ਕੈਨੇਡਾ: ਪੀਆਰ ਅਰਜ਼ੀਆਂ ਕਰੋਨਾ ਕਰਕੇ ਅਟਕੀਆਂ

ਵਿਨੀਪੈੱਗ (ਸਮਾਜ ਵੀਕਲੀ):ਕੈਨੇਡਾ ਵਿੱਚ ਆ ਕੇ ਨਵੀਂ ਸ਼ੁਰੂਆਤ ਕਰਨ ਦੇ ਚਾਹਵਾਨਾਂ ਦੀਆਂ ਜ਼ਿੰਦਗੀਆਂ ਵੀ ਕਰੋਨਾ ਮਹਾਮਾਰੀ ਪ੍ਰਭਾਵਿਤ ਹੋਈਆਂ ਹਨ। ਕੈਨੇਡਾ ’ਚ ਪੀਆਰ ਲਈ ਆਈਆਂ ਅਰਜ਼ੀਆਂ ਇਸ ਮਹਾਮਾਰੀ ਦੇ ਚੱਲਦਿਆਂ ਲਾਗੂ ਪਾਬੰਦੀਆਂ ਕਾਰਨ ਅਟਕ ਗਈਆਂ। ਰਿਪੋਰਟ ਅਨੁਸਾਰ 2020 ਵਿੱਚ ਕੈਨੇਡਾ ਦਾਖਲ ਹੋਣ ਵਾਲੇ ਨਵੇਂ ਪੀਆਰ ਦਾ ਅੰਕੜਾ 1,84,000 ਹੀ ਰਿਹਾ, ਜੋ ਕਿ ਸਾਲ ਦੇ ਸ਼ੁਰੂ ਵਿੱਚ ਮਿਥੇ ਗਏ ਟੀਚੇ ਤੋਂ ਅੱਧਾ ਸੀ। ਵਿਨੀਪੈਗ ਦਾ ਐਡੀ ਸਾਂਗ 2017 ਤੋਂ ਹੀ ਕੈਨੇਡਾ ਵਿੱਚ ਰਹਿ ਕੇ ਕੰਮ ਕਰ ਰਿਹਾ ਹੈ। ਉਸ ਨੇ ਪ੍ਰੋਵਿੰਸ਼ੀਅਲ ਨੌਮਿਨੀ ਪ੍ਰੋਗਰਾਮ ਰਾਹੀਂ ਐਕਸਪ੍ਰੈੱਸ ਐਂਟਰੀ ਲਈ ਅਪਲਾਈ ਕੀਤਾ ਸੀ।

ਪਰ ਇੱਕ ਸਾਲ ਬੀਤ ਜਾਣ ਦੇ ਬਾਵਜੂਦ ਉਸ ਨੂੰ ਥੋੜ੍ਹੀ ਹੋਰ ਉਡੀਕ ਕਰਨ ਲਈ ਆਖਿਆ ਜਾ ਰਿਹਾ ਹੈ। ਕੋਵਿਡ-19 ਕਾਰਨ ਯਾਤਰਾ ’ਤੇ ਲੱਗੀਆਂ ਪਾਬੰਦੀਆਂ ਕਾਰਨ ਉਸ ਦੇ ਪੀਆਰ ਸਟੇਟਸ ਨੂੰ ਲੈ ਕੇ ਅਸਥਿਰਤਾ ਬਣੀ ਹੋਈ ਹੈ। ਸਾਂਗ ਨੇ ਦੱਸਿਆ ਕਿ ਉਸ ਦਾ ਵਰਕ ਵੀਜ਼ਾ ਹਾਲੇ ਪ੍ਰੋਸੈੱਸ ਹੋਣਾ ਬਾਕੀ ਹੈ। ਇਸੇ ਤਰ੍ਹਾਂ ਭਾਰਤ ਤੋਂ ਜਸਕਰਨ ਸਿੰਘ ਸਰੀ, ਬੀਸੀ ’ਚ ਆਈਟੀ ਐਡਮਨਿਸਟ੍ਰੇਟਰ ਵਜੋਂ ਕੰਮ ਕਰਦਾ ਹੈ। ਉਹ ਆਈਆਰਸੀਸੀ ਵੱਲੋਂ ਆਪਣੀ ਅਰਜ਼ੀ ਦੇ ਪ੍ਰੋਸੈੱਸ ਹੋਣ ਦੀ ਉਡੀਕ ਕਰ ਰਿਹਾ ਹੈ। ਕਈ ਵਾਰ ਸੰਪਰਕ ਕਰਨ ’ਤੇ ਵੀ ਆਰਸੀਸੀ ਵੱਲੋਂ ਉਸ ਨੂੰ ਕੋਈ ਤਸੱਲੀਬਖ਼ਸ਼ ਜਵਾਬ ਨਹੀਂ ਦਿੱਤਾ ਗਿਆ।

Previous articleਭਾਰਤ-ਪਾਕਿ ਗੋਲੀਬੰਦੀ ਦਾ ਇਮਰਾਨ ਨੇ ਸਵਾਗਤ ਕੀਤਾ: ਸਾਰੇ ਲਟਕਦੇ ਮਸਲੇ ਗੱਲਬਾਤ ਰਾਹੀਂ ਹੱਲ ਕਰਨ ਲਈ ਤਿਆਰ
Next articleਮੋਦੀ ਨੂੰ ਮਿਲੇਗਾ ਕੌਮਾਂਤਰੀ ਊਰਜਾ ਤੇ ਵਾਤਾਵਰਨ ਲੀਡਰਸ਼ਿਪ ਪੁਰਸਕਾਰ