ਕੇਜਰੀਵਾਲ ਤੇ ਉਨ੍ਹਾਂ ਦੇ ਮਾਪਿਆਂ ਨੇ ਲਈ ਕੋਵਿਡ-19 ਵੈਕਸੀਨੇਸ਼ਨ ਦੀ ਪਹਿਲ ਖੁਰਾਕ

ਨਵੀਂ ਦਿੱਲੀ (ਸਮਾਜ ਵੀਕਲੀ) : ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਅਤੇ ਉਨ੍ਹਾਂ ਦੇ ਮਾਪਿਆਂ ਨੇ ਕੋਵਿਡ-19 ਟੀਕੇ ਦੀ ਪਹਿਲੀ ਖੁਰਾਕ ਵੀਰਵਾਰ ਨੂੰ ਸਰਕਾਰੀ ਲੋਕ ਨਾਇਕ ਜੈ ਪ੍ਰਕਾਸ਼ ਨਾਰਾਇਣ ਹਸਪਤਾਲ ਵਿੱਚ ਲਈ। ਕੋਵਿਸ਼ੀਲਡ ਟੀਕੇ ਦੀ ਖੁਰਾਕ ਸਭ ਤੋਂ ਪਹਿਲਾਂ ਮੁੱਖ ਮੰਤਰੀ ਕੇਜਰੀਵਾਲ ਦੇ ਪਿਤਾ ਗੋਵਿੰਦ ਰਾਮ ਕੇਜਰੀਵਾਲ ਅਤੇ ਮਾਂ ਗੀਤਾ ਦੇਵੀ ਨੂੰ ਦਿੱਤੀ ਗਈ।

ਉਸ ਤੋਂ ਅਰਵਿੰਦ ਕੇਜਰੀਵਾਲ ਨੂੰ ਟੀਕਾ ਲਗਾਇਆ ਗਿਆ ਸੀ। ਆਮ ਆਦਮੀ ਪਾਰਟੀ (ਆਪ) ਦੇ ਮੁਖੀ ਕੇਜਰੀਵਾਲ ਨੇ ਪੱਤਰਕਾਰਾਂ ਨੂੰ ਕਿਹਾ, “ਅੱਜ ਮੇਰੇ ਮਾਤਾ ਪਿਤਾ ਅਤੇ ਮੈਨੂੰ ਟੀਕਾ ਲਗਾਇਆ ਗਿਆ। ਅਸੀਂ ਸਾਰੇ ਠੀਕ ਹਾਂ। ਟੀਕੇ ਬਾਰੇ ਕੋਈ ਸ਼ੱਕ ਨਾ ਰੱਖੋ ਤੇ ਮੇਰੀ ਅਪੀਲ ਹੈ ਕਿ ਜ਼ਿਆਦਾ ਤੋਂ ਜ਼ਿਆਦਾ ਲੋਕ ਟੀਕੇ ਲਗਵਾਉਣ।”

Previous articleਸਰਕਾਰ ਨਾਲ ਅਸਹਿਮਤੀ ਵਾਲੇ ਵਿਚਾਰਾਂ ਦਾ ਪ੍ਰਗਟਾਵਾ ਦੇਸ਼ਧ੍ਰੋਹ ਨਹੀਂ: ਸੁਪਰੀਮ ਕੋਰਟ
Next articleਦਿੱਲੀ ਮਿਉਂਸਿਪਲ ਜ਼ਿਮਨੀ ਚੋਣਾਂ: ‘ਆਪ’ ਨੇ ਪੰਜ ’ਚੋਂ ਚਾਰ ਵਾਰਡ ਜਿੱਤੇ, ਭਾਜਪਾ ਦੀ ਝੋਲੀ ਰਹੀ ਖ਼ਾਲੀ