ਕੇਸ ਸੱਤ ਲੱਖ ਤੋਂ ਪਾਰ, ਕਰੋੜ ਟੈਸਟ ਮੁਕੰਮਲ

ਨਵੀਂ ਦਿੱਲੀ, (ਸਮਾਜਵੀਕਲੀ) :  ਭਾਰਤ ਵਿਚ ਅੱਜ ਕਰੋਨਾਵਾਇਰਸ ਦੇ 24,248 ਮਾਮਲੇ ਉਜਾਗਰ ਹੋਏ ਹਨ। ਇਸ ਤਰ੍ਹਾਂ ਮੁਲਕ ਵਿਚ ਕੋਵਿਡ ਦੇ ਕੇਸਾਂ ਦਾ ਅੰਕੜਾ ਸੱਤ ਲੱਖ ਨੂੰ ਢੁੱਕ ਗਿਆ ਹੈ। ਪੀਟੀਆਈ ਵੱਲੋਂ ਇਕੱਤਰ ਅੰਕੜਿਆਂ ਮੁਤਾਬਕ ਭਾਰਤ ਵਿਚ ਕੇਸਾਂ ਦੀ ਗਿਣਤੀ 7,00,150 ਹੋ ਗਈ ਹੈ ਤੇ ਕਰੀਬ ਇਕ ਕਰੋੜ ਕੋਵਿਡ ਟੈਸਟ ਕੀਤੇ ਜਾ ਚੁੱਕੇ ਹਨ।

ਮੁਲਕ ਵਿਚ ਕੇਸਾਂ ਦੇ ਲੱਖ ਤੱਕ ਪਹੁੰਚਣ ਨੂੰ 110 ਦਿਨ ਲੱਗੇ ਜਦਕਿ ਸੱਤ ਲੱਖ ਤੋ ਵੱਧ ਕੇਸ ਅਗਲੇ 48 ਦਿਨਾਂ ਵਿਚ ਹੀ ਹੋ ਗਏ ਹਨ। 24 ਘੰਟਿਆਂ ਦੌਰਾਨ 425 ਮੌਤਾਂ ਹੋਣ ਨਾਲ ਮੌਤਾਂ ਦਾ ਅੰਕੜਾ ਵੀ 19,693 ਹੋ ਗਿਆ ਹੈ। ਲਗਾਤਾਰ ਚੌਥੇ ਦਿਨ 20 ਹਜ਼ਾਰ ਤੋਂ ਵੱਧ ਕੇਸ ਸਾਹਮਣੇ ਆਏ ਹਨ। ਐਤਵਾਰ ਨੂੰ ਭਾਰਤ ਨੇ ਰੂਸ ਨੂੰ ਪਛਾੜ ਦਿੱਤਾ ਤੇ ਹੁਣ ਇਹ ਵਾਇਰਸ ਨਾਲ ਸਭ ਤੋਂ ਵੱਧ ਪ੍ਰਭਾਵਿਤ ਮੁਲਕਾਂ ਵਿਚ ਤੀਜੇ ਨੰਬਰ ਉਤੇ ਹੈ। ਜਦਕਿ ਅਮਰੀਕਾ ਤੇ ਬ੍ਰਾਜ਼ੀਲ ਭਾਰਤ ਨਾਲੋਂ ਵੱਧ ਪ੍ਰਭਾਵਿਤ ਮੁਲਕ ਹਨ।

Previous articleਮੁਅੱਤਲ ਡੀਐੱਸਪੀ ਤੇ ਪੰਜ ਹੋਰਨਾਂ ਖ਼ਿਲਾਫ਼ ਦੋਸ਼ਪੱਤਰ ਦਾਖ਼ਲ
Next articleਕਸ਼ਮੀਰ ਦਾ ਸੇਬ ਹੋਇਆ ‘ਬਿਮਾਰ’