ਹੁਸ਼ਿਆਰਪੁਰ/ਸ਼ਾਮ ਚੁਰਾਸੀ (ਕੁਲਦੀਪ ਚੁੰਬਰ) (ਸਮਾਜ ਵੀਕਲੀ)- ਕੋਵਿਡ-19 ਵੈਕਸੀਨ ਪੂਰੀ ਤਰ੍ਹਾਂ ਨਾਲ ਸੁਰੱਖਿਅਤ ਹੈ। ਇਸ ਲਈ ਸਾਰੇ ਯੋਗ ਵਿਅਕਤੀ ਆਪਣੇ ਅਤੇ ਆਪਣਿਆਂ ਦੀ ਸੁਰੱਖਿਆ ਲਈ ਜਲਦ ਤੋਂ ਜਲਦ ਕਰੋਨਾ ਵਿਰੁੱਧ ਟੀਕਾਕਰਨ ਜਰੂਰ ਕਰਵਾਓ। ਇਹ ਗੱਲ ਡਾ. ਬਲਦੇਵ ਸਿੰਘ ਸੀਨੀਅਰ ਮੈਡੀਕਲ ਅਫ਼ਸਰ ਪੀ.ਐਚ.ਸੀ. ਚੱਕੋਵਾਲ ਜੀ ਦੀ ਅਗਵਾਈ ਹੇਠ ਸੈਚੂਰੀ ਪਲਾਈਵੂਡ ਫੈਕਟਰੀ ਦੋਲੋਵਾਲ ਵਿਖੇ ਆਯੋਜਿਤ ਵਿਸ਼ੇਸ਼ ਟੀਕਾਕਰਨ ਸੈਸ਼ਨ ਦੇ ਦੂਜੇ ਗੇੜ ਦੀ ਸ਼ੁਰੂਆਤ ਮੌਕੇ ਆਖੇ।
ਇਸ ਦੌਰਾਨ ਉਹਨਾਂ ਦੇ ਨਾਲ ਸ਼੍ਰੀ ਗੁਰਦੇਵ ਸਿੰਘ ਹੈਲਥ ਸੁਪਰਵਾਈਜ਼ਰ, ਸੈਚੁਰੀ ਪਲਾਈਵੂੱਡ ਤੋਂ ਸ਼੍ਰੀ ਯਸ਼ਪਾਲ ਸਿੰਘ ਤੇ ਸ਼੍ਰੀ ਭੁਪਿੰਦਰ ਸਿੰਘ ਅਤੇ ਵੈਕਸੀਨੇਸ਼ਨ ਟੀਮ ਵਿੱਚ ਮੇਲ ਹੈਲਥ ਵਰਕਰ ਸ਼੍ਰੀ ਮਨੋਹਰ ਸਿੰਘ, ਸ਼੍ਰੀ ਜਸਪ੍ਰੀਤ ਸਿੰੰਘ, ਸੀ.ਐਚ.ਓ. ਬਬਲੀ ਤੇ ਮਨਜੀਤ ਕੌਰ ਅਤੇ ਆਸ਼ਾ ਵਰਕਰਾਂ ਉਪਸਥਿਤ ਸਨ। ਡਾ. ਬਲਦੇਵ ਸਿੰਘ ਜੀ ਨੇ ਇਸ ਮੌਕੇ ਕਿਹਾ ਕਿ ਕੋਵਿਡ-19 ਦਾ ਟੀਕਾਕਰਨ ਪ੍ਰਤੀਰੋਧਕ ਪ੍ਰਣਾਲੀ ਨੂੰ ਮਜਬੂਤ ਬਣਾਉਣ ਲਈ ਬਹੁਤ ਹੀ ਮਹੱਤਵਪੂਰਣ ਹੈ। ਇਸ ਲਈ ਸ਼ੋਸ਼ਲ ਮੀਡੀਆ ਤੇ ਫੈਲ ਰਹੀਆਂ ਗਲਤ ਅਫਵਾਹਾਂ ਤੇ ਵਿਸ਼ਵਾਸ ਨਾ ਕੀਤਾ ਜਾਵੇ, ਬਲਕਿ ਆਪਣਾ ਕੋਵਿਡ-19 ਟੀਕਾਕਰਨ ਜਰੂਰ ਕਰਵਾਇਆ ਜਾਵੇ।
ਟੀਕਾਕਰਨ ਉਪਰੰਤ ਵੀ ਪੰਜ ਉਚਿਤ ਵਿਵਹਾਰਾਂ ਦੀ ਜਰੂਰਤ ਹੈ, ਜਿਵੇਂ ਮਾਸਕ ਦੀ ਸਹੀ ਢੰਗ ਨਾਲ ਵਰਤੋ, ਸਮੇਂ ਸਮੇਂ ਤੇ ਹੱਥ ਸਾਬਣ ਨਾਲ ਧੋਣਾ, ਘੱਟੋ-ਘੱਟ ਹਰੇਕ ਵਿਅਕਤੀ ਤੋਂ 2 ਗਜ ਦੀ ਦੂਰੀ ਬਣਾਈ ਰੱਖਣਾ, ਕੋਈ ਵੀ ਲੱਛਣ ਨਜ਼ਰ ਆਉਣ ਤੇ ਆਪਣੇ ਆਪ ਨੂੰ ਘਰ ਵਿੱਚ ਇਕਾਂਤਵਾਸ ਕਰਨਾ ਅਤੇ ਕੋਵਿਡ-19 ਸੰਕ੍ਰਮਿਤ ਵਿਅਕਤੀ ਦੇ ਸਪੰਰਕ ਵਿੱਚ ਆਉਣ ਉਪਰੰਤ ਆਪਣਾ ਟੈਸਟ ਨੇੜੇ ਦੀ ਸਿਹਤ ਸੰਸਥਾ ਵਿੱਚ ਜਰੂਰ ਕਰਵਾਇਆ ਜਾਵੇ। ਉਹਨਾਂ ਅਪੀਲ ਕਰਦਿਆਂ ਕਿਹਾ ਕਿ ਸਰਕਾਰ ਦੁਆਰਾ ਸਮੇਂ ਸਮੇਂ ਤੇ ਦਿੱਤੀਆਂ ਜਾ ਰਹੀਆਂ ਹਦਾਇਤਾਂ ਦੀ ਪਾਲਣਾ ਕਰੋ ਅਤੇ ਕੋਰੋਨਾਵਾਇਰਸ ਖਿਲਾਫ਼ ਜੰਗ ’ਚ ਸਾਡਾ ਸਾਥ ਦਿਓ। ਕਿਉਂਕਿ ਜੇਕਰ ਅਸੀਂ ਖੁਦ ਸੁਰੱਖਿਅਤ ਰਹਾਂਗੇ ਤਾਂ ਹੀ ਦੇਸ਼ ਸੁਰੱਖਿਅਤ ਹੋਵੇਗਾ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly