ਨਜ਼ਦੀਕੀ ਪਿੰਡ ਫ਼ਿਰੋਜ਼ਸ਼ਾਹ ਦੀ ਵਸਨੀਕ ਸਰਬਜਿੰਦਰ ਕੌਰ (21) ਦੀ ਕੈਨੇਡਾ ਵਿੱਚ ਸੈਲਫ਼ੀ ਲੈਂਦਿਆਂ ਤਲਾਬ ’ਚ ਡੁੱਬਣ ਕਰ ਕੇ ਮੌਤ ਹੋ ਗਈ। ਸਰਬਜਿੰਦਰ, ਦੋ ਸਾਲ ਪਹਿਲਾਂ ਸਟੱਡੀ ਵੀਜ਼ਾ ’ਤੇ ਕੈਨੇਡਾ ਗਈ ਸੀ ਤੇ ਬਰੈਂਪਟਨ ਸ਼ਹਿਰ ਵਿੱਚ ਪੜ੍ਹਦੀ ਸੀ। ਸਰਬਜਿੰਦਰ ਦੇ ਮਾਤਾ-ਪਿਤਾ ਚਾਰ ਮਹੀਨੇ ਪਹਿਲਾਂ ਉਸ ਨੂੰ ਮਿਲਣ ਲਈ ਕੈਨੇਡਾ ਗਏ ਸਨ ਤੇ ਅਜੇ ਉਥੇ ਹੀ ਹਨ। ਲੜਕੀ ਦੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਉਸ ਦੇ ਮਾਤਾ ਪਿਤਾ ਨੇ ਸਰਬਜਿੰਦਰ ਦਾ ਸਸਕਾਰ ਕੈਨੇਡਾ ਵਿੱਚ ਹੀ ਕਰਨ ਦਾ ਫ਼ੈਸਲਾ ਕੀਤਾ ਹੈ।
INDIA ਕੈਨੇਡਾ ’ਚ ਸੈਲਫੀ ਲੈਂਦਿਆਂ ਫ਼ਿਰੋਜ਼ਪੁਰ ਦੀ ਲੜਕੀ ਡੁੱਬੀ