬਣਿਆ ਰਹਿੰਦਾਂ ਹੈ। ਉਨਾਂ ਕਿਹਾ ਕਿ ਸਮੇਂ ਸਿਰ ਆਪਣਾ ਟੈਸਟ ਅਤੇ ਇਲਾਜ ਕਰਵਾ ਕੇ ਅਸੀ ਸਾਰੇ ਸਮਾਜ ਦੀ ਬਿਹਤਰੀ ਵਿਚ ਆਪਣਾ ਯੋਗਦਾਨ ਪਾ ਸਦੇ ਹਾਂ।
ਸੁਰਿੰਦਰ ਸਿੰਘ ਨੇ ਕਿਹਾ ਕਿ ਉਨਾਂ ਕੋਰੋਨਾ ਵਿਰੁੱਧ ਪੂਰੀ ਹਿੰਮਤ ਤੇ ਹੌਸਲੇ ਨਾਲ ਲੜਾਈ ਲੜੀ ਤੇ ਜਿੱਤ ਪ੍ਰਾਪਤ ਕੀਤੀ।
ਉਸਨੇ ਦੱਸਿਆ ਕਿ ਪੂਰਾ ਸਮਾਜ ਲਗਾਤਾਰ ਕੋਰੋਨਾ ਮਹਾਂਮਾਰੀ ਵਿਰੁੱਧ ਲੜ ਰਿਹਾ ਹੈ ਅਤੇ ਕੋਰੋਨਾ ਬਿਮਾਰੀ ਨਾਲ ਪ੍ਰਭਾਵਿਤ ਹੋਣ ਉਪਰੰਤ ਉਨਾਂ ਦੇ ਹੌਸਲੇ ਬੁਲੰਦ ਹਨ ਅਤੇ ਕੋਰੋਨਾ ਨੂੰ ਜਿੱਤਣ ਤਕ ਜੰਗ ਜਾਰੀ ਰਹੇਗੀ।
ਉਨਾਂ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਕੋਰੋਨਾ ਬਿਮਾਰੀ ਤੋਂ ਘਬਰਾਉਣ ਨਾ ਸਗੋਂ ਇਸ ਵਿਰੁੱਧ ਹੋਰ ਸੁਚੇਤ ਤੇ ਜਾਗਰੂਕ ਹੋਣ।