ਕੇਂਦਰ ਸਰਕਾਰ ਨੇ ਸਕੂਲ ਖੋਲ੍ਹਣ ਦਾ ਫੈਸਲਾ ਮਾਪਿਆਂ ‘ਤੇ ਛੱਡਿਆ, ਮੰਗੇ ਸੁਝਾਅ

ਨਵੀ ਦਿੱਲੀ ਨਕੋਦਰ (ਹਰਜਿੰਦਰ ਛਾਬੜਾ) (ਸਮਾਜਵੀਕਲੀ) :  ਕੋਵਿਡ-19 ਕਾਰਨ ਪਿਛਲੇ 3-4 ਮਹੀਨਿਆਂ ਤੋਂ ਸਕੂਲ ਬੰਦ ਹਨ ਜਿਸ ਕਾਰਨ ਬੱਚਿਆਂ ਨੂੰ ਘਰਾਂ ਵਿਚ ਹੀ ਆਨਲਾਈਨ ਪੜ੍ਹਾਈ ਕਰਵਾਈ ਜਾ ਰਹੀ ਹੈ। ਸਕੂਲ ਖੋਲ੍ਹ ਜਾਣ ਜਾਂ ਨਹੀਂ ਇਸ ਦਾ ਫੈਸਲਾ ਕੇਂਦਰ ਸਰਕਾਰ ਨੇ ਬੱਚਿਆਂ ਦੇ ਮਾਪਿਆਂ ‘ਤੇ ਛੱਡ ਦਿੱਤਾ ਹੈ। ਇਸ ਲਈ ਕੇਂਦਰ ਸਰਕਾਰ ਵਲੋਂ ਇਕ ਪੱਤਰ ਵੀ ਜਾਰੀ ਕੀਤਾ ਗਿਆ ਹੈ।

ਇਸ ਪੱਤਰ ਵਿਚ ਕੇਂਦਰ ਸਰਕਾਰ ਵਲੋਂ ਸਾਰੇ ਰਾਜਾਂ ਨੂੰ ਇਹ ਲਿਖਿਆ ਗਿਆ ਹੈ ਕਿ ਸਕੂਲ ਖੋਲ੍ਹਣ ਬਾਰੇ ਬੱਚਿਆਂ ਦੇ ਮਾਪਿਆਂ ਤੋਂ ਸੁਝਾਅ ਮੰਗੇ ਜਾਣਦੇ ਚਾਹੀਦੇ ਹਨ ਤੇ ਪੁੱਛਿਆ ਜਾਣਾ ਚਾਹੀਦਾ ਹੈ ਕਿ ਸਕੂਲ ਅਗਸਤ, ਸਤੰਬਰ ਜਾਂ ਅਕਤੂਬਰ 2020 ਵਿਚ ਖੋਲ੍ਹੇ ਜਾਣ ਤੇ ਉਨ੍ਹਾਂ ਵਲੋਂ ਜਿਹੜੇ ਸੁਝਾਅ ਦਿੱਤੇ ਜਾਂਦੇ ਹਨ ਉਸ ਦੇ ਆਧਾਰ ‘ਤੇ ਸਕੂਲ ਖੋਲ੍ਹਣ ਬਾਰੇ ਫੈਸਲਾ ਲਿਆ ਜਾਵੇਗਾ।

ਮਾਪਿਆਂ ਨੂੰ ਇਹ ਵੀ ਪੁੱਛਿਆ ਜਾਣਾ ਚਾਹੀਦਾ ਹੈ ਕਿ ਉਨ੍ਹਾਂ ਨੂੰ ਸਕੂਲਾਂ ਤੋਂ ਕੀ ਉਮੀਦ ਹਨ ਅਤੇ ਸਕੂਲਾਂ ਨੂੰ ਕਦੋਂ ਤਕ ਖੋਲ੍ਹਿਆ ਜਾਵੇ। ਇਸ ਤੋਂ ਇਲਾਵਾ ਵੀ ਜੇਕਰ ਮਾਪਿਆਂ ਦੇ ਕੁਝ ਹੋਰ ਸੁਝਾਅ ਵੀ ਹਨ ਤਾਂ ਉਹ ਕੇਂਦਰ ਸਰਕਾਰ ਨੂੰ ਭੇਜ ਸਕਦੇ ਹਨ। ਇਸ ਸਬੰਧ ਵਿਚ ਪਿਛਲੇ ਕੁਝ ਸਮੇਂ ਤੋਂ ਸਕੂਲਾਂ ਦੇ ਪ੍ਰਬੰਧਕਾਂ ਤੇ ਮਾਪਿਆਂ ਵਿਚ ਫੀਸ ਵਸੂਲੀ ਦਾ ਮਾਮਲਾ ਕਾਫੀ ਗਰਮਾਇਆ ਵੀ ਹੋਇਆ ਹੈ।

Previous articleUK accuses China of ‘gross’ human rights abuses against Uighurs
Next articleਨਾ ਮੁਰਾਦ ਕੋਰੋਨਾ ਬਿਮਾਰੀ ਦੇ ਚਲਦਿਆਂ ਜਿੱਥੇ ਲੋਕ ਪਰਸਾਨ ਨੇ ਕੇ ਰੋਜ਼ੀ ਰੋਟੀ ਕਮਾਉਣ ਲਈ ਉੱਥੇ ਹੀ ਸਹਿਤ ਵਿਭਾਗ ਵੱਲੋਂ ਲਾਸ ਬਦਲ ਕੇ ਪੰਜਾਬ ਦੇ ਲੋਕਾਂ ਦੇ ਮੰਨ ਵਿੱਚ ਹੋਰ ਡਰ ਪੈਦਾ ਕਰ ਦਿੱਤਾ -ਕਲੇਰ