ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਅੱਜ ਆਪਣੇ ਪਰਿਵਾਰ ਸਮੇਤ ਦਿੱਲੀ ਵਿਧਾਨ ਸਭਾ ਦੀਆਂ ਚੋਣਾਂ ਦੌਰਾਨ ਵੋਟ ਪਾਉਣ ਲਈ ਪੁੱਜੇ। ਉਨ੍ਹਾਂ ਆਪਣੀ ਪਤਨੀ ਸੁਨੀਤਾ, ਪੁੱਤਰ ਪੁਲਕਿਤ ਤੇ ਮਾਪਿਆਂ ਨਾਲ ਸਿਵਲ ਲਾਈਨਜ਼ ਦੇ ਰਾਜਪੁਰ ਰੋਡ ਟਰਾਂਸਪੋਰਟ ਅਥਾਰਿਟੀ ਦੇ ਪੋਲਿੰਗ ਸਟੇਸ਼ਨ ’ਤੇ ਵੋਟ ਪਾਉਣ ਪੁੱਜੇ। ਉਨ੍ਹਾਂ ਜਿੱਤ ਦੀ ਉਮੀਦ ਪ੍ਰਗਟਾਈ ਅਤੇ ਦਿੱਲੀ ਵਾਸੀਆਂ ਨੂੰ ਵੋਟਾਂ ਪਾਉਣ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਲੋਕ ਦਿੱਲੀ ਸਰਕਾਰ ਵੱਲੋਂ ਕੀਤੇ ਗਏ ਕੰਮਾਂ ਦੇ ਆਧਾਰ ਉਪਰ ਵੋਟਾਂ ਪਾਉਣਗੇ। ਇਸੇ ਦੌਰਾਨ ਦਿੱਲੀ ਦੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਵੱਲੋਂ ਪੜਪੜਗੰਜ ਵਿਧਾਨ ਸਭਾ ਹਲਕੇ ਵਿੱਚ ਆਪਣੀ ਵੋਟ ਪਾਈ ਗਈ। ਸ੍ਰੀ ਸਿਸੋਦੀਆ ਨੇ ਕਿਹਾ ਕਿ ਦਿੱਲੀ ਦੇ ਲੋਕਾਂ ਵੱਲੋਂ ਸੂਬਾ ਸਰਕਾਰ ਦੇ 5 ਸਾਲਾਂ ਦੌਰਾਨ ਵਧੀਆ ਸਿੱਖਿਆ ਤੇ ਹੋਰ ਬਿਹਤਰੀਨ ਕੰਮਾਂ ਕਰਕੇ ਵੋਟਾਂ ਪਾਈਆਂ ਜਾਣਗੀਆਂ। ਭਾਜਪਾ ਆਗੂ ਵਿਜੈ ਗੋਇਲ ਨੇ ਵੋਟ ਪਾਉਣ ਮਗਰੋਂ ਦਾਅਵਾ ਕੀਤਾ ਕਿ ਭਾਜਪਾ ਦੀ ਜਿੱਤ ਹੋਵੇਗੀ। ਸੀਨੀਅਰ ਭਾਜਪਾ ਆਗੂ ਲਾਲਕ੍ਰਿਸ਼ਨ ਅਡਵਾਨੀ ਵੱਲੋਂ ਵੀ ਆਪਣੀ ਵੋਟ ਪਾਈ ਗਈ।
INDIA ਕੇਜਰੀਵਾਲ ਨੇ ਤੀਜੀ ਵਾਰ ਜਿੱਤ ਦੀ ਉਮੀਦ ਪ੍ਰਗਟਾਈ