ਕੋਰੋਨਾ ਦੀ ਤੀਜੀ ਲਹਿਰ ਤੋਂ ਬੱਚਿਆਂ ਨੂੰ ਖ਼ਤਰਾ ! ਲੱਛਣਾਂ ਨੂੰ ਹਲਕੇ ‘ਚ ਨਾ ਲਓ Parents

ਜਲੰਧਰ ਨਕੋਦਰ ਮਹਿਤਪੁਰ (ਹਰਜਿੰਦਰ ਪਾਲ ਛਾਬੜਾ) (ਸਮਾਜ ਵੀਕਲੀ) : ਕੋਰੋਨਾ ਵਾਇਰਸ ਦੇ ਨਵੇਂ-ਨਵੇਂ variants ਸਾਹਮਣੇ ਆ ਰਹੇ ਹਨ। ਕੋਰੋਨਾ ਦੀ ਦੂਜੀ ਲਹਿਰ ਦਾ ਪ੍ਰਕੋਪ ਅਜੇ ਬੰਦ ਨਹੀਂ ਹੋਇਆ ਸੀ ਕਿ ਹੁਣ ਤੀਜੀ ਲਹਿਰ ਦੀ ਚੇਤਾਵਨੀexperts ਦੇਣ ਲੱਗੇ ਹਨ। ਜਿਸ ਤੋਂ ਬਾਅਦ ਹੀ ਲੋਕਾਂ ‘ਚ ਡਰ ਦਾ ਮਾਹੌਲ ਹੈ। ਹਾਲਾਂਕਿ ਪੂਰੀ ਦੁਨੀਆ ਦੇ ਵਿਗਿਆਨੀ ਕੋਰੋਨਾ ਦੇ variants ਦਾ ਸਾਹਮਣਾ ਕਰਨ ਦੀ ਤਿਆਰੀ ‘ਚ ਜੁਟੇ ਹੋਏ ਹਨ। ਅਜਿਹੇ ‘ਚ ਕਿਹਾ ਜਾ ਰਿਹਾ ਹੈ ਕਿ ਇਸ ਵਾਇਰਸ ਦੀ ਤੀਜੀ ਲਹਿਰ ਬੱਚਿਆਂ ਲਈ ਖ਼ਤਰਨਾਕ ਸਾਬਤ ਹੋ ਸਕਦੀ ਹੈ। ਇਸ ਲਈ ਜੇ ਬੱਚਿਆਂ ‘ਚ ਹਲਕੇ ਲੱਛਣ ਵੀ ਦਿਖਣ ਤਾਂ ਉਨ੍ਹਾਂ ਨੂੰ ਨਜ਼ਰ ਅੰਦਾਜ਼ ਨਾ ਕਰੋ।
ਇਨ੍ਹਾਂ ਲੱਛਣਾਂ ਨੂੰ ਨਾ ਕਰੋ ਨਜ਼ਰਅੰਦਾਜ਼: ਦੇਸ਼ ‘ਚ ਫੈਲੀ ਕੋਰੋਨਾ ਦੀ ਦੂਜੀ ਲਹਿਰ 12 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਤੋਂ ਇਲਾਵਾ ਨਵਜੰਮਿਆ ਨੂੰ ਵੀ ਆਪਣਾ ਸ਼ਿਕਾਰ ਬਣਾ ਰਹੀ ਹੈ। ਡਾਕਟਰਾਂ ਦਾ ਕਹਿਣਾ ਹੈ ਕਿ ਸੰਕਰਮਿਤ ਬੱਚਿਆਂ ‘ਚ ਹਲਕਾ ਬੁਖਾਰ, ਖੰਘ, ਜ਼ੁਕਾਮ ਅਤੇ ਪੇਟ ਦੀਆਂ ਸਮੱਸਿਆਵਾਂ ਦੇਖਣ ਨੂੰ ਮਿਲ ਰਹੀਆਂ ਹਨ। ਉੱਥੇ ਹੀ ਕੁਝ ਬੱਚਿਆਂ ਨੂੰ ਸਰੀਰ ‘ਚ ਦਰਦ, ਸਿਰ ਦਰਦ, ਦਸਤ ਅਤੇ ਉਲਟੀਆਂ ਵਰਗੀਆਂ ਸਮੱਸਿਆਵਾਂ ਦੀ ਸ਼ਿਕਾਇਤ ਸਾਹਮਣੇ ਆਈ ਹੈ। ਉੱਥੇ ਹੀ ਕੁਝ ਮਾਮਲਿਆਂ ‘ਚ ਨਿਮੋਨੀਆ ਪਾਇਆ ਗਿਆ ਹੈ। ਮਾਹਰਾਂ ਦੇ ਅਨੁਸਾਰ ਜੇ ਬੱਚਿਆਂ ‘ਚ ਹਲਕੇ ਲੱਛਣ ਦਿਖਾਈ ਦੇਣ ਤਾਂ ਤੁਰੰਤ ਡਾਕਟਰ ਨਾਲ ਸੰਪਰਕ ਕਰੋ। ਇਸ ਤੋਂ ਇਲਾਵਾ ਪੇਰੇਂਟਸ ਬੱਚਿਆਂ ‘ਚ ਡਾਇਰੀਆ, ਸਾਹ ਲੈਣ ਦੀ ਸਮੱਸਿਆ ਅਤੇ ਸੁਸਤ ਵਰਗੇ ਲੱਛਣਾਂ ‘ਤੇ ਧਿਆਨ ਦਿਓ। ਬੱਚਿਆਂ ਨੂੰ ਸਿਰਫ ਡਾਕਟਰ ਦੀ ਸਲਾਹ ‘ਤੇ ਦਵਾਈਆਂ ਦਿਓ।

ਬੱਚਿਆਂ ਨੂੰ ਪਹਿਨਾਉ ਮਾਸਕ: ਜੇ ਬੱਚਾ ਕੋਰੋਨਾ ਨਾਲ ਸੰਕਰਮਿਤ ਹੈ ਤਾਂ ਉਸ ਨੂੰ ਮਾਸਕ ਜ਼ਰੂਰ ਪਹਿਨਾਉ। ਉਨ੍ਹਾਂ ਨੂੰ ਘਰ ‘ਚ ਰੱਖੋ ਅਤੇ ਕਿਸੀ ਫ਼ੰਕਸ਼ਨ ਜਾਂ ਜਨਤਕ ਸਥਾਨਾਂ ‘ਤੇ ਨਾ ਜਾਣ ਦਿਓ। ਜੇ ਪਰਿਵਾਰ ਦੇ ਕਿਸੇ ਮੈਂਬਰ ਨੂੰ ਕੋਰੋਨਾ ਹੈ ਤਾਂ ਬੱਚਿਆਂ ਨੂੰ ਉਨ੍ਹਾਂ ਦੇ ਨੇੜੇ ਨਾ ਜਾਣ ਦਿਓ।

ਘਰ ਦਾ ਖਾਣਾ ਖੁਆਓ: ਬੱਚਿਆਂ ਨੂੰ ਬਾਹਰ ਦਾ ਭੋਜਨ ਨਾ ਖਿਲਾਓ ਬਲਕਿ ਘਰ ਦਾ ਖਾਣਾ ਦਿਓ। ਇਸ ਤੋਂ ਇਲਾਵਾ ਜ਼ਿਆਦਾ ਫਲ ਅਤੇ ਸਬਜ਼ੀਆਂ ਖੁਆਓ। ਇਸਦੇ ਨਾਲ ਹੀ ਉਨ੍ਹਾਂ ਨੂੰ ਇਮਿਊਨਿਟੀ ਵਧਾਉਣ ਲਈ ਮਲਟੀਪਲ ਵਿਟਾਮਿਨ ਦਿਓ। ਵੈਕਸੀਨ ਮਾਹਰ ਗਗਨਦੀਪ ਕੰਗ ਦੇ ਅਨੁਸਾਰ ਇਸ ਮਹੀਨੇ ਦੇ ਅੰਤ ਤੱਕ ਕੋਰੋਨਾ ਦੇ ਮਾਮਲਿਆਂ ‘ਚ ਕਮੀ ਦੇਖਣ ਨੂੰ ਮਿਲ ਸਕਦੀ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਵਾਇਰਸ ਹੁਣ ਉਨ੍ਹਾਂ ਖੇਤਰਾਂ ਨੂੰ ਸ਼ਿਕਾਰ ਬਣਾ ਰਿਹਾ ਹੈ ਜਿੱਥੇ ਇਹ ਪਿਛਲੇ ਸਾਲ ਨਹੀਂ ਪਹੁੰਚ ਸਕਿਆ ਸੀ। ਇਨ੍ਹੀਂ ਦਿਨੀਂ ਪੇਂਡੂ ਖੇਤਰਾਂ ਤੋਂ ਵੀ ਕੋਰੋਨਾ ਦੇ ਬਹੁਤ ਸਾਰੇ ਮਾਮਲੇ ਸਾਹਮਣੇ ਆਏ ਹਨ।

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਦੇਸ਼ ਦੀ ਆਜ਼ਾਦੀ ਦਾ ਨਾਇਕ ਡਾ: ਨਰੰਜਣ ਸਿੰਘ ਬਿਣਿੰਗ
Next articleਬਾਦਸ਼ਾਹ ਦਾ ਡਰ