ਸ਼ਾਮਚੁਰਾਸੀ, (ਚੁੰਬਰ) – ਪ੍ਰਸਿੱਧ ਕਾਰੋਬਾਰੀ, ਸਮਾਜ ਸੇਵਕ, ਫਿਲਮ ਡਾਇਰੈਕਟਰ ਅਤੇ ਮਹਾਂਦਾਨੀ ਜਤਿੰਦਰ ਜੇ ਮਿਨਹਾਸ ਨੇ ਵਿਸ਼ੇਸ਼ ਗੱਲਬਾਤ ਰਾਹੀਂ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਰ•ੀ ਬੀ ਸੀ ਕੈਨੇਡਾ ਵਿਚ ਪਹਿਲੀ ‘ਗੁਰੂ ਨਾਨਕ ਫੂਡ ਬੈਂਕ’ (ਮੋਦੀ ਖਾਨਾ) ਦੀ ਓਪਨਿੰਗ ਵੱਖ-ਵੱਖ ਧਾਰਮਿਕ ਰਸਮਾਂ ਅਦਾ ਕਰਨ ਉਪਰੰਤ ਕੈਨੇਡਾ ਦੀਆਂ ਧਾਰਮਿਕ , ਸਮਾਜਿਕ ਅਤੇ ਹੋਰ ਨਾਮਵਰ ਸ਼ਖਸ਼ੀਅਤਾਂ ਦੀ ਭਰਵੀਂ ਹਾਜ਼ਰੀ ਵਿਚ ਕੀਤੀ ਗਈ।
ਇਸ ਫੂਡ ਬੈਂਕ ਦੀ ਓਪਨਿੰਗ ਅਤੇ ਕੈਨੇਡਾ ਡੇ ਦੀ ਮੁਬਾਰਕਬਾਦ ਦਿੰਦਿਆਂ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਆਪਣੇ ਸੰਦੇਸ਼ ਵਿਚ ਕਿਹਾ ਕਿ ਅਜਿਹੇ ਸਮਾਜਿਕ ਕਾਰਜ ਦੀ ਸ਼ੁਰੂਆਤ ਪੰਜਾਬੀਆਂ ਦੀ ਖੁੱਲ•ਦਿਲੀ ਅਤੇ ਸਮਾਜ ਸੇਵੀ ਭਾਵਨਾਂ ਨੂੰ ਰੂਪਮਾਨ ਕਰਦੀ ਹੈ। ਇਹ ਫੂਡ ਬੈਂਕ ਗੁਰਦੁਆਰਾ ਦੁੱਖ ਨਿਵਾਰਨ ਸਾਹਿਬ ਸਰ•ੀ ਦੇ ਕੰਪਲੈਕਸ ਵਿਚ ਖੋਲਿ•ਆ ਗਿਆ ਹੈ ਜਿੱਥੋਂ ਕੋਈ ਵੀ ਸਟੁਡੈਂਟ ਅਤੇ ਹੋਰ ਕੋਈ ਵੀ ਲੋੜਵੰਦ, ਖਾਣਾ ਅਤੇ ਗ੍ਰੋਸਰੀ ਲੋੜ ਮੁਤਾਬਕ ਮੁਫ਼ਤ ਲੈ ਸਕਦਾ ਹੈ।
ਇਸ ਫੂਡ ਬੈਂਕ ਦੀ ਸੱਤ ਮੈਂਬਰੀ ਕਮੇਟੀ ਨਿਯੁਕਤ ਕੀਤੀ ਗਈ ਹੈ। ਇਸ ਓਪਨਿੰਗ ਮੌਕੇ ਗਿਆਨੀ ਨਰਿੰਦਰ ਸਿੰਘ ਚੇਅਰਮੈਨ, ਅਨੂਪ ਸਿੰਘ ਲੁੱਡੂ, ਇੰਦਰਜੀਤ ਸਿੰਘ ਢਿੱਲੋਂ ਖਜ਼ਾਨਜੀ, ਸੈਕਟਰੀ ਜਤਿੰਦਰ ਜੇ ਮਿਨਹਾਸ, ਸੁਰਿੰਦਰ ਮੰਝ, ਬਿੱਲਾ ਸੰਧੂ (ਸਾਂਝਾ ਟੀ ਵੀ) ਅਤੇ ਨੀਰਜ ਵਾਲੀਆ ਡਾਇਰੈਕਟਰ ਸਮੇਤ ਕਈ ਹੋਰ ਹਾਜ਼ਰ ਸਨ। ਜ਼ਿਕਰਯੋਗ ਹੈ ਕਿ ਇਹ ਫੂਡ ਬੈਂਕ ਕੈਨੇਡਾ ਅਤੇ ਅਮਰੀਕਾ ਵਿਚ ਗੁਰੂ ਨਾਨਕ ਪਾਤਸ਼ਾਹ ਦੇ ਮਹਾਨ ਆਸ਼ੀਰਵਾਦ ਨੂੰ ਜਨ ਜਨ ਤੱਕ ਪਹੁੰਚਾਉਣ ਲਈ ਸਾਰਥਿਕ ਭੂਮਿਕਾ ਅਦਾ ਕਰੇਗੀ।