ਕੈਨੇਡਾ ’ਚ ਜਲੰਧਰ ਦੇ ਵਿਦਿਆਰਥੀ ਦੀ ਡੁੱਬਣ ਕਾਰਨ ਮੌਤ

ਜਲੰਧਰ (ਸਮਾਜਵੀਕਲੀ): ਕੈਨੇਡਾ ਵਿੱਚ ਸਟੱਡੀ ਵੀਜ਼ੇ ’ਤੇ ਗਏ ਜਲੰਧਰ ਸ਼ਹਿਰ ਦੇ ਇੱਕ ਹੋਰ ਵਿਦਿਆਰਥੀ ਦੀ ਸਮੁੰਦਰ ਵਿੱਚ ਡੁੱਬਣ ਨਾਲ ਮੌਤ ਹੋ ਗਈ ਹੈ। ਮ੍ਰਿਤਕ ਦੀ ਪਛਾਣ ਅਮਰਪ੍ਰੀਤ ਸਿੰਘ ਪੁੱਤਰ ਸੁਖਜੀਤ ਸਿੰਘ ਵਾਸੀ ਵਰਿਆਮ ਨਗਰ, ਜਲੰਧਰ ਵਜੋਂ ਹੋਈ ਹੈ। ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਅਮਰਪ੍ਰੀਤ ਸਿੰਘ ਦਸੰਬਰ 2018 ’ਚ ਕੈਨੇਡਾ ਦੇ ਸ਼ਹਿਰ ਮੌਂਟਰੀਅਲ ਸਥਿਤ ਲਾਸਾਲੇ ਕਾਲਜ ’ਚ ਸਟੱਡੀ ਵੀਜ਼ਾ ’ਤੇ ਗਿਆ ਸੀ।

ਕਾਲਜ ’ਚ ਛੁੱਟੀ ਹੋਣ ਕਾਰਨ ਅਮਰਪ੍ਰੀਤ ਆਪਣੇ ਦੋਸਤਾਂ ਨਾਲ ਬੀਚ ’ਤੇ ਘੁੰਮਣ ਗਿਆ ਸੀ। ਬੀਚ ’ਤੇ ਸਾਰੇ ਦੋਸਤ ਨਹਾਉਣ ਲੱਗ ਪਏ ਤਾਂ ਉਹ ਡੂੰਘੇ ਪਾਣੀ ਵਿਚ ਚਲਾ ਗਿਆ ਪਰ ਬਾਹਰ ਨਹੀਂ ਨਿਕਲ ਸਕਿਆ। ਅਮਰਪ੍ਰੀਤ ਦੇ ਪਰਿਵਾਰਕ ਮੈਂਬਰਾਂ ਦੀ ਇੱਛਾ ਹੈ ਕਿ ਉਸ ਦੀ ਲਾਸ਼ ਵਾਪਸ ਭਾਰਤ ਲਿਆਂਦੀ ਜਾਵੇ।

Previous articleਦੋਹਾ ਕਤਰ ’ਚ ਮਰੇ ਨੌਜਵਾਨ ਦੀ ਲਾਸ਼ ਫੱਤਾ ਮਾਲੋਕਾ ਪੁੱਜੀ
Next articleਵਿੱਤ ਮੰਤਰੀ ਦਾ ਘਿਰਾਓ ਕਰਨ ਜਾ ਰਹੇ ‘ਆਪ’ ਆਗੂਆਂ ਨੂੰ ਥਾਣੇ ਡੱਕਿਆ