(ਸਮਾਜ ਵੀਕਲੀ)
ਕੁੱਝ ਮਹੀਨੇ ਪਹਿਲਾਂ ਮੈ..ਸਿੱਖਿਆ ਦੇ ਗੋਪਾਲਅਚਾਰੀਆ ਬਾਰੇ ਲਿਖਿਆ ਸੀ ਕਿ ਇਮਾਨਦਾਰੀ ਦੇ ਪਰਦੇ ਹੇਠ ਪੰਜਾਬ ਦੀ ਸਿੱਖਿਆ ਦੀ ਬੇੜੀ ਡੋਬਣ ਦੀ ਬੜੀ ਲੁਕਵੀ ਸਾਜ਼ਿਸ਼ ਹੈ ਜਿਹੜੀ ਮੇਰੀ ਨਜ਼ਰੇ ਨਜ਼ਰ ਨਹੀਂ ਆਉਦੀ…ਸਾਨੂੰ ਤੇ ਅਜੇ ਤੱਕ ਸੰਤਾਲੀ ਦੀ ਵੰਡ ਦੀ ਸਮਝ ਲੱਗੀ ਕਿ ਸਾਡੇ ਨਾਲ ਕੌਣ ਕਰ ਗਿਆ ਠੱਗੀ।
ਇਸ ਲਿਖਤ ਦਾ ਲੇਖਕ ਕੀ ਚੌਹਾਨ ਹੈ ..ਪੂਰਾ ਨਾਮ ਨਹੀਂ ਪਤਾ..ਪਰ ਉਸ ਨੇ ਕੌਮ ਦੇ ਨਿਰਮਾਤਾ ਦਾ ਇਕ ਦਿਨ ਦਾ ਨਕਸ਼ਾ ਖਿੱਚਿਆ ਹੈ….ਉਝ ਸਕੂਲਾਂ ਦੇ ਵਿੱਚ ਪੜ੍ਹਾਈ ਕਰਵਾਉਣ ਵਾਲਿਆਂ ਦੇ ਸਦ ਸੈਕੜੇ ਲੇਖਕ ਵੀ ਹਨ…ਜਿਹਨਾਂ ਨੂੰ ਬਹੁਤ ਚਿਰ ਤੋਂ ਸਰਟੀਫਿਕੇਟ ਦੇ ਛੁਣਛਣੇ ਦਿੱਤੇ ਹਨ..ਜੋ ਵਜਾ ਰਹੇ ਤੇ ਸਿਹਰੇ ਤੇ ਸਿੱਖਿਆ ਪੜ ਰਹੇ ਹਨ…।
ਬਾਕੀ ਤੁਸੀਂ ਦੇਖ ਹੀ ਲਿਆ ਕਿ ਕੁੰਭ ਦੇ ਮੇਲੇ ਤੇ ਕਰੋਨਾ ਗਧੇ ਦੇ ਸਿੰਗਾਂ ਦੌੜ ਤੇ ਪੰਜਾਬ ਦੇ ਸਕੂਲਾਂ ਦੇ ਵਿੱਚ ਆ ਵੜਿਆ ਹੈ….ਹੁਣ ਬਾਕੀ ਤੁਹਾਨੂੰ ਮੁਬਾਰਕ ਹੋਵੇ ਤੁਹਾਡੇ ਪੱਪੂ ਤੇ..ਮੁੰਨੀ…ਪਾਸ ਹੋ ਗਏ।
ਤੁਸੀਂ ਜੋਰ ਦੇ ਨਾਲ ਚੀਕਾਂ ਮਾਰੋ
ਗੋਪਾਲਅਚਾਰੀਆ ਜਿੰਦਾਬਾਦ
ਮਿੱਤਰੋ ਕੋਈ ਟਿੱਪਣੀ ਜਰੂਰ ਕਰਿਓ..ਤਾਂ ਕਿ ਕੋਈ ਹਲ ਨਿਕਲ ਸਕੇ…..ਅਧਿਆਪਕ ਦਾ ਕੰਮ ਵਿਦਿਆਰਥੀ ਵਰਗ ਨੂੰ ਸਿੱਖਿਅਤ ਕਰਨਾ ਹੁੰਦਾ ਹੈ….ਕਲਰਕ ਨਹੀਂ ਹੁੰਦਾ ….ਸਕੂਲਾਂ ਦੀਆਂ ਸ਼ਾਨਦਾਰ ਇਮਾਰਤਾਂ ਨਾਲ ਸਿੱਖਿਆ ਦਾ ਮਿਆਰ ਨਹੀਂ ਵਧਾਇਆ ਜਾ ਸਕਦਾ….ਸਕੂਲਾਂ ਨੂੰ ਪੜ੍ਹਾਈ ਦਾ ਮਹੌਲ ਵੀ ਦਿਓ….!
ਪ੍ਰਾਈਵੇਟ ਸਕੂਲ ‘ਚੋਂ ਹੱਟ ਕੇ ਨਵਾਂ ਬੱਚਾ ਪਹਿਲੇ ਦਿਨ ਸਰਕਾਰੀ ਸਕੂਲ ਆਇਆ।ਬੱਚਾ ਦੇਖ ਰਿਹਾ ਸਕੂਲ ਵਿੱਚ ਮਿਸਤਰੀ ਚਿਣਾਈ ਦਾ ਕੰਮ ਕਰ ਰਿਹਾ ਤੇ ਸਾਡੇ ਸਰ ਉਸ ਮਿਸਤਰੀ ਨੂੰ ਇਉਂ ਸਮਝਾ ਰਹੇ ਨੇ ਜਿਵੇਂ ਆਰਕੀਟੈਕਟ ਜਾਂ ਇੰਜੀਨੀਅਰ ਹੋਣ।
ਇਨ੍ਹੇ ਨੂੰ ਮਿਡ ਡੇ ਮੀਲ ਕੁੱਕ ਰੋਸਾ ਕਰਦੀ ਸਰ ਕੋਲ ਆਉਂਦੀ ਐ ਸਰ ਜੀ ਆਲੂ ਟਮਾਟਰ ਖਤਮ ਲਿਓ ਛੇਤੀ ਲ਼ਿਆਉ ।
ਸਰ ਜੀ ਤੁਰਨ ਈ ਲੱਗਦੇ ਆ ਇਨ੍ਹੇ ਨੂੰ ਸਰ ਦੇ ਫ਼ੋਨ ਦੀ ਘੰਟੀ ਖੜਕਦੀ ਐ ,ਸਰ ਜੀ – ਹਾਂ ਜੀ ,ਓਕੇ ਜੀ ਕਹਿ ਕੇ ਕਾਗ਼ਜ਼ ਤੇ ਸਕੇਲ ਲੈ ਕੇ ਲਾਈਨਾਂ ਮਾਰਨ ਲੱਗਦੇ ਨੇ ਤੇ ਨਾਲ ਦੀ ਨਾਲ ਸ਼ੁਰੂ ਹੁੰਦੀ ਐ ਅਲਮਾਰੀ ਦੀ ਫਰੋਲ਼ਾ ਫਰਾਲੀ ।ਨਵਾਂ ਦਾਖਲ ਹੋਇਆ ਬੱਚਾ ਨਾਲ ਦੇ ਨੂੰ ਪੁੱਛਦਾ ਭਾਈ ਆ ਸਰ ਜੀ ਕਿਵੇਂ ਟੈਨਸ਼ਨ ਚ ਆਗੇ ,ਨਾਲਦਾ ਦੱਸਦਾ ,ਆਹ ਤਾਂ ਰੋਜ਼ ਦਾ ਈ ਕੰਮ ਆ ਇੱਥੇ ਤਾਂ ਕੋਈ ਡਾਕ -ਡੂਕ ਜਿਹੀ ਆਈ ਰਹਿੰਦੀ ਆ ।
ਇੰਨੇ ਨੂੰ ਪਿੰਡ ਦਾ ਲੰਬੜਦਾਰ ਸਰ ਨੂੰ ‘ਵਾਜ ਮਾਰਦਾ ,” ਮਾਸਟਰ ਜੀ ਸਾਡੀ ਨਵੀਂ ਆਈ ਨੂੰਹ ਦੀ ਵੋਟ ਬਣਾ ਦਿਓ ਆ ਚੱਕੋ ‘ਧਾਰ ਕਾਰਡ ਤੇ ਦਸਵੀਂ ਦਾ ਸਾਰਟੀਫਿਕੇਟ ,ਸਰ ਜੀ ਸਾਰੇ ਕਾਗ਼ਜ਼ ਛੱਡ ਡਾਕੂਮੈਂਟ ਫੜ ਲੈਂਦੇ ਆ ।ਨਵਾਂ ਦਾਖਲ ਹੋਇਆ ਬੱਚਾ ਸੋਚਦਾ ਇੱਥੇ ਹੋਈ ਕੀ ਜਾਂਦਾ ??? ਇੱਕ ਈ ਇਨਸਾਨ ਇੰਨੇ ਕੰਮ ਕਰ ਰਿਹਾ ਪਰ ਕਮਾਲ ਐ ਜਿਹੜੇ ਕੰਮ ਵਾਸਤੇ ਰੱਖਿਐ ਉਹ ਕਿਉ ਨੀ ਕਰ ਰਿਹਾ !!!
ਇੰਨੇ ਨੂੰ ਨਾਲ ਦੇ ਕਲਾਸ ਰੂਮ ਚੋਂ ਮੈਡਮ ਆਉਂਦੇ ਆ – ਸਰ ਜੀ ਜੂਮ ਮੀਟਿੰਗ ਸਟਾਰਟ ਹੋਗੀ ਤੁਹਾਨੂੰ ਆਵਾਜ਼ਾਂ ਪੈ ਰਹੀਆਂ !!! ਹੁਣ ਸਰ ਜੀ ਵੋਟਾਂ ਆਲੇ ਕਾਗ਼ਜ਼ ਫੜੀ ਬੈਠੇ ਆ ….ਧਿਆਨ ਡਾਕ ਚ ਐ , ਕੁੱਕ ਟਮਾਟਰਾਂ ਨੀ ਉਡੀਕ ਰਹੀ ਐ , ਨਵਾਂ ਦਾਖਲ ਹੋਇਆ ਬੱਚਾ ਉਡੀਕ ਰਿਹਾ ਕਿਤੇ ਸਰ ਆ ਕੇ ਕੰਮ ਦੇ ਜਾਂਦੇ ਤਾਂ …..!!!
ਤਰਾਸਦੀ ਸਾਡੇ ਸਿਸਟਮ ਦੀ
ਬੁੱਧ ਸਿੰਘ ਨੀਲੋੰ