ਕੋਟਕਪੂਰਾ ’ਚ ਇੱਕੋ ਪਰਿਵਾਰ ਦੇ 13 ਮੈਂਬਰ ਕਰੋਨਾ ਪਾਜ਼ੇਟਿਵ

ਕੋਟਕਪੂਰਾ (ਸਮਾਜਵੀਕਲੀ): ਕੋਟਕਪੂਰਾ ਵਿੱਚ ਅੱਜ ਇੱਕੋ ਪਰਿਵਾਰ ਦੇ 13 ਮੈਂਬਰਾਂ ਕਰੋਨਾ ਪਾਜ਼ੇਟਿਵ ਪਾਏ ਗਏ ਹਨ। ਇਸ ਪਰਿਵਾਰ ਦੇ ਦੋ ਮੈਂਬਰ ਪਹਿਲਾਂ ਹੀ ਕਰੋਨਾ ਪਾਜ਼ੇਟਿਵ ਸਨ। ਹੁਣ ਇਸ ਪਰਿਵਾਰ ’ਚ ਕੁੱਲ 15 ਮੈਂਬਰ ਪਾਜ਼ੇਟਿਵ ਹਨ। ਇਸ ਵੇਲੇ ਫ਼ਰੀਦਕੋਟ ਜ਼ਿਲ੍ਹੇ ’ਚ ਕੁੱਲ 25 ਮਰੀਜ਼ ਜ਼ੇਰੇ    ਇਲਾਜ ਹਨ।

ਸਿਵਲ ਸਰਜਨ ਫ਼ਰੀਦਕੋਟ ਡਾ. ਰਜਿੰਦਰ ਕੁਮਾਰ ਨੇ ਇਸ ਦੀ ਪੁਸ਼ਟੀ ਕਰਦਿਆਂ ਦੱਸਿਆ ਕਿ  ਅੱਜ ਪਾਜ਼ੇਟਿਵ ਆਏ ਮਰੀਜ਼ਾਂ ਨੂੰ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਫ਼ਰੀਦਕੋਟ ਦੇ ਆਈਸੋਲੇਸ਼ਨ ਵਾਰਡ ਵਿਚ ਭਰਤੀ ਕਰਵਾਇਆ ਗਿਆ ਹੈ। ਪ੍ਰਸ਼ਾਸਨਿਕ ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਹੁਣ ਇਸ ਇਲਾਕੇ ਨੂੰ ਕੰਨਟੇਨਮੈਂਟ ਜ਼ੋਨ ਐਲਾਨਣ ਦੀ ਤਿਆਰੀ ਸ਼ੁਰੂ ਕਰ ਦਿੱਤੀ ਗਈ ਹੈ।

ਕਰੋਨਾ ਪਾਜ਼ੇਟਿਵ ਆਉਣ ਵਾਲਾ ਇਹ ਪਰਿਵਾਰ ਮੁਕਤਸਰ ਰੋਡ ਸੁਰਗਾਪੁਰੀ ਇਲਾਕੇ ਨਾਲ ਸਬੰਧਿਤ ਹੈ।

Previous articleਕਰੋਨਾ: ਮਰੀਜ਼ਾਂ ਦੀ ਵਧਦੀ ਗਿਣਤੀ ਨੇ ਪ੍ਰਸ਼ਾਸਨ ਨੂੰ ਤਰੇਲੀਆਂ ਲਿਆਂਦੀਆਂ
Next article3 Hizbul, LeT militants killed in J&K