ਨਵੀਂ ਦਿੱਲੀ (ਸਮਾਜਵੀਕਲੀ) : ਕਰੋਨਾ ਮਹਾਮਾਰੀ ਕਾਰਨ ਪਿੱਤਰੀ ਸੂਬਿਆਂ ਵੱਲ ਪਰਵਾਸ ਕਰ ਰਹੇ ਮਜ਼ਦੂਰਾਂ ਨੂੰ ਰੋਕਣ ਲਈ ਕੇਂਦਰੀ ਫੂਡ ਮੰਤਰੀ ਰਾਮ ਵਿਲਾਸ ਪਾਸਵਾਨ ਨੇ ਸੂਬਾਈ ਸਰਕਾਰਾਂ ਨੂੰ ਅਪੀਲ ਕੀਤੀ ਹੈ ਕਿ ਉਹ ਗੋਦਾਮਾਂ ਵਿਚ ਪਿਆ ਅਨਾਜ ਅਤੇ ਦਾਲਾਂ ਰਾਸ਼ਨ ਕਾਰਡ ਵਿਹੂਣੇ ਮਜ਼ਦੂਰਾਂ ਨੂੰ ਮੁਫ਼ਤ ਵਿਚ ਵੰਡ ਦੇਣ। ਭੋਜਨ ਮੰਤਰਾਲੇ ਅਨੁਸਾਰ ਇਸ ਨਾਲ ਉੱਤਰ ਪ੍ਰਦੇਸ਼ ਵਿਚ 142 ਲੱਖ ਪਰਵਾਸੀਆਂ, ਬਿਹਾਰ ਵਿਚ 86.45 ਲੱਖ, ਮਹਾਰਾਸ਼ਟਰ 70 ਲੱਖ, ਪੱਛਮੀ ਬੰਗਾਲ 60.1 ਲੱਖ ਤੇ ਰਾਜਸਥਾਨ 44.64 ਲੱਖ ਮਜ਼ਦੂਰਾਂ ਨੂੰ ਫ਼ਾਇਦਾ ਹੋਵੇਗਾ। ਕੌਮੀ ਰਾਜਧਾਨੀ ਵਿਚ 7.27 ਲੱਖ ਮਜ਼ਦੂਰਾਂ ਨੂੰ ਮਈ ਤੇ ਜੂਨ ਮਹੀਨੇ ਦੌਰਾਨ ਪੰਜ ਕਿਲੋ ਅਨਾਜ ਤੇ ਇੱਕ ਕਿਲੋ ਦਾਲ ਪ੍ਰਤੀ ਮੈਂਬਰ ਦਿੱਤੀ ਜਾਵੇਗੀ। ਨਾਗਰਿਕ ਹਵਾਬਾਜ਼ੀ ਬਾਰੇ ਮੰਤਰੀ ਹਰਦੀਪ ਸਿੰਘ ਪੁਰੀ ਨੇ ਕਿਹਾ ਕਿ ਪਰਵਾਸੀ ਕਾਮੇ ਜਿਨ੍ਹਾਂ ਸੂਬਿਆਂ ਵਿਚ ਪਰਤ ਰਹੇ ਹਨ, ਉਹ ਸੀਮਤ ਹਵਾਈ, ਸੜਕੀ ਤੇ ਰੇਲ ਮਾਰਗਾਂ ਰਾਹੀਂ ਆਵਾਜਾਈ ਨੂੰ ਸ਼ੁਰੂ ਕਰਨ ਦੀ ਮਨਜ਼ੂਰੀ ਦੇਣ।
HOME ਕੇਂਦਰ ਵੱਲੋਂ ਸੂਬਿਆਂ ਨੂੰ ਪਰਵਾਸੀ ਮਜ਼ਦੂਰਾਂ ਨੂੰ ਰਾਸ਼ਨ ਵੰਡਣ ਦੀ ਹਦਾਇਤ