ਕੈਪਸ਼ਨ- ਮੰਡ ਖੇਤਰ ਵਿਚ ਲਗਾਏ ਜਾ ਰਹੇ ਪੱਥਰ ਦੇ ਸਟੱਡਾਂ ਦਾ ਨਿਰੀਖਣ ਕਰਦੇ ਹੋਏ ਵਿਧਾਇਕ ਸ. ਨਵਤੇਜ ਸਿੰਘ ਚੀਮਾ । ਨਾਲ ਐਸ.ਡੀ.ਐਮ. ਡਾ, ਚਾਰੂਮਿਤਾ ਤੇ ਹੋਰ ।

ਮੂਲ ਚੰਦ ਸ਼ਰਮਾ

ਸਮਾਜ ਵੀਕਲੀ

ਬਚਪਨ ਵਿੱਚ ਮੁੱਢ ਤੋਂ ਹੀ ਮੇਰੀਆਂ ਆਦਤਾਂ ਹਾਣੀਆਂ ਨਾਲ਼ੋਂ ਵੱਖਰੀਆਂ ਸਨ , ਉਹਨਾਂ ਵਿੱਚੋਂ ਇੱਕ ਇਹ ਵੀ ਸੀ ਕਿ ਮੈਂ ਜਦੋਂ ਵੀ ਕਿਸੇ ਮੇਲੇ ਮੁਸਾਹਵੇ ਜਾਂ ਸ਼ਹਿਰ ਬਾਜ਼ਾਰ ਜਾਂਦਾ ਤਾਂ ਬਾਕੀਆਂ ਵਾਂਗੂੰ ਖਾਣ ਪੀਣ ਦੀਆਂ ਚੀਜ਼ਾਂ ਜਾਂ ਖਿਡੌਣੇ ਖਰੀਦਣ ਦੀ ਥਾਂ ਕੋਈ ਕਿੱਸਾ ( ਜਿਸ ਨੂੰ ਓਸ ਵੇਲ਼ੇ ਲੋਕ ਚਿੱਠਾ ਕਹਿੰਦੇ ਸਨ ) ਖਰੀਦ ਕੇ ਲਿਆਉਂਦਾ , ਫਿਰ ਉਸ ਨੂੰ ਗਾ ਗਾ ਕੇ ਪੜ੍ਦਾ , ਤਿ੍ਵੈਣੀ ਦੀ ਛਾਂ ਵਿੱਚ ਬੈਠੇ ਲੋਕਾਂ ਨੂੰ ਸੁਣਾਉਂਦਾ ਰਹਿੰਦਾ ।

ਮੇਰੇ ਜਮਾਤੀਆਂ ਰਾਹੀਂ ਮੇਰੀ ਆਵਾਜ਼ ਦੀ ਮਹਿਕ ਮੇਰੇ ਅਧਿਆਪਕਾਂ ਤੱਕ ਵੀ ਪਹੁੰਚ ਗਈ ਤਾਂ ਸਕੂਲ ਵਿੱਚ ਸ਼ਨੀਵਾਰ ਨੂੰ ਲਗਦੀ ਬਾਲ ਸਭਾ ਵਿੱਚ ਮੈਥੋਂ ਕੁੱਝ ਨਾ ਕੁੱਝ ਸੁਣਿਆਂ ਜਾਂਦਾ । ਜਦੋਂ ਮੈਂ ਤੀਜੀ ਜਾਂ ਚੌਥੀ ਕਲਾਸ ਵਿੱਚ ਪੜ੍ਦਾ ਸੀ ਤਾਂ ਇੱਕ ਦਿਨ ਸਾਡੇ ਪਿੰਡ ਵਿੱਚ ਚਾਂਗਲੀ ਪਿੰਡ ਤੋਂ ਇੱਕ ਜੰਝ ( ਬਾਰਾਤ ) ਆਈ ਸੀ , ਓਦੋਂ ਵਿਆਹ ਦੋ ਦਿਨ ਚਲਦਾ ਸੀ , ਸ਼ਾਮ ਨੂੰ ਬਰਾਤੀਆਂ ‘ਚੋਂ ਇੱਕ ਮੁੰਡੇ ਨੇ ਜੰਝ ਘਰ ਦੇ ਵਿਹੜੇ ਵਿੱਚ ਅਖਾੜਾ ਜਿਹਾ ਲਾ ਲਿਆ , ਦੋ ਤਿੰਨ ਗੀਤ ਗਾਉਂਣ ਤੋਂ ਬਾਅਦ ਹੀ ਮੇਰੇ ਸਾਰੇ ਪਿੰਡ ‘ਤੇ ਝੰਡੀ ਫੇਰ ਦਿੱਤੀ ਕਿ ਹੈ ਕੋਈ ਮਾਈ ਦਾ ਲਾਲ ਤਾਂ ਮੇਰੇ ਬਰਾਬਰ ਗਾ ਕੇ ਵਿਖਾਵੇ , ਮੇਰੇ ਅੰਦਰਲੇ ਗਾਇਕ ਦੀ ਅਣਖ ਜਾਗੀ ਤਾਂ ਮੈਂ ਝੰਡੀ ਫੜ ਲਈ ।

ਜਦੋਂ ਮੈਂ ਪੰਜ ਸੱਤ ਗੀਤ ਲਗਾਤਾਰ ਸੁਣਾਏ ਤਾਂ ਉਹ ਮੁੰਡਾ ਤਾਂ ਧਰਮਸ਼ਾਲਾ ਦੇ ਇੱਕ ਖੂੰਜੇ ਵਿੱਚ ਜਾ ਲੁਕਿਆ , ਬਰਾਤੀਆਂ ਦੇ ਕਹਿਣ ‘ਤੇ ਵੀ ਨਾ ਆਇਆ , ਬੱਸ ਫਿਰ ਕੀ ਸੀ ਮੈਂ ਗਾਉਂਣਾ ਜਾਰੀ ਰੱਖਿਆ । ਮੇਰੇ ਪਿੰਡ ਦੇ ਲੋਕਾਂ ਨੇ ਤਾਂ ਮੇਰਾ ਮਾਣ ਕਰਨਾ ਹੀ ਸੀ ਕਿਉਂਕਿ ਮੈਂ ਉਹਨਾਂ ਦੀ ਲੱਜ ਰੱਖੀ ਸੀ , ਬਰਾਤੀਆਂ ਨੇ ਵੀ ਨੋਟਾਂ ਦਾ ਮੀਂਹ ਵਰਸਾ ਦਿੱਤਾ , ਓਦੋਂ ਦਾ ਇੱਕ ਰੁਪੱਈਆ ਵੀ ਅੱਜ ਕੱਲ੍ ਦੇ ਸੌ ਦੇ ਨੋਟ ਨਾਲ਼ੋਂ ਭਾਰਾ ਸੀ ।

ਉਸ ਦਿਨ ਤੋਂ ਮਗਰੋਂ ਮੈਂ ਪ੍ਰੋਫੈਸ਼ਨਲ ਗਾਇਕ ਕਲਾਕਾਰ ਬਣਨ ਦਾ ਸੁਪਨਾ ਸਜਾਉਂਣਾ ਸ਼ੁਰੂ ਕਰ ਦਿੱਤਾ , ਜਦੋਂ ਮਾਪਿਆਂ ਤੋਂ ਇਜਾਜ਼ਤ ਮੰਗੀ ਤਾਂ ਅਨਪੜ੍ ਅਤੇ ਧਾਰਮਿਕ ਖਿਆਲਾਂ ਦੇ ਮਾਂ ਪਿਓ ਵੱਲੋਂ ਕਹੇ ਹੋਏ ਬੋਲ ਅਜੇ ਵੀ ਮੇਰੇ ਕੰਨਾਂ ਵਿੱਚ ਗੂੰਜਦੇ ਰਹਿੰਦੇ ਹਨ , “ਪੁਤਰਾ ਤੈਂ ਬ੍ਰਾਹਮਣਾਂ ਦੇ ਘਰੇਂ ਜਨਮ ਲਿਅੈ , ਇਹ ਮਰਾਸੀਆਂ ਆਲ਼ੇ ਕੰਮ ਸਾਡੇ ਤਾਂ ਕਿਸੇ ਰਿਸ਼ਤੇਦਾਰੀ ‘ਚ ਨਹੀਂ ਕਿਸੇ ਨੇ ਕੀਤੇ ” । ਸਾਊ ਅਤੇ ਆਗਿਆਕਾਰੀ ਪੁੱਤ ਲਈ ਇਹ ਹੁਕਮ ਕਿਸੇ ਰੱਬੀ ਫੁਰਮਾਨ ਵਾਂਗੂੰ ਸੀ ।

ਸਿਆਣਿਆਂ ਦਾ ਕਥਨ ਹੈ ਕਿ ਸ਼ੌਕ ਕਦੇ ਵੀ ਮਰਦਾ ਨਹੀਂ , ਹਾਂ ਆਪਣਾ ਰੰਗ ਜ਼ਰੂਰ ਬਦਲ ਲੈਂਦਾ ਹੈ । ਗੀਤ ਗਾਉਂਣ ਦੀ ਬਜਾਏ ਮੇਰਾ ਰੁਝਾਨ ਗੀਤ ਲਿਖਣ ਵੱਲ ਨੂੰ ਹੋ ਗਿਆ , ਬਹੁਤ ਸਾਰੇ ਗਾਇਕਾਂ ਨੇ ਮੇਰੇ ਲਿਖੇ ਗੀਤ ਰਿਕਾਰਡ ਕਰਵਾਏ ਅਤੇ ਹੌਲੀ ਹੌਲੀ ਮੇਰੇ ਲੋਕਾਂ ਨੇ ਮੈਨੂੰ ਗੀਤਕਾਰ ਵਜੋਂ ਸਵੀਕਾਰ ਕਰ ਲਿਆ ਅਤੇ ਮੇਰੇ ਨਾਉਂ ਨਾਲ਼ ਮੇਰੇ ਪਿੰਡ ਦਾ ਨਾਂ ਵੀ ਜੁੜ ਗਿਆ ” ਸ਼ਰਮਾ ਰੰਚਣਾਂ ਵਾਲ਼ਾ ” ।

ਮੂਲ ਚੰਦ ਸ਼ਰਮਾ ਪ੍ਰਧਾਨ
ਪੰਜਾਬੀ ਸਾਹਿਤ ਸਭਾ ਧੂਰੀ ( ਸੰਗਰੂਰ )
148024

Previous articleਮੰਡ ਖੇਤਰ ਦੀ 15 ਹਜ਼ਾਰ ਏਕੜ ਜ਼ਮੀਨ ਨੂੰ ਦਰਿਆ ਬੁਰਦ ਹੋਣ ’ਤੋਂ ਬਚਾਉਣ ਲਈ ਸਟੱਡ ਲਾਉਣ ਦਾ ਕੰਮ ਜ਼ੋਰਾਂ ’ਤੇ
Next articleਦੇਸ਼ ਦੇ ਕਿਰਸਾਨ