ਕੈਪਸ਼ਨ – ਕੋਟਲੀ ਅਰਾਈਆਂ ਵਿਖੇ ਬਾਬਾ ਸਾਹਿਬ ਜੀ ਦੀ ਮਨਾਈ ਗਈ ਜੈਅੰਤੀ ਦ ਝਲਕ।
ਡਾ. ਬੀ ਆਰ ਅੰਬੇਡਕਰ ਚੇਤਨਾ ਸੁਸਾਇਟੀ ਬਲਾਕ ਆਦਮਪੁਰ ਦੇ ਸਹਿਯੋਗ ਨਾਲ ਸ਼ਾਮਚੁਰਾਸੀ ਨੇੜੇ ਪਿੰਡ ਕੋਟਲੀ ਅਰਾਈਆਂ ਵਿਖੇ ਭਾਰਤ ਰਤਨ ਬਾਬਾ ਸਾਹਿਬ ਡਾ. ਅੰਬੇਡਕਰ ਜੀ ਦਾ 128ਵਾਂ ਜਨਮ ਦਿਹਾੜਾ ਸ਼ਰਧਾ ਤੇ ਧੂਮਧਾਮ ਨਾਲ ਮਨਾਇਆ ਜਾ ਰਿਹਾ ਹੈ। ਪ੍ਰਬੰਧਕ ਪ੍ਰਧਾਨ ਟੀ ਐਲ ਕੌਲ, ਜਨਰਲ ਸਕੱਤਰ ਗੁਰਦਿਆਲ ਸਿੰਘ, ਖਜ਼ਾਨਚੀ ਬੂਟਾ ਰਾਮ ਝੱਮਟ ਅਤੇ ਰਾਜ ਕੁਮਾਰ ਦੀ ਅਗਵਾਈ ਵਿਚ ਕਰਵਾਏ ਇਸ ਪ੍ਰੋਗਰਾਮ ਦੌਰਾਨ ਉਦਘਾਟਨ ਦੀ ਰਸਮ ਸਰਪੰਚ ਜਸਵਿੰਦਰ ਸਿੰਘ ਕੋਟਲੀ ਅਰਾਈਆਂ ਨੇ ਕੀਤੀ। ਇਸ ਮੌਕੇ ਵਿਸ਼ੇਸ਼ ਤੌਰ ਤੇ ਪੁੱਜੇ ਸ. ਜਸਵੀਰ ਸਿੰਘ ਗੜ੍ਹੀ ਬਾਮਸੇਫ ਵਰਕਰ ਪੰਜਾਬ ਨੇ ਬਾਬਾ ਸਾਹਿਬ ਜੀ ਦੇ ਜੀਵਨ ਇਤਿਹਾਸ ਸਬੰਧੀ ਸਾਥੀਆਂ ਨੂੰ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ। ਇਸ ਤੋਂ ਪਹਿਲਾਂ ਮਾਤਾ ਸਵਿੱਤਰੀ ਬਾਈ ਫੂਲੇ ਲਾਇਬ੍ਰੇਰੀ ਦਾ ਉਦਘਾਟਨ ਵੀ ਕੀਤਾ ਗਿਆ। ਪ੍ਰੋਗਰਾਮ ਦੌਰਾਨ ਗਾਇਕ ਕੁਲਦੀਪ ਨੇ ਬਾਬਾ ਸਾਹਿਬ ਜੀ ਦੀਆਂ ਰਚਨਾਵਾਂ ਨਾਲ ਹਾਜ਼ਰੀ ਭਰੀ।
ਇਸ ਸਮਾਗਮ ਲਈ ਇਲਾਕੇ ਭਰ ਦੀਆਂ ਡਾ. ਅੰਬੇਡਕਰ ਸਭਾਵਾਂ ਅਤੇ ਗੁਰੂ ਰਵਿਦਾਸ ਸਭਾਵਾਂ ਨੇ ਭਰਪੂਰ ਸਹਿਯੋਗ ਦਿੱਤਾ। ਜਿੰਨ੍ਹਾਂ ਦਾ ਪ੍ਰਬੰਧਕਾਂ ਵਲੋਂ ਵਿਸ਼ੇਸ਼ ਤੌਰ ਤੇ ਸਨਮਾਨ ਕੀਤਾ ਗਿਆ। ਸਮਾਗਮ ਵਿਚ ਮਨਜੀਤ ਸਿੰਘ ਚੁਖਿਆਰਾ, ਪ੍ਰਗਟ ਸਿੰਘ ਚੁੰਬਰ, ਮਨਪ੍ਰੀਤ ਮੰਤਰੀ, ਧਰਮਪਾਲ ਕਠਾਰ, ਕੈਪਟਨ ਗਿਆਨ ਸਿੰਘ, ਸੰਤੋਖ ਸਿੰਘ ਚੰਦੜ, ਬਾਬੂ ਕਿਸ਼ਨ ਦਾਸ ਮਹੇ, ਅਵਤਾਰ ਬਸਰਾ, ਪਿਆਰੇ ਲਾਲ ਕਠਾਰ, ਜੀਵਨ ਬਡਾਲਾ ਮਾਹੀ, ਡਾ. ਜੋਗਿੰਦਰ, ਬਲਵਿੰਦਰ ਕੋਟਲਾ, ਰਜੇਸ਼ ਕੁਮਾਰ, ਡਾ. ਇੰਦਰਜੀਤ, ਡਾ. ਜੱਸਲ, ਡਾ. ਜਸਪਾਲ, ਪਿ੍ਰੰ. ਹਿੰਦਪਾਲ ਬਸਰਾ, ਜੋਗਿੰਦਰ ਲਾਲ, ਸਮੇਤ ਵੱਡੀ ਗਿਣਤੀ ਵਿਚ ਕਈ ਹੋਰ ਮਿਸ਼ਨਰੀ ਸਾਥੀ ਆਏ ਹੋਏ ਸਨ। ਇਸ ਮੌਕੇ ਬਾਬਾ ਸਾਹਿਬ ਦੇ ਜੀਵਨ ਇਤਿਹਾਸ ਨਾਲ ਸਬੰਧਿਤ ਮਿਸ਼ਨਰੀ ਲਿਕਟੇਚਰ ਵੀ ਤਕਸੀਮ ਕੀਤਾ ਗਿਆ। ਆਖਿਰ ਵਿਚ ਡਾ. ਬੀ ਆਰ ਅੰਬੇਡਕਰ ਚੇਤਨਾ ਸੁਸਾਇਟੀ ਦੇ ਬੁਲਾਰਿਆਂ ਨੇ ਆਏ ਸਾਰੇ ਹਾਜ਼ਰੀਨ ਦਾ ਧੰਨਵਾਦ ਕੀਤਾ।