ਕੇਂਦਰ ਸਰਕਾਰ ਕਿਸਾਨਾਂ ਦੇ ਹੱਕਾਂ ਤੇ ਡਾਕਾ ਨਾ ਮਾਰੇ – ਰਜਨੀ ਜੈਨ ਆਰੀਆ

ਹੁਸ਼ਿਆਰਪੁਰ/ਸ਼ਾਮਚੁਰਾਸੀ, (ਚੁੰਬਰ) – ਪ੍ਰਸਿੱਧ ਪੰਜਾਬੀ ਤੇ ਸੂਫ਼ੀ ਸਿੰਗਰ ਰਜਨੀ ਜੈਨ ਆਰੀਆ ਲੁਧਿਆਣਾ ਨੇ ਕਿਸਾਨਾਂ ਦੇ ਹੱਕ ਵਿਚ ਆਪਣੀ ਅਵਾਜ਼ ਬੁਲੰਦ ਕਰਦਿਆਂ ਕਿਹਾ ਕਿ ਕੇਂਦਰ ਸਰਕਾਰ ਕਿਸਾਨਾਂ ਪ੍ਰਤੀ ਰੁੱਖਾ ਰਵੱਈਆ ਨਾ ਅਪਣਾਵੇ ਅਤੇ ਨਾ ਹੀ ਉਨ੍ਹਾਂ ਦੇ ਹੱਕਾਂ ਤੇ ਕਿਸੇ ਕਿਸਮ ਦਾ ਕੋਈ ਵੀ ਕਾਲਾ ਕਾਨੂੰਨ ਬਣਾ ਕੇ ਡਾਕਾ ਨਾ ਮਾਰੇ। ਇਸ ਮੌਕੇ ਉਨ੍ਹਾਂ ਕਿਹਾ ਕਿ ਦੇਸ਼ ਦਾ ਅੰਨਦਾਤਾ ਜੇਕਰ ਸੜਕਾਂ ਤੇ ਰੁਲਣ ਲਈ ਮਜ਼ਬੂਰ ਹੋ ਗਿਆ ਤਾਂ ਸਮੁੱਚੇ ਅਵਾਮ ਦਾ ਕੀ ਬਣੇਗਾ। ਕਿਉਂਕਿ ਅੱਜ ਹਰ ਇਨਸਾਨ ਕ੍ਰਿਸਾਨ ਦੇ ਖੇਤਾਂ ਦੀ ਫ਼ਸਲ ਤੇ ਨਿਰਭਰ ਹੈ। ਜੇਕਰ ਕਿਸਾਨਾਂ ਨੂੰ ਉਨ੍ਹਾਂ ਦੀ ਖੇਤੀ ਖੋਹ ਕੇ ਉਨ੍ਹਾਂ ਦਾ ਜੀਵਨ ਤਹਿਸ ਨਹਿਸ ਕੀਤਾ ਗਿਆ ਤਾਂ ਸਮੁੱਚਾ ਦੇਸ਼ ਇਕ ਵੱਡੇ ਚੱਕਰਵਿਊ ਵਿਚ ਪੈ ਜਾਵੇਗਾ। ਇਸ ਲਈ ਕਿਸਾਨਾਂ ਦੇ ਖਿਲਾਫ ਬਣਾਏ ਗਏ ਕਾਲੇ ਕਾਨੂੰਨਾ ਨੂੰ ਕੇਂਦਰ ਸਰਕਾਰ ਤੁਰੰਤ ਵਾਪਿਸ ਲਵੇ ਅਤੇ ਕਿਸਾਨਾਂ ਨੂੰ ਉਨ੍ਹਾਂ ਦੇ ਵਿੱਢੇ ਗਏ ਸੰਘਰਸ਼ ਤੋਂ ਮੁਕਤੀ ਦੁਆਵੇ। ਜੇਕਰ ਸਰਕਾਰ ਨੇ ਆਪਣਾ ਅੜੀਅਲ ਵਤੀਰੇ ਵਿਚ ਕਿਸੇ ਵੀ ਕਿਸਮ ਦੀ ਨਰਮੀਂ ਨਾ ਵਰਤੀ ਤਾਂ ਇਸ ਦਾ ਕਿਸਾਨ ਪੱਖੀ ਲੋਕ ਤਿੱਖਾ ਵਿਰੋਧ ਕਰਨਗੇ।

Previous articleਐਕਸੀਅਨ ਇੰਜ. ਰੇਸ਼ਮ ਸਿੰਘ ਦੜੌਚ ਨੂੰ ਵੱਖ-ਵੱਖ ਵਰਗਾਂ ਦਿੱਤੀਆਂ ਭਾਵ ਭਿੰਨੀਆਂ ਸ਼ਰਧਾਂਜਲੀਆਂ
Next articleਐਲ ਐਲ ਬੀ ਕਰਕੇ ਆਈਆਂ ਦੋ ਲੜਕੀਆਂ ਦਾ ਸਮਾਜ ਵਲੋਂ ਭਰਵਾਂ ਸਵਾਗਤ