ਭਿੱਖੀਵਿੰਡ ਨਕੋਦਰ (ਹਰਜਿੰਦਰ ਛਾਬੜਾ) (ਸਮਾਜ ਵੀਕਲੀ): ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ( ਪੰਜਾਬ ) ਦੇ ਪੱਟੀ ਜੋਨ ਭਾਈ ਤਾਰੂ ਸਿੰਘ ਪੂਹਲਾ ਜੋਨ ਅਤੇ ਬਾਬਾ ਸੁਰਜਨ ਜੋਨ ਦੀ ਸਾਂਝੀ ਮੀਟਿੰਗ ਚਰਨ ਸਿੰਘ ਬੈਕਾਂ ਅਤੇ ਗੁਰਸਾਹਿਬ ਸਿੰਘ ਪਹੁਵਿੰਡ ਦੀ ਪ੍ਰਧਾਨਗੀ ਹੇਠ ਪਿੰਡ ਮਨਿਹਾਲਾ ਦੇ ਗੁਰਦੁਆਰਾ ਸਾਹਿਬ ਵਿਖੇ ਹੋਈ ਮੀਟਿੰਗ ਵਿੱਚ ਵੱਡੇ ਪੱਧਰ ਤੇ ਕਿਸਾਨਾ ਮਜ਼ਦੂਰਾ ਨੇ ਹਿੱਸਾ ਲਿਆ ਮੀਟਿੰਗ ਨੂੰ ਸੰਬੋਧਨ ਕਰਦਿਆ ਸੂਬਾ ਆਗੂ ਸੁਖਵਿੰਦਰ ਸਿੰਘ ਸਭਰਾ ਅਤੇ ਜੋਨ ਪੱਟੀ ਪ੍ਰਧਾਨ ਮੇਹਰ ਸਿੰਘ ਤਲਵੰਡੀ ਨੇ ਕਿਹਾ ਕਿ ਕੇਂਦਰ ਸਰਕਾਰ ਆਪਣਾ ਅੜੀਅਲ ਰਵਈਆ ਛੱਡ ਕੇ ਖੇਤੀ ਆਰਡੀਨੈਂਸ ਰੱਦ ਕਰੇ ਆਗੂਆ ਨੇ ਕਿਹਾ ਕਿ ਕੇਂਦਰ ਸਰਕਾਰ ਵੱਲੋ ਲਿਆਂਦੇ ਤਿੰਨ ਆਰਡੀਨੈਂਸ ਜਿੰਨਾ ਦਾ ਦੇਸ਼ ਭਰ ਵਿੱਚ ਵਿਰੋਧ ਹੋ ਰਿਹਾ ਹੈ ਉਥੇ ਵਿਦੇਸ਼ਾ ਵਿਚ ਵੀ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ ਸਭਰਾ ਨੇ ਕਿਹਾ ਕਿ ਨਰਿੰਦਰ ਮੋਦੀ ਜੇਕਰ ਹੁਣ ਲੋਕਾ ਦਾ ਰੋਸ਼ ਦੇਖਦੇ ਹੋਏ ਖੇਤੀ ਆਰਡੀਨੈਂਸ ਰੱਦ ਕਰਦੇ ਹਨ ਤਾ ਲੋਕਾ ਦੇ ਦਿਲਾ ਵਿਚ ਜਗ੍ਹਾ ਬਣਾ ਲੈਣ ਗੇ ਅਤੇ ਵਿਦੇਸ਼ੀ ਧਰਤੀ ਤੇ ਵੀ ਮੋਦੀ ਦੀ ਕਦਰ ਵਧੇਗੀ ਕਿਸਾਨ ਆਗੂਆ ਨੇ ਕਿਹਾ ਕਿ ਕੇਂਦਰ ਸਰਕਾਰ ਨੂੰ ਕਿਸਾਨਾ ਨਾਲ ਬੈਠ ਕੇ ਗੱਲਬਾਤ ਕਰਕੇ ਤੁਰੰਤ ਖੇਤੀ ਆਰਡੀਨੈਂਸ ਰੱਦ ਕਰਨੇ ਚਾਹੀਦੇ ਹਨ ਕਿਉਂਕਿ ਕੇ ਕਹਿਰ ਦੀ ਠੰਡ ਵਿਚ ਦੇਸ਼ ਦਾ ਹਰ ਵਰਗ ਸੜਕਾ ਤੇ ਰਾਤਾ ਕੱਟਣ ਲਈ ਮਜਬੂਰ ਹੈ ਆਗੂਆ ਨੇ ਕਿਹਾ ਭਾਜਪਾ ਅਧਿਕਾਰੀਆ ਵੱਲੋ ਮਸਲੇ ਦਾ ਹੱਲ ਕੱਢਣ ਦੀ ਥਾ ਗਲਤ ਬਿਆਨਬਾਜੀ ਕਰਕੇ ਲੋਕਾ ਦੇ ਦਿਲਾ ਨੂੰ ਠੇਸ ਪਹੁੰਚਾਈ ਜਾ ਰਹੀ ਹੈ ਸਭਰਾ ਨੇ ਕਿਹਾ ਕਿ ਵੱਡੇ ਪੱਧਰ ਤੇ ਲੋਕ ਦਿੱਲੀ ਚੱਲ ਰਹੇ ਅੰਦੋਲਨ ਨੂੰ ਜਾਣ ਲਈ ਤਿਆਰ ਹਨ ਪਰ ਉਨ੍ਹਾ ਨੂੰ ਜਥੇਬੰਦਕ ਕਰਕੇ ਸੰਘਰਸ਼ ਲਈ ਤਿਆਰੀ ਕੀਤੀ ਜਾ ਰਹੀ ਹੈ ਜਿਸ ਦੀਆ ਮੀਟਿੰਗਾ ਲਗਾ ਕੇ ਤਿਆਰੀਆ ਕੀਤੀਆ ਜਾ ਰਹੀਆ ਹਨ ਇਸ ਮੀਟਿੰਗ ਵਿਚ ਦਿਲਬਾਗ ਸਿੰਘ ਪਹੁਵਿੰਡ, ਸਵਰਨ ਸਿੰਘ ਹਰੀਕੇ, ਰੇਸ਼ਮ ਸਿੰਘ ਘੁਰਕਵਿੰਡ, ਸੁਖਦੇਵ ਸਿੰਘ ਦੁੱਬਲੀ, ਗੁਰਭੇਜ ਸਿੰਘ ਧਾਰੀਵਾਲ, ਦਿਲਬਾਗ ਸਿੰਘ, ਨਰੰਜਣ ਸਿੰਘ ਬਰਗਾੜੀ, ਤਰਸੇਮ ਸਿੰਘ ਧਾਰੀਵਾਲ, ਮੱਲ ਸਿੰਘ, ਬਲਕਾਰ ਸਿੰਘ, ਬਚਿੱਤਰ ਸਿੰਘ, ਅਜੀਤ ਸਿੰਘ, ਹਰਿੰਦਰ ਸਿੰਘ, ਸੰਤੋਖ ਸਿੰਘ, ਸਤਨਾਮ ਸਿੰਘ, ਅਖਤਿਆਰ ਸਿੰਘ, ਨਿਰਭੈਅ ਸਿੰਘ, ਰੂਪ ਸਿੰਘ ਆਦਿ ਹਾਜ਼ਰ ਸਨ
HOME ਕੇਦਰ ਸਰਕਾਰ ਆਪਣਾ ਅੜੀਅਲ ਰਵੱਈਆ ਛੱਡ ਖੇਤੀ ਆਰਡੀਨੈਂਸ ਰੱਦ ਕਰੇ, ਸਭਰਾ