(ਸਮਾਜ ਵੀਕਲੀ)
ਵੇਖੋ ਕੈਸਾ ਜਮਾਨਾ ਆ ਰਿਹਾ,
ਬਾਪੂ ਦਿਹਾੜੀ ‘ਤੇ ਪੁੱਤ ਠੇਕੇ ਨੂੰ ਜਾ ਰਿਹਾ।
ਧੀ ਗੁੱਤ ਕਟਾਉਂਦੀ ‘ਤੇ ਪੁੱਤ ਮੁੱਛ ਕਟਾ ਰਿਹਾ,
ਵਧੀ ਫੈਸ਼ਨ ਪ੍ਰਸ਼ਤੀ, ਬੰਦਾ ਵਿਰਸਾ ਗਵਾ ਰਿਹਾ।
ਸੋਚਾਂ ਨੇ ਬਾਪੂ ‘ਤੇ ਪੁੱਤ ਨਸ਼ਿਆ ਨੇ ਖਾ ਲਿਆ,
ਲੀਡਰਾਂ ‘ਤੇ ਬਾਬਿਆਂ ਨੇ ਆਪਾਂ ਨੂੰ ਮੁਕਾ ਲਿਆ।
ਅੰਧ ਵਿਸ਼ਵਾਸਾਂ ਇੱਕ ਪੀੜੀ ਨੂੰ ਹੀ ਖਾ ਲਿਆ,
ਇਸ ਤੋਂ ਬਚੇ ਤਾਂ ਬੇਰੁਜਗਾਰੀ ਆਣ ਢਾਹ ਲਿਆ।
ਕਿਰਤੀ ‘ਤੇ ਕਾਮਾਂ ਲੇਬਰ ਚੌਂਕਾਂ ਨੇ ਮੁਕਾ ਲਿਆ,
ਜੋ ਵੀ ਆਈਆਂ ਲੋਟੂ ਸਰਕਾਰਾਂ, ਰਲ ਖਾ ਲਿਆ।
ਮੋਬਾਇਲਾਂ ਨੇ ਸਾਨੂੰ ਕਿਨ੍ਹਾਂ ਰਾਹਾਂ ‘ਤੇ ਪਾ ਲਿਆ,
ਲੱਚਰਤਾ, ਅਸ਼ਲੀਲਤਾ ਨੂੰ ਆਪਾਂ ਨੇ ਵਧਾ ਲਿਆ।
ਮੋਬਾਇਲ ਦੀਆਂ ਗੇਮਾਂ, ਸਾਡੀਆਂ ਖੇਡਾਂ ਨੂੰ ਖਾ ਲਿਆ,
ਮਾਰ-ਮਾਰ ਮੱਥਾ ਅਸੀਂ ਨਿਗ੍ਹਾਂ ਨੂੰ ਘਟਾ ਲਿਆ।
ਖਾਣਾ-ਪੀਣਾ ਜਾਗਣਾ ਨਾ ਟਾਇਮ ਨਾਲ ਮਿੱਤਰੋ,
ਬਹੁਤਿਆਂ ਨੇ ਲੀਵਰਾਂ ਨੂੰ ਰੋਗ ਵੀ ਲਵਾ ਲਿਆ।
ਚੀਨ ਵਾਲੇ ਫਿਰਦੇ ਨੇ ਗਲ ਹੱਥ ਪਾਉਣ ਨੂੰ,
ਆ ਯੋਧਿਆਂ ਦੀ ਕੁਰਬਾਨੀ ਨੇ ਪੂਰੇ ਜੱਗ ਨੂੰ ਜਗਾ ਲਿਆ।
ਯਾਦ ਕਰੋ ਯੋਧਿਓ ਇਤਿਹਾਸ ਤੁਸੀਂ ਆਪਣਾ,
ਬਿਨਾਂ ਹਥਿਆਰੋਂ ਤੁਸੀਂ ਵੈਰੀ ਮੂਹਰੇ ਲਾ ਲਿਆ।
ਡਰਦੇ ਨੇ ਵੈਰੀ ਅੱਜ ਆਪਣਿਆਂ ਨਾਵਾਂ ਤੋਂ,
ਓ ਪੀ-ਪੀ ਕੇ ਸੁਲਫੇ ਆ ਹਾਲ ਕੀ ਬਣਾ ਲਿਆ।
ਗੱਭਰੂ ਪੰਜਾਬੀ ਚਿੱਟੇ-ਕਾਲੇ ਨੇ ਹੀ ਖਾ ਲਿਆ,
ਮਿਹਰ ਕਰੀ ਮਿਹਰ, ਮਿਹਰ ਬਾਜਾਂ ਵਾਲਿਆ।
‘ਸੰਦੀਪ’ ਨੇ ਤਾਂ ਕਵਿਤਾ ‘ਚ ਜੋਰ ਬੜਾ ਲਾ ਲਿਆ,
ਉੱਠ ਜਾਗ ਓਏ ਪੰਜਾਬੀ ਵੀਰਾ ਵੱਡੇ ਜੇਰੇ ਵਾਲਿਆ।
ਆਪਣਾ ਪੰਜਾਬ ਠੱਗਾ ਚੌਰਾ ਨੇ ਹੀ ਖਾ ਲਿਆ,
ਬਚਣਾ ਨਾ ਕੁੱਝ ਜੇ ਨੇ ਆਪਾ ਨੇ ਸੰਭਾਲਿਆ।
ਸੰਦੀਪ ਸਿੰਘ (ਬਖੋਪੀਰ)
ਸੰਪਰਕ ਨੰਬਰ:- 9815321017