ਬਹੁ-ਕਰੋੜੀ ਸਿਟੀ ਸੈਂਟਰ ਘੁਟਾਲੇ ’ਚ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਬੁੱਧਵਾਰ ਨੂੰ ਪੇਸ਼ੀ ਨਾਲ ਲੋਕਾਂ ਨੂੰ ਕਾਫ਼ੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਕੈਪਟਨ ਪੇਸ਼ ਹੋਣ ਤਾਂ ਅਦਾਲਤ ’ਚ ਆਏ ਸਨ, ਪਰ ਅਦਾਲਤ ’ਚ ਆਪਣੇ ਕਾਰਜਾਂ ਦੇ ਲਈ ਤੇ ਇਲਾਕੇ ’ਚੋਂ ਲੰਘਣ ਵਾਲੇ ਲੋਕਾਂ ਕਾਫ਼ੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਇੱਥੋ ਤੱਕ ਕਿ ਬਾਹਰੀ ਇਲਾਕਿਆਂ ’ਚੋਂ ਪੇਸ਼ੀ ’ਤੇ ਆਏ ਲੋਕਾਂ ਨੂੰ ਅਦਾਲਤ ਤੱਕ ਪੁੱਜਣ ’ਚ ਕਾਫ਼ੀ ਪ੍ਰੇਸ਼ਾਨੀ ਆਈ। ਅਦਾਲਤ ਕੰਪਲੈਕਸ ਦੇ ਚਾਰੇ ਪਾਸੇ ਲੱਗੇ ਦਰਵਾਜ਼ੇ ਬੰਦ ਕਰ ਦਿੱਤੇ ਗਏ ਸਨ ਤੇ ਬਾਹਰ ਪੁਲੀਸ ਦਾ ਸਖ਼ਤ ਪਹਿਰਾ ਸੀ। ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਮੇਨ ਗੇਟ ਤੋਂ ਅੰਦਰ ਦਾਖਲ ਹੋਏ। ਮੇਨ ਗੇਟ ਤੋਂ ਕਿਸੇ ਵੀ ਵਾਹਨ ਨੂੰ ਅੰਦਰ ਦਾਖਲ ਨਹੀਂ ਹੋਣ ਦਿੱਤਾ ਗਿਆ। ਹਰ ਪਾਸੇ ਜਾਮ ਹੀ ਜਾਮ ਲੱਗਿਆ ਹੋਇਆ ਸੀ। ਟ੍ਰੈਫਿਕ ਜਾਮ ਕਾਰਨ ਲੋਕਾਂ ਨੂੰ ਵੀ ਕਾਫ਼ੀ ਪ੍ਰੇਸ਼ਾਨੀ ਦਾ ਸਾਹਮਣਾ ਕਰਨ ਪਿਆ। ਇਸ ਗੱਲ ਤੋਂ ਨਾਰਾਜ਼ ਲੋਕ ਕੈਪਟਨ ਅਮਰਿੰਦਰ ਸਿੰਘ ਨੂੰ ਕੋਸਦੇ ਨਜ਼ਰ ਆਏ।
ਜ਼ਿਲ੍ਹਾ ਤੇ ਸੈਸ਼ਨ ਕੋਰਟ ’ਚ ਸਿਟੀ ਸੈਂਟਰ ਘੁਟਾਲੇ ਦਾ ਬੁੱਧਵਾਰ ਨੂੰ ਫ਼ੈਸਲਾ ਸੀ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੀ ਇਸ ਮਾਮਲੇ ’ਚ ਮੁਲਜ਼ਮ ਸਨ। ਫੈਸਲੇ ਦੇ ਸਮੇਂ ਕੈਪਟਨ ਅਮਰਿੰਦਰ ਸਿੰਘ ਤੇ ਉਨ੍ਹਾਂ ਦੇ ਜਵਾਈ ਸਮੇਤ 31 ਲੋਕਾਂ ਨੂੰ ਅਦਾਲਤ ਨੇ ਹਾਜ਼ਰ ਰਹਿਣ ਦੇ ਹੁਕਮ ਦਿੱਤੇ ਸਨ। ਕੈਪਟਨ ਅਮਰਿੰਦਰ ਸਿੰਘ ਦੇ ਅਦਾਲਤ ਕੰਪਲੈਕਸ ’ਚ ਪੇਸ਼ ਹੋਣ ਦੀ ਸੂਚਨਾ ਨਾਲ ਪ੍ਰਸ਼ਾਸਨ ਨੇ ਤਿਆਰੀ ਸ਼ੁਰੂ ਕਰ ਦਿੱਤੀ ਸੀ। ਪੁਲੀਸ ਪ੍ਰਸ਼ਾਸਨ ਵੱਲੋਂ ਅਦਾਲਤ ਨੂੰ ਜਾਣ ਵਾਲੇ ਸਾਰੇ ਦਰਵਾਜ਼ਿਆਂ ਬੰਦ ਕਰ ਸੁਰੱਖਿਆ ਲਾ ਦਿੱਤੀ ਗਈ। ਇਸ ਦੇ ਨਾਲ ਹੀ ਅਦਾਲਤੀ ਕੰਪਲੈਕਸ ਦੇ ਅੰਦਰ ਕਿਸੇ ਵੀ ਵਾਹਨ ਦੇ ਜਾਣ ’ਤੇ ਪਾਬੰਦੀ ਲਾਈ ਗਈ ਸੀ। ਲੋਕਾਂ ਨੂੰ ਆਪਣੇ ਵਾਹਨ ਪਾਰਕ ਕਰਨ ਦੇ ਲਈ ਵੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਇੱਥੋ ਤੱਕ ਕਿ ਅਦਾਲਤ ’ਚ ਜਾਣ ਵਾਲੇ ਮੁੱਖ ਗੇਟ ’ਤੇ ਪੁਲੀਸ ਦੇ ਉੱਚ ਅਧਿਕਾਰੀ ਖੜ੍ਹੇ ਸਨ, ਜੋ ਆਮ ਲੋਕਾਂ ਨੂੰ ਉਥੋਂ ਲੰਘਣ ਨਹੀਂ ਦੇ ਰਹੇ ਸਨ। ਇਸ ਕਾਰਨ ਲੋਕਾਂ ਨੂੰ ਅਦਾਲਤ ’ਚ ਆਪਣੀ ਪੇਸ਼ੀ ’ਤੇ ਪੁੱਜਣ ’ਚ ਭਾਰੀ ਪ੍ਰੇਸ਼ਾਨੀ ਹੋਈ ਤੇ ਉਨ੍ਹਾਂ ਨੂੰ ਇੱਧਰ ਉਧਰ ਦੀ ਅਦਾਲਤ ’ਚ ਜਾਣਾ ਪਿਆ। ਇੰਨਾ ਹੀ ਨਹੀਂ ਆਮ ਲੋਕਾਂ ਨੂੰ ਤਾਂ ਮੁਸ਼ਕਲ ਹੋਈ ਹੀ, ਇਸ ਦੇ ਨਾਲ ਸਿਟੀ ਸੈਂਟਰ ਮਾਮਲੇ ’ਚ ਨਾਮਜ਼ਦ ਮੁਲਜ਼ਮਾਂ ਨੂੰ ਵੀ ਅਦਾਲਤੀ ਕੰਪਲੈਕਸ ’ਚ ਪੁੱਜਣ ਲਈ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਕਈ ਨੇਤਾਵਾਂ ਨੂੰ ਕਾਫ਼ੀ ਚੱਕਰ ਕੱਟਣੇ ਪਏ ਤਾਂ ਕਿਤੇ ਜਾ ਕੇ ਉਹ ਅਦਾਲਤੀ ਕੰਪਲੈਕਸ ’ਚ ਪੁੱਜੇ।
INDIA ਕੈਪਟਨ ਦੀ ਪੇਸ਼ੀ: ਲੋਕਾਂ ਨੇ ਸੜਕਾਂ ’ਤੇ ਪ੍ਰੇਸ਼ਾਨੀ ਝੱਲੀ