ਕੇਂਦਰੀ ਮੰਤਰੀ ਮੰਡਲ ਦੀ ਮੀਟਿੰਗ ਵਿਚ ਘੱਟੋ ਘੱਟ ਸਮਰਥਨ ਮੁੱਲ ਵਧਾਉਣ ਦੀ ਪ੍ਰਵਾਨਗੀ ਦਿੱਤੀ ਗਈ। ਫੈਸਲੇ ਅਨੁਸਾਰ ਕਣਕ ਅਤੇ ਜੌਂ ਦੇ ਮੁੱਲ ਵਿਚ 85 ਰੁਪਏ ਫੀ ਕੁਇੰਟਲ, ਸਫੈਦ ਸਰੋਂ ਤੇ ਸਰੋਂ ਦੇ ਤੇਲ ਦੇ ਭਾਅ ਵਿਚ 225, ਛੋਲਿਆਂ ਦੇ 255 ਅਤੇ ਮਸੂਰ ਦੀ ਦਾਲ ਦੇ ਘੱਟੋ ਘੱਟ ਸਮਰਥਨ ਮੁੱਲ ਵਿਚ 325 ਰੁਪਏ ਫੀ ਕੁਇੰਟਲ ਦਾ ਵਾਧਾ ਕਰਨ ਦੀ ਪ੍ਰਵਾਨਗੀ ਦਿੱਤੀ ਹੈ।