ਪਾਰੂਪੱਲੀ ਕਸ਼ਿਅਪ ਅਤੇ ਸੌਰਭ ਵਰਮਾ ਨੂੰ ਅੱਜ ਇੱਥੇ ਪੁਰਸ਼ ਸਿੰਗਲਜ਼ ਦੇ ਪਹਿਲੇ ਹੀ ਗੇੜ ਵਿੱਚ ਹਾਰ ਦਾ ਸਾਹਮਣਾ ਕਰਨਾ ਪਿਆ। ਇਸ ਕਾਰਨ ਕੋਰੀਆ ਓਪਨ ਬੈਡਮਿੰਟਨ ਟੂਰਨਾਮੈਂਟ ਵਿੱਚ ਭਾਰਤ ਦੀ ਮੁਹਿੰਮ ਖ਼ਤਮ ਹੋ ਗਈ ਹੈ। ਦੁਨੀਆ ਦੇ ਸਾਬਕਾ ਛੇਵੇਂ ਨੰਬਰ ਦੇ ਖਿਡਾਰੀ ਅਤੇ ਰਾਸ਼ਟਰਮੰਡਲ ਖੇਡਾਂ (2014) ਦੇ ਚੈਂਪੀਅਨ ਕਸ਼ਿਅਪ ਨੂੰ ਇੱਕ ਘੰਟਾ 19 ਮਿੰਟ ਤਕ ਚੱਲੇ ਮੁਕਾਬਲੇ ਵਿੱਚ ਕੋਰੀਆ ਦੇ ਅੱਠਵਾਂ ਦਰਜਾ ਪ੍ਰਾਪਤ ਲੀਗ ਕਿਊਨ ਤੋਂ 17-21, 21-13, 8-21 ਨਾਲ ਹਾਰ ਮਿਲੀ।
ਇਸ ਸਾਲ ਡੱਚ ਓਪਨ ਦਾ ਖ਼ਿਤਾਬ ਜਿੱਤਣ ਵਾਲੇ ਸੌਰਭ ਨੂੰ ਵੀ 50 ਮਿੰਟ ਚੱਲੇ ਸਖ਼ਤ ਮੁਕਾਬਲੇ ਵਿੱਚ ਫਿਨਲੈਂਡ ਦੇ ਐਤੂ ਹੇਈਨੋਂ ਖ਼ਿਲਾਫ਼ 13-21, 21-12, 18-21 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ।
ਕਸ਼ਿਅਪ ਅਤੇ ਸੌਰਭ 12 ਦਸੰਬਰ ਤੋਂ ਸ਼ੁਰੂ ਹੋ ਰਹੀ ਪ੍ਰੀਮੀਅਰ ਬੈਡਮਿੰਟਨ ਲੀਗ ਵਿੱਚ ਕ੍ਰਮਵਾਰ ਚੇਨੱਈ ਸਮੈਸ਼ਰਜ਼ ਅਤੇ ਅਹਿਮਦਾਬਾਦ ਸਮੈਸ਼ ਮਾਸਟਰਜ਼ ਦੀ ਪ੍ਰਤੀਨਿਧਤਾ ਕਰਨਗੇ।
Sports ਕੋਰੀਆ ਓਪਨ: ਕਸ਼ਿਅਪ ਤੇ ਸੌਰਭ ਦੀ ਹਾਰ; ਭਾਰਤੀ ਚੁਣੌਤੀ ਖ਼ਤਮ