ਕੋਟਕਪੂਰਾ (ਸਮਾਜ ਵੀਕਲੀ) : ਪਰਿਵਾਰਕ ਕਲੇਸ਼ ਤੋਂ ਤੰਗ ਆ ਕੇ ਵਿਆਹੇ ਨੌਜਵਾਨ ਨੇ ਖੁ਼ਦਕੁਸ਼ੀ ਕਰ ਲਈ। ਇਸ ਮਾਮਲੇ ਵਿੱਚ ਰਜਿੰਦਰ ਕੌਰ (ਸੱਸ), ਰੁਪਿੰਦਰ ਕੌਰ (ਚਾਚੀ ਸੱਸ), ਦਵਿੰਦਰ ਸਿੰਘ (ਚਾਚਾ ਸਹੁਰਾ) ਵਾਸੀ ਪਿੰਡ ਆਸੀ ਕਲਾਂ, ਜ਼ਿਲ੍ਹਾ ਲੁਧਿਆਣਾ ਅਤੇ ਮਨਪ੍ਰੀਤ ਕੌਰ (ਪਤਨੀ) ਅਤੇ ਮਨਪ੍ਰੀਤ ਕੌਰ ਦੀ ਤਾਈ ਵਾਸੀ ਪਿੰਡ ਅਸੀਂ ਕਲਾਂ ਹਾਲ ਕੈਨੇਡਾ ਨੂੰ ਨਾਮਜ਼ਦ ਕੀਤਾ ਗਿਆ ਹੈ। 25 ਸਾਲ ਦੇ ਹਰਵਿੰਦਰ ਸਿੰਘ ਦੀ ਲਾਸ਼ ਪੁਲੀਸ ਨੇ ਉਸ ਦੇ ਘਰ ਦੇ ਕਮਰੇ ਵਿਚ ਪੱਖੇ ਨਾਲ ਲਟਕਦੀ ਬਰਾਮਦ ਕੀਤੀ ਹੈ। ਪੁਲੀਸ ਨੂੰ ਲਾਸ਼ ਕੋਲੋਂ ਖ਼ੁਦਕਸ਼ੀ ਨੋਟ ਵੀ ਮਿਲਿਆ ਹੈ, ਜਿਸ ਵਿਚ ਆਪਣੀ ਮੌਤ ਦਾ ਜ਼ਿੰਮੇਵਾਰ ਮੁਲਜ਼ਮਾਂ ਨੂੰ ਠਹਿਰਾਇਆ।
ਮਿ੍ਤਕ ਦੇ ਪਿਤਾ ਬੱਗੇਆਣਾ ਦੇ ਸਾਬਕਾ ਸਰਪੰਚ ਜਬਰ ਸਿੰਘ ਨੇ ਪੁਲੀਸ ਨੂੰ ਦੱਸਿਆ ਕਿ ਉਸ ਦਾ ਲੜਕਾ ਵਿਦੇਸ਼ ਜਾਣ ਦਾ ਇੱਛੁਕ ਸੀ ਤੇ ਉਸ ਨੇ 25 ਅਗਸਤ 2019 ਨੂੰ ਮਨਪ੍ਰੀਤ ਕੌਰ ਨਾਲ ਵਿਆਹ ਕਰਵਾ ਕੇ ਆਪਣੇ ਖਰਚੇ ’ਤੇ ਉਸ ਨੂੰ ਕੈਨੇਡਾ ਭੇਜਿਆ ਸੀ। ਕੁੜੀ ਜਦ ਵਿਦੇਸ਼ ਪਹੁੰਚ ਗਈ ਤਦ ਸਾਹਮਣੇ ਆਇਆ ਕਿ ਉਸ ਦੇ ਕਿਸੇ ਹੋਰ ਲੜਕੇ ਨਾਲ ਸਬੰਧ ਸਨ। ਇਸ ਦੌਰਾਨ ਹਰਵਿੰਦਰ ਸਿੰਘ ਖਰਚਾ ਜ਼ਿਆਦਾ ਹੋਣ ਕਰਕੇ ਦਿਮਾਗੀ ਬੋਝ ਲੈ ਗਿਆ ਸੀ ਤੇ ਮਨਪ੍ਰੀਤ ਅੱਗੋਂ ਵੀ ਉਸ ’ਤੇ ਹੋਰ ਪੈਸੇ ਭੇਜਣ ਲਈ ਦਬਾਅ ਪਾ ਰਹੀ ਸੀ। ਇਸ ਕਾਰਨ ਹਰਵਿੰਦਰ ਨੇ ਤੰਗ ਆ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly