ਕੇਂਦਰ ਵੱਲੋਂ ਸ਼ੁਵੇਂਦੂ ਅਧਿਕਾਰੀ ਦੇ ਪਿਤਾ ਤੇ ਭਰਾ ਨੂੰ ਵੀਆਈਪੀ ਸੁਰੱਖਿਆ

ਨਵੀਂ ਦਿੱਲੀ ,ਸਮਾਜ ਵੀਕਲੀ: ਕੇਂਦਰੀ ਗ੍ਰਹਿ ਮੰਤਰਾਲੇ ਨੇ ਪੱਛਮੀ ਬੰਗਾਲ ਵਿੱਚ ਭਾਜਪਾ ਆਗੂ ਸ਼ੁਵੇਂਦੂ ਅਧਿਕਾਰੀ ਦੇ ਪਿਤਾ ਤੇ ਭਰਾ (ਦੋਵੇਂ ਸੰਸਦ ਮੈਂਬਰ) ਨੂੰ ‘ਵਾਈ ਪਲੱਸ’ ਸੁਰੱਖਿਆ ਦਿੱਤੀ ਹੈ। ਅਧਿਕਾਰਤ ਸੂਤਰਾਂ ਨੇ ਕਿਹਾ ਕਿ ਸ਼ੁਵੇਂਦੂ ਅਧਿਕਾਰੀ ਦੇ ਪਿਤਾ ਸਿਸਿਰ ਕੁਮਾਰ ਅਧਿਕਾਰੀ ਤੇ ਭਰਾ ਦਿਵਯੇਂਦੂ ਅਧਿਕਾਰੀ ਨੂੰ ਕੇਂਦਰੀ ਸੁਰੱਖਿਆ ਏਜੰਸੀਆਂ ਵੱਲੋਂ ਕੀਤੀ ਸਮੀਖਿਆ ਮਗਰੋਂ ਉਪਰੋਕਤ ਸੁਰੱਖਿਆ ਢਾਲ ਮੁਹੱਈਆ ਕਰਵਾਈ ਗਈ ਹੈ। ਸਿਸਿਸ ਅਧਿਕਾਰੀ ਕਾਂਠੀ ਸੰਸਦੀ ਸੀਟ ਜਦੋਂਕਿ ਦਿਵਯੇਂਦੂ ਅਧਿਕਾਰੀ ਤਾਮਲੁਕ ਸੀਟ ਟੀਐੱਮਸੀ ਦੀ ਟਿਕਟ ’ਤੇ ਸੰਸਦ ਮੈਂਬਰ ਹੈ। 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleBritish Airways flight carrying 18 tonnes of aid arrives in India
Next articleAt 20.66L India sets record Covid testing in 24 hours