(ਸਮਾਜ ਵੀਕਲੀ)
ਕੋਠੇ ਦਾ ਸ਼ਿੰਗਾਰ ਬਣਾਇਆ ਮੈਨੂੰ ਲੋਕਾਂ ਨੇ।
ਗੱਲ ਗੱਲ ਉੱਤੇ ਰਵਾਇਆ ਮੈਨੂੰ ਲੋਕਾਂ ਨੇ।
ਅਰਮਾਨ ਕੀ ਹੁੰਦੇ ਮੈਂ ਕੀ ਜਾਣਾ।
ਮੇਰਾ ਕੰਮ ਬੱਸ ਦਿੱਲ ਪਰਚਾਣਾ।
ਤਾਹਨੇ ਮਾਰ ਮੁਕਾਇਆ ਮੈਨੂੰ ਲੋਕਾਂ ਨੇ।
ਗੱਲ ਗੱਲ ਉੱਤੇ … … …
ਮੇਰੀਆਂ ਵੀ ਸਨ ਸੱਧਰਾਂ ਕੋਈ।
ਜਿਨ੍ਹਾਂ ਜੋਗੀ ਮੈਂ ਕਦੇ ਨਹੀਂ ਹੋਈ।
ਖੁਦ ਦਾ ਚੇਤਾ ਭੁਲਾਇਆ ਮੈਨੂੰ ਲੋਕਾਂ ਨੇ।
ਗੱਲ ਗੱਲ ਉੱਤੇ … … …
ਮੇਰੇ ਦਿੱਲ ਦੀ ਕਿਸੇ ਨਾ ਜਾਣੀ।
ਅੱਥਰੂ ਮੇਰੇ ਇਹਨਾਂ ਲੱਗਣ ਪਾਣੀ।
ਚੌਰਾਹੇ ਵਿੱਚ ਨਚਾਇਆ ਮੈਨੂੰ ਲੋਕਾਂ ਨੇ।
ਗੱਲ ਗੱਲ ਉੱਤੇ … … …
ਖੇਡਣ ਦੀ ਸ਼ੈਅ ਇਹਨਾਂ ਲਈ ਮੈਂ।
ਪ੍ਰਾਣ ਵਿਹੀਣ ਮੰਜੇ ਤੇ ਪਈ ਮੈਂ ।
ਜਿੰਦਾ ਕਬਰ ‘ਚ ਪਾਇਆ ਮੈਨੂੰ ਲੋਕਾਂ ਨੇ।
ਗੱਲ ਗੱਲ ਉੱਤੇ … … …
ਕਿਸ ਜੂਨ ਵਿੱਚ ਮੈਂ ਆਈ ਹਾਂ।
ਗੱਲ ਸਮਝ ਇਹ ਨਹੀਂ ਪਾਈ ਹਾਂ।
“ਭਕਨਾਂ” ਨਰਕਾਂ ਵਿੱਚ ਪਚਾਇਆ ਮੈਨੂੰ ਲੋਕਾਂ ਨੇ।
ਗੱਲ ਗੱਲ ਉੱਤੇ … … …
ਰਾਜਿੰਦਰ ਸਿੰਘ “ਭਕਨਾਂ”,ਅੰਮ੍ਰਿਤਸਰ।
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly