ਓਟਵਾ, 20 ਨਵੰਬਰ, 2019 : ਕੈਨੇਡਾ ਦੀ ਫੈਡਰਲ ਅਦਾਲਤ ਨੇ ਇੰਟਰਨੈਟ ਸਰਵਿਸ ਪ੍ਰੋਵਾਈਡਰਜ਼ (ਆਈ ਐਸ ਪੀਜ਼) ਨੂੰ ਹੁਕਮ ਦਿੱਤੇ ਹਨ ਕਿ ਉਹ ਗੋਲਡ ਟੀਵੀ, ਜੋ ਕਿ ਇਕ ਪਾਇਰੇਟ ਆਈ ਪੀ ਟੀ ਵੀ ਸਰਵਿਸ ਹੈ, ਨੂੰ ਤੁਰੰਤ ਬਲਾਕ ਕਰ ਦੇਣ। ਦੇਸ਼ ਭਰ ਵਿਚ ਅਜਿਹਾ ਪਹਿਲੀ ਵਾਰ ਹੋਵੇਗਾ ਕਿ ਕਿਸੇ ਨੂੰ ਕੌਮੀ ਪੱਧਰ ‘ਤੇ ਬਲਾਕ ਕੀਤਾ ਜਾ ਰਿਹਾ ਹੈ।
ਮੋਬਾਈਲਸਿਰਪ ਡਾਟ ਕਾਮ ਦੀ ਰਿਪੋਰਟ ਮੁਤਾਬਕ ਅਦਾਲਤ ਨੇ ਇਹ ਫੈਸਲਾ ਬੈਲ, ਰੋਜਰਜ਼ ਅਤੇ ਕਿਊਬੈਕੋਰ ਵੱਲੋਂ ਗੋਲਡ ਟੀ ਵੀ ਨੂੰ ਬਲਾਕ ਕਰਨ ਲਈ ਹੁਕਮ ਜਾਰੀ ਕਰਨ ਦੀ ਬੇਨਤੀ ਕਰਨ ‘ਤੇ ਆਇਆ ਹੈ। ਕੈਨੇਡਾ ਰੇਡੀਓ-ਟੈਲੀਵੀਜ਼ਨ ਐਂਡ ਟੈਲੀਕਮਿਊਨਿਕੇਸ਼ਨਜ਼ ਨੇ ਪਹਿਲਾਂ ਅਜਿਹਾ ਸੁਝਾਅ ਰੱਦ ਕਰ ਦਿੱਤਾ ਸੀ ਜਿਸ ਮਗਰੋਂ ਇਹਨਾਂ ਇੰਟਰਨੈਟ ਸਰਵਿਸ ਪ੍ਰੋਵਾਈਡਰਾਂ ਨੇ ਅਦਾਲਤ ਦਾ ਰੁੱਖ ਕੀਤਾ। ਫੈਡਰਲ ਅਦਾਲਤ ਨੇ ਆਖਿਆ ਕਿ ਆਈ ਪੀ ਟੀ ਵੀ ਸਰਵਿਸ ਤੁਰੰਤ ਬੰਦ ਕਰਨ ਨਾਲ ਕਿਸੇ ਦੇ ਵੀ ਵਿਚਾਰ ਪ੍ਰਗਟਾਵੇ ਦੀ ਆਜ਼ਾਦੀ ਅਤੇ ਨਿਰਪੱਖਤਾ ‘ਤੇ ਕੋਈ ਅਸਰ ਨਹੀਂ ਪਵੇਗਾ। ਅਦਾਲਤ ਨੇ ਆਈ ਐਸ ਪੀਜ਼ ਨੂੰ ਆਖਿਆ ਹੈ ਕਿ ਉਹ 15 ਨਵੰਬਰ ਨੂੰ ਸੁਣਾਏ ਇਸ ਅਦਾਲਤੀ ਫੈਸਲੇ ਦੇ 15 ਦਿਨਾਂ ਦੇ ਅੰਦਰ ਖਪਤਕਾਰਾਂ ਦੀ ਇਸ ਗੋਲਡ ਟੀ ਵੀ ਤੱਕ ਪਹੁੰਚ ਬਲਾਕ ਕਰ ਦੇਣ।
World ਕੈਨੇਡਾ ਦੇ ਇੱਕ ਵੱਡੇ ਇੰਟਰਨੈਟ ਚੈਨਲ ਨੂੰ ਠੱਪ ਕਰਨ ਦੇ ਦਿੱਤੇ ਹੁਕਮ...